ਸਿਧਾਰਥ ਦੀ ਮੌਤ ਨਾਲ ਸਦਮੇ ''ਚ ਜਸਲੀਨ ਮਥਾਰੂ, ਹਸਪਤਾਲ ''ਚ ਦਾਖ਼ਲ

Tuesday, Sep 07, 2021 - 12:37 PM (IST)

ਸਿਧਾਰਥ ਦੀ ਮੌਤ ਨਾਲ ਸਦਮੇ ''ਚ ਜਸਲੀਨ ਮਥਾਰੂ, ਹਸਪਤਾਲ ''ਚ ਦਾਖ਼ਲ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' ਦੀ ਸਾਬਕਾ ਮੁਕਾਬਲੇਬਾਜ਼ ਜਸਲੀਨ ਮਥਾਰੂ ਨੇ ਸੋਮਵਾਰ 6 ਸਤੰਬਰ ਨੂੰ ਇੱਕ ਵੀਡੀਓ ਸਾਂਝਾ ਕੀਤਾ, ਜਿਸ ਰਾਹੀਂ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਸਲੀਨ ਮਠਾਰੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਸਿਧਾਰਥ ਸ਼ੁਕਲਾ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਅਨੁਸਾਰ, ਉਹ ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਤੋਂ ਬਹੁਤ ਪ੍ਰਭਾਵਿਤ ਹੋਈ ਹੈ।

ਜਸਲੀਨ ਮਥਾਰੂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਖਦੀ ਹੈ, ''ਜਦੋਂ ਮੈਂ ਸਿਧਾਰਥ ਦੀ ਮੌਤ ਹੋਈ ਤਾਂ ਮੈਂ ਉਸ ਦੇ ਘਰ ਗਈ ਸੀ। ਖ਼ਬਰਾਂ ਸੁਣਨ ਤੋਂ ਬਾਅਦ ਅਤੇ ਉਸ ਦੇ ਘਰ ਦਾ ਮਾਹੌਲ ਵੇਖ ਕੇ, ਸ਼ਹਿਨਾਜ਼ ਅਤੇ ਆਂਟੀ (ਸਿਧਾਰਥ ਦੀ ਮਾਂ) ਨੂੰ ਮਿਲਣ ਤੋਂ ਬਾਅਦ ਜਦੋਂ ਮੈਂ ਘਰ ਆਈ ਤਾਂ ਮੈਂ 'ਤੁਸੀਂ ਵੀ ਮਰ ਜਾਓ' ਵਰਗੇ ਮੈਸੇਜ ਪੜ੍ਹੇ। ਇਹ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਸੀ ਜਦੋਂ ਮੈਂ ਇਸ ਤਰ੍ਹਾਂ ਦੇ ਮੈਸੇਜਾਂ ਤੋਂ ਇੰਨਾਂ ਪ੍ਰਭਾਵਿਤ ਹੋਈ ਸੀ।

ਜਸਲੀਨ ਨੇ ਕਿਹਾ, ''ਮੈਂ ਮਨ ਹੀ ਮਨ 'ਚ ਸੋਚਿਆ- ਜ਼ਿੰਦਗੀ ਬਹੁਤ ਅਜੀਬ ਹੈ, ਸਭ ਕੁਝ ਕਿੰਨਾ ਅਜੀਬ ਲੱਗਦਾ ਹੈ। ਮੈਨੂੰ ਨਹੀਂ ਪਤਾ ਕੀ ਹੋਇਆ ਪਰ ਕੱਲ੍ਹ ਮੇਰਾ ਤਾਪਮਾਨ 103 ਡਿਗਰੀ ਸੀ ਅਤੇ ਮੈਨੂੰ ਹਸਪਤਾਲ 'ਚ ਦਾਖ਼ਲ ਹੋਣਾ ਪਿਆ। ਆਪਣਾ ਖ਼ਿਆਲ ਰੱਖੋ ਅਤੇ ਅਰਦਾਸ ਕਰੋ ਕਿ ਮੈਂ ਵੀ ਜਲਦੀ ਠੀਕ ਹੋ ਜਾਵਾਂ।''

ਇਸ ਦੌਰਾਨ ਸਿਧਾਰਥ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕੀਤਾ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਮਰਹੂਮ ਅਦਾਕਾਰ ਦੀ ਅੰਤਿਮ ਯਾਤਰਾ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ। ਇਸ ਤੋਂ ਇਲਾਵਾ ਸਿਧਾਰਥ ਦੇ ਪਰਿਵਾਰ ਨੇ ਵੀ ਨੋਟ 'ਚ ਮੁੰਬਈ ਪੁਲਸ ਦਾ ਧੰਨਵਾਦ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by Jasleen Matharu ਜਸਲੀਨ ਮਠਾੜੂ (@jasleenmatharu)

ਵੀਰਵਾਰ (2 ਸਤੰਬਰ) ਨੂੰ ਅਦਾਕਾਰ ਦਾ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾਂਦਾ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਇੰਡਸਟਰੀ ਅਤੇ ਅਦਾਕਾਰਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਸਿਧਾਰਥ ਸ਼ੁਕਲਾ ਦੀ ਮੌਤ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਟੀਵੀ ਅਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਦੇ ਘਰ ਆਉਣਾ ਸ਼ੁਰੂ ਕਰ ਦਿੱਤਾ ਸੀ। ਰਾਜਕੁਮਾਰ ਰਾਓ, ਵਰੁਣ ਧਵਨ, ਅਭਿਨਵ ਸ਼ੁਕਲਾ, ਰਸ਼ਮੀ ਦੇਸਾਈ, ਆਰਤੀ ਸਿੰਘ ਅਤੇ ਆਸਿਮ ਰਿਆਜ਼ ਸਮੇਤ ਮਰਹੂਮ ਅਦਾਕਾਰ ਦੇ ਕਈ ਦੋਸਤ ਅਤੇ ਸਹਿ-ਕਲਾਕਾਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ 'ਚ ਵੀ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।


author

sunita

Content Editor

Related News