ਬਿਗ ਬੌਸ ਓਟੀਟੀ: ਮਿਲਿੰਦ ਨੇ ਨੇਹਾ ਭਸੀਨ ਦੇ ਕੱਪੜਿਆਂ ਨੂੰ ਲੈ ਕੇ ਕੀਤਾ ਹੈਰਾਨ ਕਰਨ ਵਾਲਾ ਕੁਮੈਂਟ

Sunday, Aug 29, 2021 - 02:13 PM (IST)

ਬਿਗ ਬੌਸ ਓਟੀਟੀ: ਮਿਲਿੰਦ ਨੇ ਨੇਹਾ ਭਸੀਨ ਦੇ ਕੱਪੜਿਆਂ ਨੂੰ ਲੈ ਕੇ ਕੀਤਾ ਹੈਰਾਨ ਕਰਨ ਵਾਲਾ ਕੁਮੈਂਟ

ਮੁੰਬਈ : ਰਿਐਲਿਟੀ ਸ਼ੋਅ ਬਿਗ ਬੌਸ ਓਟੀਟੀ ’ਚ ਕਈ ਮੁਕਾਬਲੇਬਾਜ਼ ਆਪਣੇ ਅਤੇ ਇਕ-ਦੂਜੇ ਬਾਰੇ ’ਚ ਕਈ ਖੁਲਾਸੇ ਕਰਦੇ ਰਹਿੰਦੇ ਹਨ। ਇਨ੍ਹਾਂ ਮੁਕਾਬਲੇਬਾਜ਼ਾਂ ’ਚ ਕਾਫੀ ਝਗੜਾ ਵੀ ਦੇਖਣ ਨੂੰ ਮਿਲਦਾ ਰਹਿੰਦਾ ਹੈ। ਹੁਣ ਮਿਲਿੰਦ ਗਾਬਾ ਨੇ ਆਪਣੀ ਕਨੈਕਸ਼ਨ ਸਿੰਗਰ ਨੇਹਾ ਭਸੀਨ ਬਾਰੇ ’ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਜਿਸ ਦੇ ਚੱਲਦੇ ਨੇਹਾ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲਿੰਦ ਗਾਬਾ ਨੇ ਖੁਲਾਸਾ ਕੀਤਾ ਹੈ ਕਿ ਨੇਹਾ ਭਸੀਨ ਨੇ ਉਨ੍ਹਾਂ ਨੂੰ ਅਸਹਿਜ ਮਹਿਸੂਸ ਕਰਵਾਇਆ ਹੈ। ਦਰਅਸਲ ਹਾਲ ਹੀ ’ਚ ਬਿੱਗ ਬੌਸ ਓਟੀਟੀ ’ਚ ਇਕ ਟਾਸਕ ਹੋਇਆ। ਇਸ ਟਾਸਕ ਦੇ ਦੌਰਾਨ ਘਰ ਵਾਲਿਆਂ ਨੇ ਨਿਯਮਾਂ ਨੂੰ ਤੋੜਿਆ। ਅਜਿਹੇ ’ਚ ਬਿੱਗ ਬੌਸ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਦੋਸ਼ੀ ਦਾ ਨਾਂ ਦੱਸਣ ਲਈ ਕਿਹਾ ਜਿਸ ਤੋਂ ਬਾਅਦ ਨੇਹਾ ਭਸੀਨ ਅਤੇ ਮਿਲਿੰਦ ਗਾਬਾ ਦੇ ਵਿਚਕਾਰ ਜੰਮ ਕੇ ਝਗੜਾ ਹੋਇਆ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮਿਲਿੰਦ ਗਾਬਾ ਨੇ ਨੇਹਾ ’ਤੇ ਦੋਸ਼ ਲਗਾਇਆ ਸੀ ਕਿ ਨੇਹਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਬਾਡੀ ਨੂੰ ਮਹਿਸੂਸ ਕਰ ਸਕਦੀ ਹੈ।

PunjabKesari
ਹਾਲਾਂਕਿ ਨੇਹਾ ਭਸੀਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਇਹ ਗੱਲ ਸਿਰਫ਼ ਮਜ਼ਾਕ ’ਚ ਕਹੀ ਸੀ। ਇਸ ਤੋਂ ਬਾਅਦ ਮਿਲਿੰਦ ਨੇ ਦੋਸ਼ ਲਗਾਇਆ ਕਿ ਨੇਹਾ ਭਸੀਨ ਨੇ ਉਨ੍ਹਾਂ ਨੂੰ ਉਸ ਸਮੇਂ ਇਹ ਗੱਲ ਕਹਿੰਦੇ ਹੋਏ ਅਸਹਿਜ ਮਹਿਸੂਸ ਕਰਵਾਇਆ ਸੀ ਜਦੋਂ ਉਨ੍ਹਾਂ ਨੇ ਮਿਲਿੰਦ ਨੂੰ ਕਿਹਾ ਸੀ ਕਿ ਉਹ ਆਪਣੇ ਬੈੱਡਰੂਮ ’ਚ ਅੰਡਰਗਾਰਮੈਂਟਸ ਨਹੀਂ ਪਾਉਂਦੀ ਹੈ। ਉੱਥੇ ਹੀ ਨੇਹਾ ਨੇ ਮਿਲਿੰਦ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਇਕ ਮਜ਼ਾਕ ਸੀ ਅਤੇ ਨਾਰਾਜ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਨੇਹਾ ਭਸੀਨ ਨੇ ਕਿਹਾ ਕਿ ਮਿਲਿੰਦ ਦੀ ਬਾਡੀ ਦਾ ਮਜਾਕ ਵੀ ਉਡਾਉਂਦੇ ਸਨ।
ਉੱਥੇ ਹੀ ਮਿਲਿੰਦ ਗਾਬਾ ਦੇ ਇਨ੍ਹਾਂ ਖੁਲਾਸਿਆਂ ਤੇ ਦੋਸ਼ਾਂ ’ਤੇ ਕਈ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਨੇਹਾ ਭਸੀਨ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ। ਮਹੇਸ਼ ਨਾਂ ਦੇ ਯੂਜ਼ਰ ਨੇ ਟਵੀਟ ’ਚ ਲਿਖਿਆ, ‘ਨੇਹਾ ਭਸੀਨ ਕਵਿਤਾ ਕੌਸ਼ਿਕ ਦੀ ਤਰ੍ਹਾਂ ਹੈ ਮਤਲਬੀ ਅਤੇ ਚਿੜਚਿੜੀ ਹੈ।’


author

Aarti dhillon

Content Editor

Related News