''ਬਿੱਗ ਬੌਸ ਓਟੀਟੀ'' ਦੀ ਜੇਤੂ ਦਿਵਿਆ ਅਗਰਵਾਲ ਦਾ ਹੋਇਆ ਬੁਰਾ ਹਾਲ, ਇਸ ਹਾਲਤ ''ਚ ਹਸਪਤਾਲ ''ਚ ਆਈ ਨਜ਼ਰ

Thursday, Sep 30, 2021 - 03:00 PM (IST)

''ਬਿੱਗ ਬੌਸ ਓਟੀਟੀ'' ਦੀ ਜੇਤੂ ਦਿਵਿਆ ਅਗਰਵਾਲ ਦਾ ਹੋਇਆ ਬੁਰਾ ਹਾਲ, ਇਸ ਹਾਲਤ ''ਚ ਹਸਪਤਾਲ ''ਚ ਆਈ ਨਜ਼ਰ

ਮੁੰਬਈ (ਬਿਊਰੋ) - ਟੀ. ਵੀ. 'ਤੇ ਬਹੁਤ ਜਲਦ 'ਬਿੱਗ ਬੌਸ 15' ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ 'ਬਿੱਗ ਬੌਸ' ਦੇ ਇੱਕ ਵਿਨਰ ਦੀ ਤਸਵੀਰ ਸ਼ੋਸਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਝਟਕਾ ਲੱਗਿਆ ਹੈ। ਲੋਕ ਸਮਝ ਨਹੀਂ ਪਾ ਰਹੇ ਇਹ ਕੌਣ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਵੇਖ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ ਕੀ ਆਖ਼ਿ ਇਹ ਕੌਣ ਹੈ।

PunjabKesari

ਦਰਅਸਲ ਇਹ ਕਿਸੇ ਹੋਰ ਦੀ ਨਹੀਂ ਸਗੋਂ 'ਬਿੱਗ ਬੌਸ ਓਟੀਟੀ' ਦੀ ਜੇਤੂ ਦਿਵਿਆ ਅਗਰਵਾਲ ਦੀ ਹੈ। ਇਸ ਤਸਵੀਰ ਨੂੰ ਖੁਦ ਦਿਵਿਆ ਅਗਰਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਅਦਾਕਾਰਾ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਇਹ ਤਸਵੀਰ ਉਸ ਦੀ ਇੱਕ ਵੈੱਬ ਸੀਰੀਜ਼ ਦਾ ਕਿਰਦਾਰ ਹੈ, ਜਿਹੜਾ ਕਿ ਕਾਫ਼ੀ ਖਤਰਨਾਕ ਹੈ।

PunjabKesari

ਦੱਸ ਦਈਏ ਕਿ ਦਿਵਿਆ ਅਗਰਵਾਲ ਦਾ ਇਹ ਲੁੱਕ ਅਸਲ 'ਚ ਨਹੀਂ ਸਗੋਂ ਮੇਕਅੱਪ ਦਾ ਕਮਾਲ ਹੈ। ਇਸ ਤਸਵੀਰ 'ਚ ਉਹ ਹਸਪਤਾਲ 'ਚ ਸਫਾਈ ਕਰਨ ਵਾਲੀ ਔਰਤ ਬਣੀ ਹੋਈ ਨਜ਼ਰ ਆ ਰਹੀ ਹੈ। ਤਸਵੀਰ 'ਚ ਚਿਹਰੇ ਦਾ ਹੁਲੀਆ ਬਦਲਿਆ ਹੋਇਆ ਹੈ, ਵੱਡੇ-ਵੱਡੇ ਦੰਦ, ਅੱਖਾਂ ਦੇ ਥੱਲੇ ਕਾਲੇ ਘੇਰੇ ਆਦਿ ਹਨ।

 


author

sunita

Content Editor

Related News