ਵੀ. ਆਈ. ਪੀਜ਼ ਤੇ ਆਮ ਮੁਕਾਬਲੇਬਾਜ਼ਾਂ ’ਚ ਹੋਈ ਲੜਾਈ, ਰਾਖੀ ਤੇ ਰਸ਼ਮੀ ਨੇ ਕੀਤਾ ਹੰਗਾਮਾ

Tuesday, Nov 30, 2021 - 04:56 PM (IST)

ਵੀ. ਆਈ. ਪੀਜ਼ ਤੇ ਆਮ ਮੁਕਾਬਲੇਬਾਜ਼ਾਂ ’ਚ ਹੋਈ ਲੜਾਈ, ਰਾਖੀ ਤੇ ਰਸ਼ਮੀ ਨੇ ਕੀਤਾ ਹੰਗਾਮਾ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦਾ ਘਰ ਫਿਲਹਾਲ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਵਾਈਲਡ ਕਾਰਡ ਮੁਕਾਬਲੇਬਾਜ਼ ਰਾਖੀ ਸਾਵੰਤ, ਦੇਵੋਲੀਨਾ ਭੱਟਾਚਾਰਜੀ, ਰਿਤੇਸ਼ ਰਸ਼ਮੀ ਦੇਸਾਈ ਤੇ ਅਭਿਜੀਤ ਬਿਚਕੁਲੇ ਜੋ ਵੀ. ਆਈ. ਪੀ. ਦੇ ਰੂਪ ’ਚ ਘਰ ’ਚ ਆਏ ਸਨ, ਨੇ ਘਰ ’ਚ ਪਹਿਲਾਂ ਤੋਂ ਮੌਜੂਦ ਗੈਰ ਵੀ. ਆਈ. ਪੀ. ਮੈਂਬਰਾਂ ਨੂੰ ਹੈਰਾਨ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੋਸਟ ਪਾ ਕੇ ਦੇਖੋ ਕੀ ਲਿਖਿਆ

ਪਰ ਹੁਣ ਕਹਾਣੀ ਪਲਟਣ ਜਾ ਰਹੀ ਹੈ ਕਿਉਂਕਿ ਗੈਰ ਵੀ. ਆਈ. ਪੀ. ਮੁਕਾਬਲੇਬਾਜ਼ ਹੁਣ ਬਾਗ਼ੀ ਮੂਡ ’ਚ ਹਨ ਤੇ ਉਹ ਖੁੱਲ੍ਹ ਕੇ ਵੀ. ਆਈ. ਪੀ. ਮੈਂਬਰਾਂ ਦਾ ਵਿਰੋਧ ਕਰ ਰਹੇ ਹਨ।

ਦਰਅਸਲ, ਵੀ. ਆਈ. ਪੀ. ਦੇ ਤੌਰ ’ਤੇ ਘਰ ਆਉਣ ਵਾਲੇ ਮੈਂਬਰਾਂ ਨੂੰ ਕਰਨ, ਤੇਜਸਵੀ, ਨਿਸ਼ਾਂਤ, ਉਮਰ, ਰਾਜੀਵ, ਸ਼ਮਿਤਾ ਤੇ ਪ੍ਰਤੀਕ ਤੋਂ ਕੰਮ ਕਰਵਾਉਣਾ ਹੁੰਦਾ ਹੈ। ਉਹ ਖ਼ੁਦ ਕੋਈ ਕੰਮ ਨਹੀਂ ਕਰ ਸਕਦੇ ਹਨ। ਅਜਿਹੇ ’ਚ ਪਰਿਵਾਰਕ ਮੈਂਬਰ ਵੀ. ਆਈ. ਪੀਜ਼ ਦੇ ਕੰਮ ਤੋਂ ਤੰਗ ਆ ਚੁੱਕੇ ਹਨ ਤੇ ਉਨ੍ਹਾਂ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)

ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅੱਜ ਦੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਨਿਸ਼ਾਂਤ ਭੱਟ ਸਾਫ਼ ਤੌਰ ’ਤੇ ਕੰਮ ਕਰਨ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਰਾਖੀ ਸਾਵੰਤ ਇਸ ਕਾਰਨ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਰਸ਼ਮੀ ਦੇਸਾਈ ਵੀ ਨਿਸ਼ਾਂਤ ਭੱਟ ਨਾਲ ਲੜਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News