ਅਰਮਾਨ ਮਲਿਕ ਦੀ ਪੜ੍ਹਾਈ ਦਾ ਵਿਸ਼ਾਲ ਨੇ ਉਡਾਇਆ ਮਜ਼ਾਕ, ''8ਵੀਂ ਫੇਲ੍ਹ'' ਸੁਣ ਕੇ ਯੂਟਿਊਬਰ ਹੋਇਆ ਪਰੇਸ਼ਾਨ

Wednesday, Jul 24, 2024 - 04:14 PM (IST)

ਅਰਮਾਨ ਮਲਿਕ ਦੀ ਪੜ੍ਹਾਈ ਦਾ ਵਿਸ਼ਾਲ ਨੇ ਉਡਾਇਆ ਮਜ਼ਾਕ, ''8ਵੀਂ ਫੇਲ੍ਹ'' ਸੁਣ ਕੇ ਯੂਟਿਊਬਰ ਹੋਇਆ ਪਰੇਸ਼ਾਨ

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ ਓਟੀਟੀ 3' ਦਾ ਘਰ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਕਾਰਨ ਬਣੇ ਵਿਸ਼ਾਲ ਪਾਂਡੇ ਅਤੇ ਅਰਮਾਨ ਮਲਿਕ। ਹਾਲ ਹੀ ਦੇ ਇੱਕ ਐਪੀਸੋਡ 'ਚ ਵਿਸ਼ਾਲ ਪਾਂਡੇ ਨੇ ਅਰਮਾਨ ਮਲਿਕ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ 'ਅੱਠਵੀਂ ਫੇਲ੍ਹ' ਕਿਹਾ। ਅਰਮਾਨ ਨੇ ਵੀ ਵਿਸ਼ਾਲ ਦੇ ਤਾਅਨੇ ਦਾ ਜਵਾਬ ਦੇਣ 'ਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ, ਉਸ ਨੇ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ। 'ਬਿੱਗ ਬੌਸ' ਨੇ ਘਰ ਦੇ ਸਾਰੇ ਮੈਂਬਰਾਂ ਨੂੰ Zombie Talks ਕਰਨ ਲਈ ਦਿੱਤਾ, ਜਿਸ ਦਾ ਸੰਚਾਲਨ ਸ਼ਿਵਾਨੀ ਕੁਮਾਰੀ ਨੇ ਕੀਤਾ। ਘਰ 'ਚ ਲੜਾਈ ਉਦੋਂ ਸ਼ੁਰੂ ਹੋ ਗਈ ਜਦੋਂ ਸ਼ਿਵਾਨੀ ਨੇ ਕ੍ਰਿਤਿਕਾ ਮਲਿਕ ਨੂੰ ਟਾਸਕ ਤੋਂ ਬਾਹਰ ਕਰ ਦਿੱਤਾ ਅਤੇ ਦੋਹਾਂ ਵਿਚਾਲੇ ਝਗੜਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ

ਵਿਸ਼ਾਲ- ਅਰਮਾਨ ਦੀ ਹੋਈ ਲੜਾਈ
ਅਰਮਾਨ ਮਲਿਕ ਆਪਣੀ ਪਤਨੀ ਦੇ ਬਚਾਅ ਲਈ ਲੜਾਈ 'ਚ ਕੁੱਦ ਪਏ। ਜਦੋਂ ਉਹ ਸ਼ਿਵਾਨੀ ਨੂੰ ਝਿੜਕ ਰਿਹਾ ਸੀ ਤਾਂ ਵਿਸ਼ਾਲ ਪਾਂਡੇ ਨੇ ਅਰਮਾਨ ਨੂੰ ਰੋਕਿਆ ਅਤੇ ਉਸ ਨੂੰ ਸ਼ਿਵਾਨੀ ਕੁਮਾਰੀ 'ਤੇ ਰੌਲਾ ਪਾਉਣ ਤੋਂ ਵਰਜਿਆ। ਇਸ ਤੋਂ ਬਾਅਦ ਅਰਮਾਨ ਅਤੇ ਵਿਸ਼ਾਲ ਵਿਚਕਾਰ ਬਹਿਸ ਹੋਈ ਅਤੇ ਅਰਮਾਨ ਨੇ ਵਿਸ਼ਾਲ ਪਾਂਡੇ ਨਾਲ ਧੱਕਾ-ਮੁੱਕੀ ਕੀਤੀ। ਝਗੜਾ ਵਧਦਾ ਦੇਖ ਰਣਵੀਰ ਸ਼ੋਰੀ ਨੇ ਦਖ਼ਲ ਦਿੱਤਾ ਅਤੇ ਤਕਰਾਰ ਖ਼ਤਮ ਕਰਨ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਦੀ ਹੋਈ ਬੱਲੇ-ਬੱਲੇ, ਗਿੱਪੀ ਦੀ ਫ਼ਿਲਮ ਦਾ ਤੋੜਿਆ ਰਿਕਾਰਡ, ਕੀਤੀ ਇੰਨੀ ਕਮਾਈ

