ਜਾਣੋ ਕਿੰਨੀ ਜਾਇਦਾਦ ਦਾ ਮਾਲਕ ਹੈ ਐਲਵਿਸ਼ ਯਾਦਵ, ਮਹਿੰਗੀਆਂ ਗੱਡੀਆਂ ਦਾ ਹੈ ਸ਼ੌਕੀਨ

Tuesday, Aug 15, 2023 - 12:48 PM (IST)

ਜਾਣੋ ਕਿੰਨੀ ਜਾਇਦਾਦ ਦਾ ਮਾਲਕ ਹੈ ਐਲਵਿਸ਼ ਯਾਦਵ, ਮਹਿੰਗੀਆਂ ਗੱਡੀਆਂ ਦਾ ਹੈ ਸ਼ੌਕੀਨ

ਮੁੰਬਈ (ਬਿਊਰੋ)– ‘ਬਿੱਗ ਬੌਸ OTT 2’ ਨੂੰ ਆਪਣਾ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਸ਼ੋਅ ਦੇ ਜੇਤੂ ਬਣ ਗਏ ਹਨ। ਉਸ ਨੇ 25 ਲੱਖ ਰੁਪਏ ਨਾਲ ‘ਬਿੱਗ ਬੌਸ’ ਟਰਾਫੀ ਜਿੱਤੀ, ਜਦਕਿ ਅਭਿਸ਼ੇਕ ਮਲਹਾਨ ਰਨਰਅੱਪ ਰਿਹਾ। ਐਲਵਿਸ਼ ਨੇ ਵਾਈਲਡ ਕਾਰਡ ਦੇ ਤੌਰ ’ਤੇ ਐਂਟਰੀ ਲਈ ਸੀ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਟਿਊਬਰ ਐਲਵਿਸ਼ ਯਾਦਵ ਕਰੋੜਾਂ ਦੇ ਮਾਲਕ ਹਨ। ਕਰੋੜਾਂ ਦੇ ਬੰਗਲਿਆਂ ’ਚ ਆਲੀਸ਼ਾਨ ਜੀਵਨ ਬਤੀਤ ਕਰਨ ਦੇ ਨਾਲ-ਨਾਲ ਉਹ ਲਗਜ਼ਰੀ ਕਾਰਾਂ ਦਾ ਸ਼ੌਕੀਨ ਹੈ। ਇਥੇ ਅਸੀਂ ਤੁਹਾਨੂੰ ਐਲਵਿਸ਼ ਦੇ ਰਿਲੇਸ਼ਨਸ਼ਿਪ, ਜਾਇਦਾਦ ਤੇ ਕਾਰ ਕਲੈਕਸ਼ਨ ਬਾਰੇ ਦੱਸਾਂਗੇ।

ਐਲਵਿਸ਼ ਯਾਦਵ ਦੀ ਮਹੀਨਾਵਾਰ ਆਮਦਨ 10-15 ਲੱਖ ਰੁਪਏ ਦੇ ਕਰੀਬ ਹੈ। ਇਸ ਸਾਲ ਯਾਨੀ 2023 ਤੱਕ ਭਾਰਤੀ ਯੂਟਿਊਬਰ ਤੇ ਸੋਸ਼ਲ ਮੀਡੀਆ ਸਟਾਰ ਐਲਵਿਸ਼ ਦੀ ਅੰਦਾਜ਼ਨ ਕੁਲ ਜਾਇਦਾਦ 40 ਕਰੋੜ ਰੁਪਏ ਹੈ। ਦੱਸ ਦੇਈਏ ਕਿ ਯੂਟਿਊਬ ’ਤੇ ਉਸ ਦੇ ਦੋ ਚੈਨਲ ਹਨ, ਜਿਨ੍ਹਾਂ ਤੋਂ ਉਹ ਕਮਾਈ ਕਰਦਾ ਹੈ। ਐਲਵਿਸ਼ ਯਾਦਵ ਕੋਲ ਸ਼ਾਨਦਾਰ ਕਾਰ ਕਲੈਕਸ਼ਨ ਵੀ ਹੈ, ਜਿਸ ਨੂੰ ਉਹ ਅਕਸਰ ਆਪਣੀਆਂ ਪੋਸਟਾਂ ਜਾਂ ਵੀਡੀਓਜ਼ ’ਚ ਫਲਾਂਟ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਐਲਵੀਸ਼ ਯਾਦਵ ਦਾ ਪਰਿਵਾਰ
ਗੁਰੂਗ੍ਰਾਮ ’ਚ 14 ਸਤੰਬਰ 1997 ਨੂੰ ਇਕ ਹਿੰਦੂ ਪਰਿਵਾਰ ’ਚ ਜਨਮੇ ਐਲਵਿਸ਼ ਯਾਦਵ ਦੇ ਪਿਤਾ ਦਾ ਨਾਮ ਰਾਮ ਅਵਤਾਰ ਸਿੰਘ ਯਾਦਵ ਹੈ, ਜੋ ਇਕ ਕਾਲਜ ’ਚ ਲੈਕਚਰਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਸੁਸ਼ਮਾ ਯਾਦਵ ਇਕ ਘਰੇਲੂ ਔਰਤ ਹੈ। ਐਲਵਿਸ਼ ਦੀ ਇਕ ਵੱਡੀ ਭੈਣ ਹੈ ਕੋਮਲ ਯਾਦਵ, ਜੋ ਵਿਆਹੀ ਹੋਈ ਹੈ।

4 ਮੰਜ਼ਿਲਾ ਆਲੀਸ਼ਾਨ ਘਰ
ਇਕ ਰਿਪੋਰਟ ’ਚ ਯੂਟਿਊਬਰ ਦੇ ਮੈਨੇਜਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਲਵਿਸ਼ ਨੇ ਹਾਲ ਹੀ ’ਚ ਗੁਰੂਗ੍ਰਾਮ ਦੇ ਵਜ਼ੀਰਾਬਾਦ ’ਚ 4 ਮੰਜ਼ਿਲਾ ਆਲੀਸ਼ਾਨ ਘਰ ਖ਼ਰੀਦਿਆ ਹੈ, ਜਿਸ ਦੀ ਕੀਮਤ 12 ਤੋਂ 14 ਕਰੋੜ ਰੁਪਏ ਹੈ।

ਐਲਵਿਸ਼ ਯਾਦਵ ਦੀ ਕਾਰ ਕਲੈਕਸ਼ਨ
ਐਲਵਿਸ਼ ਯਾਦਵ ਕੋਲ ਆਪਣੀਆਂ ਕਈ ਕਾਰਾਂ ਹਨ, ਜਿਨ੍ਹਾਂ ’ਚ ਪੋਰਸ਼ 718 ਬਾਕਸਟਰ, ਹੁੰਡਈ ਵਰਨਾ ਤੇ ਟੋਇਟਾ ਫਾਰਚੂਨਰ ਸ਼ਾਮਲ ਹਨ। 1.75 ਕਰੋੜ ਦੀ ਪੋਰਸ਼ 718 ਬਾਕਸਟਰ, 12 ਤੋਂ 19 ਲੱਖ ’ਚ ਹੁੰਡਈ ਵਰਨਾ ਤੇ 50 ਤੋਂ 54 ਲੱਖ ’ਚ ਟੋਇਟਾ ਫਾਰਚੂਨਰ ਹੈ। ਉਸ ਕੋਲ ਰਾਇਲ ਐਨਫੀਲਡ ਕਲਾਸਿਕ 350 ਬਾਈਕ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News