''ਬਿੱਗ ਬੌਸ ਓਟੀਟੀ'' ''ਚ ਪਹੁੰਚੀ ਸ਼ਹਿਨਾਜ਼ ਗਿੱਲ, ਸਟੇਜ ''ਤੇ ਸਿਧਾਰਥ ਨਾਲ ਸ਼ਰੇਆਮ ਕੀਤਾ ਰੋਮਾਂਸ

08/16/2021 1:07:24 PM

ਨਵੀਂ ਦਿੱਲੀ (ਬਿਊਰੋ) : ਸੋਸ਼ਲ ਮੀਡੀਆ ਸੈਂਸਸ਼ਨ ਅਤੇ 'ਬਿੱਗ ਬੌਸ 13' ਦੀ ਪਸੰਦੀਦਾ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਹਾਲ ਹੀ 'ਚ 'ਬਿੱਗ ਬੌਸ ਓਟੀਟੀ' 'ਚ ਪੁੱਜੇ ਹਨ। ਇੱਥੇ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਖ਼ੂਬ ਮਸਤੀ ਕੀਤੀ।

PunjabKesari

ਇਸ ਦੌਰਾਨ ਦੋਵਾਂ ਨੇ ਸਟੇਜ 'ਤੇ ਰੋਮਾਂਸ ਵੀ ਕੀਤਾ, ਜਿਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਦਰਅਸਲ ਸਿਧਾਰਥ ਤੇ ਸ਼ਹਿਨਾਜ਼ ਇੱਥੇ ਸਪੈਸ਼ਲ ਮਹਿਮਾਨ ਬਣ ਕੇ ਪਹੁੰਚੇ ਸਨ। 'ਬਿੱਗ ਬੌਸ' 'ਚ ਜਾਣ ਤੋਂ ਪਹਿਲਾਂ ਹੀ ਸਿਡ ਤੇ ਸ਼ਹਿਨਾਜ਼ ਦੇ ਵੀਡੀਓ ਸਾਹਮਣੇ ਆਏ, ਜਿਸ ਤੋਂ ਬਾਅਦ ਦੋਵਾਂ ਨੂੰ ਫਿਰ ਇਕੱਠੇ ਦੇਖਣ ਲਈ ਫੈਨਜ਼ ਕਾਫ਼ੀ ਬੇਚੈਨ ਸੀ। ਅਜਿਹੇ 'ਚ 15 ਅਗਸਤ ਨੂੰ ਜਦੋਂ ਦੋਵੇਂ ਸਟੇਜ 'ਤੇ ਪਹੁੰਚੇ ਤਾਂ ਮਹਿਫ਼ਲ ਬਣ ਗਈ।

 
 
 
 
 
 
 
 
 
 
 
 
 
 
 
 

A post shared by Voot (@voot)


ਸਟੇਜ਼ 'ਤੇ ਕੀਤਾ ਰੋਮਾਂਸ
ਸਿਧਾਰਥ ਤੇ ਸ਼ਹਿਨਾਜ਼ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਕੁਝ ਕੁਝ ਹੋਤਾ ਹੈ' ਦਾ ਇਕ ਡਾਇਲਾਗ ਬੋਲਦਾ ਦਿਖ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬੈਕਗਰਾਊਂਡ 'ਚ 'ਤੁਮ ਪਾਸ ਆਏ ਯੂ ਮੁਸਕਰਾਏ' ਦਾ ਮਿਊਜ਼ਿਕ ਚਲ ਰਿਹਾ ਹੈ।

PunjabKesari

ਇਸ ਮਿਊਜ਼ਿਕ 'ਤੇ ਸਿਧਾਰਥ ਸ਼ਹਿਨਾਜ਼ ਨੂੰ ਆਪਣੇ ਕੋਲ ਲਿਆਉਂਦੇ ਹਨ ਤੇ ਦੋਵੇਂ ਡਾਂਸ ਕਰਨ ਲੱਗਦੇ ਹਨ। ਦੋਵੇਂ ਕਾਫ਼ੀ ਦੇਰ ਤਕ ਰੋਮਾਂਟਿਕ ਡਾਂਸ ਕਰਦੇ ਹਨ। ਫਿਰ ਸਿਧਾਰਥ ਸ਼ਹਿਨਾਜ਼ ਨੂੰ ਕਹਿੰਦੇ ਹਨ ਕੁਝ-ਕੁਝ ਹੋਤਾ ਹੈ ਸ਼ਹਿਨਾਜ਼ ਤੁਮ ਨਹੀਂ ਸਮਝੋਗੀ। ਇਸ 'ਤੇ ਪਲਟ ਕੇ ਸ਼ਹਿਨਾਜ਼ ਵੀ ਬਹੁਤ ਮਜ਼ੇਦਾਰ ਜਵਾਬ ਦਿੰਦੀ ਹੈ। ਸ਼ਹਿਨਾਜ਼ ਸਿਧਾਰਥ ਨੂੰ ਕਹਿੰਦੀ ਹੈ 'ਤੋ ਹੋਣੇ ਦੇ' ਇਸ ਤੋਂ ਬਾਅਦ ਦੋਵਾਂ ਨੂੰ ਹਾਸਾ ਆ ਜਾਂਦਾ ਹੈ।

PunjabKesari

PunjabKesari

 
 
 
 
 
 
 
 
 
 
 
 
 
 
 
 

A post shared by Voot (@voot)


sunita

Content Editor

Related News