8ਵੀਂ ਫੇਲ੍ਹ ਵਾਲੇ ਕੁਮੈਂਟ 'ਤੇ ਭੜਕੇ ਅਰਮਾਨ
'ਬਿੱਗ ਬੌਸ' 'ਚ ਇਸ ਟਾਸਕ ਤੋਂ ਬਾਅਦ ਅਰਮਾਨ ਆਪਣੀ ਪਤਨੀ ਕ੍ਰਿਤਿਕਾ ਮਲਿਕ ਅਤੇ ਸਾਈ ਕੇਤਨ ਰਾਓ ਨਾਲ ਲਿਵਿੰਗ ਏਰੀਆ 'ਚ ਬੈਠੇ ਸਨ। ਇਸ ਦੌਰਾਨ ਉਨ੍ਹਾਂ ਲੜਾਈ-ਝਗੜੇ ਬਾਰੇ ਚਰਚਾ ਕੀਤੀ। ਅਰਮਾਨ ਨੇ ਕਿਹਾ ਕਿ ਲੜਾਈ ਦੌਰਾਨ ਉਸ ਨੂੰ Body Shaming Comments ਦਾ ਸਾਹਮਣਾ ਕਰਨਾ ਪਿਆ ਤੇ ਉਸ ਦੀ ਪੜ੍ਹਾਈ ਦਾ ਵੀ ਮਜ਼ਾਕ ਉਡਾਇਆ ਗਿਆ ਕਿਉਂਕਿ ਉਹ ਸਿਰਫ਼ 8ਵੀਂ ਫੇਲ੍ਹ ਹੈ। ਕ੍ਰਿਤਿਕਾ ਨੇ ਇਹ ਵੀ ਦੱਸਿਆ ਕਿ ਕਿਵੇਂ ਉਸ ਦੇ ਪਤੀ ਨੂੰ ਤਾਅਨਾ ਮਾਰਿਆ ਗਿਆ ਸੀ ਕਿ ਉਹ ਅੰਗਰੇਜ਼ੀ 'ਚ ਟਾਈਪ ਨਹੀਂ ਕਰ ਸਕਦਾ ਸੀ ਅਤੇ 8ਵੀਂ 'ਚ ਫੇਲ੍ਹ ਹੈ। ਇਨ੍ਹਾਂ ਟਿੱਪਣੀਆਂ ਤੋਂ ਅਰਮਾਨ ਕਾਫ਼ੀ ਚਿੜ ਗਏ ਸਨ। ਆਪਣਾ ਗੁੱਸਾ ਕੱਢਦੇ ਹੋਏ ਉਸ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਨੌਕਰੀ 'ਤੇ ਰੱਖ ਸਕਦਾ ਹੈ, ਜੋ ਉਸ ਦੀ ਪੜ੍ਹਾਈ ਲਈ ਉਸ ਦਾ ਮਜ਼ਾਕ ਉਡਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਦੇ ਮੁਰੀਦ ਹਨੀ ਸਿੰਘ, ਕਿਹਾ- ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ 'ਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News