ਆਕਾਂਕਸ਼ਾ ਪੁਰੀ ਨੂੰ ਜ਼ੈਦ ਹਦੀਦ ਨਾਲ ਲਿਪ-ਲਾਕ ਕਰਨਾ ਪਿਆ ਭਾਰੀ, ਸਲਮਾਨ ਨੇ ਦਿਖਾਇਆ ਬਾਹਰ ਦਾ ਰਸਤਾ!

Monday, Jul 03, 2023 - 11:45 AM (IST)

ਆਕਾਂਕਸ਼ਾ ਪੁਰੀ ਨੂੰ ਜ਼ੈਦ ਹਦੀਦ ਨਾਲ ਲਿਪ-ਲਾਕ ਕਰਨਾ ਪਿਆ ਭਾਰੀ, ਸਲਮਾਨ ਨੇ ਦਿਖਾਇਆ ਬਾਹਰ ਦਾ ਰਸਤਾ!

ਨਵੀਂ ਦਿੱਲੀ : 'ਬਿੱਗ ਬੌਸ' OTT ਸੀਜ਼ਨ 2 ਦਾ ਦੂਜਾ ਹਫ਼ਤਾ ਹੁਣ ਲੰਘ ਗਿਆ ਹੈ। ਪਿਛਲੇ ਹਫ਼ਤੇ 'ਬਿੱਗ ਬੌਸ' ਦੇ ਘਰ 'ਚ ਬਹੁਤ ਕੁਝ ਦੇਖਿਆ। ਇੱਕ ਤਰ੍ਹਾਂ ਨਾਲ ਜਿੱਥੇ ਆਲੀਆ ਸਿੱਦੀਕੀ ਨੂੰ ਰਾਤੋ-ਰਾਤ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਉੱਥੇ ਹੀ ਮਨੀਸ਼ਾ ਅਤੇ ਬੇਕਿਕਾ ਦੀ ਦੋਸਤੀ 'ਚ ਦਰਾਰ ਆ ਗਈ। ਇਸ ਤੋਂ ਇਲਾਵਾ ਆਕਾਂਕਸ਼ਾ ਪੁਰੀ ਅਤੇ ਜੱਦ ਹਦੀਦ ਵਿਚਕਾਰ ਲਿਪ ਕਿੱਸ ਵੀ ਕੀਤੀ ਗਈ। ਸ਼ਨੀਵਾਰ ਨੂੰ ਸ਼ੋਅ ਦਾ ਦੂਜਾ ਵੀਕੈਂਡ ਕਾ ਵਾਰ ਦੇਖਿਆ ਗਿਆ, ਜਿੱਥੇ ਸਲਮਾਨ ਖ਼ਾਨ ਨੇ ਪਰਿਵਾਰਕ ਮੈਂਬਰਾਂ ਲਈ ਕਲਾਸ ਸ਼ੁਰੂ ਕੀਤੀ। ਇਸ ਦੌਰਾਨ ਅਦਾਕਾਰ ਨੇ ਇਕ ਮੁਕਾਬਲੇਬਾਜ਼ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਖ਼ਬਰਾਂ ਮੁਤਾਬਕ, ਇਸ ਹਫ਼ਤੇ ਜਿਹੜੇ ਮੁਕਾਬਲੇਬਾਜ਼ ਨੂੰ ਸ਼ੋਅ ਤੋਂ ਕੱਢਿਆ ਜਾਵੇਗਾ ਉਹ ਕੋਈ ਹੋਰ ਨਹੀਂ ਸਗੋਂ ਆਕਾਂਕਸ਼ਾ ਪੁਰੀ ਹੈ। ਸ਼ੁੱਕਰਵਾਰ ਨੂੰ ਸ਼ੋਅ 'ਚ ਆਕਾਂਕਸ਼ਾ ਪੁਰੀ ਅਤੇ ਜ਼ੈਦ ਹਦੀਦ ਦੀ ਲਿਪ ਕਿੱਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸਲਮਾਨ ਖ਼ਾਨ ਨੇ 'ਵੀਕੈਂਡ ਕਾ ਵਾਰ' 'ਚ ਇਸ ਮਾਮਲੇ 'ਚ ਅਕਾਂਕਸ਼ਾ ਅਤੇ ਜੈਦ ਨੂੰ ਕਾਫੀ ਝਿੜਕਿਆ ਸੀ। ਹੁਣ ਇੰਸਟਾਗ੍ਰਾਮ ਦੇ ਪੇਜ 'ਦਿ ਖਜਬਰੀ' ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਅਕਾਂਕਸ਼ਾ ਪੁਰੀ 'ਬਿੱਗ ਬੌਸ' ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ 'ਦਿ ਖ਼ਬਰੀ' ਦਾ ਕਹਿਣਾ ਹੈ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅਕਾਂਕਸ਼ਾ ਪੁਰੀ ਨੂੰ ਘਰੋਂ ਕੱਢ ਦਿੱਤਾ ਗਿਆ ਹੈ।

PunjabKesari

ਦੱਸ ਦਈਏ ਕਿ ਕੱਲ੍ਹ ਦੇ ਸ਼ੋਅ 'ਚ ਸਲਮਾਨ ਖ਼ਾਨ ਨੇ ਆਉਂਦੇ ਹੀ ਦਰਸ਼ਕਾਂ ਤੋਂ ਮਾਫੀ ਮੰਗ ਲਈ ਸੀ। ਉਸ ਨੇ ਕਿਹਾ ਸੀ ਕਿ ਘਰ 'ਚ ਕੁਝ ਅਜਿਹਾ ਹੋਇਆ ਹੈ, ਜੋ OTT 'ਤੇ ਨਹੀਂ ਦਿਖਾਇਆ ਜਾ ਸਕਦਾ। ਦਰਅਸਲ, ਜੈਦ ਹਦੀਦ ਨੇ ਬੇਬੀਕਾ ਨਾਲ ਗ਼ਲਤ ਵਿਵਹਾਰ ਕੀਤਾ। ਉਸ ਨੇ ਗੁੱਸੇ 'ਚ ਆ ਕੇ ਆਪਣੀ ਪੈਂਟ ਲਾਹ ਦਿੱਤੀ।

ਜ਼ੈਦ ਦੀ ਇਸ ਹਰਕਤ ਤੋਂ ਬਾਅਦ ਘਰ 'ਚ ਲੜਾਈ ਵਧ ਗਈ, ਜਿਸ ਕਾਰਨ ਮੇਕਰਸ ਨੂੰ ਸ਼ੋਅ ਦੀ ਲਾਈਵ ਫੀਡ ਬੰਦ ਕਰਨੀ ਪਈ। ਅਜਿਹੇ 'ਚ ਸਲਮਾਨ ਨੇ ਜ਼ੈਦ ਨੂੰ ਕਾਫ਼ੀ ਤਾੜਿਆ। ਇਸ ਤੋਂ ਬਾਅਦ ਜ਼ੈਦ ਹਦੀਦ ਨੇ 'ਬਿੱਗ ਬੌਸ' ਦੇ ਸਾਰੇ ਪ੍ਰਤੀਯੋਗੀਆਂ, ਸਲਮਾਨ ਅਤੇ ਪੂਰੇ ਭਾਰਤ ਤੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News