ਆਪਣੇ-ਆਪ ’ਤੇ ਭਰੋਸਾ ਅਤੇ ਮਿਹਨਤ ਸਦਕਾ ‘ਬਿੱਗ ਬੌਸ’ ਦੀ ਟਰਾਫੀ ਆਪਣੇ ਨਾਂ ਕੀਤੀ : ਕਰਨ
Tuesday, Jan 21, 2025 - 12:54 PM (IST)
ਮੁੰਬਈ (ਬਿਊਰੋ) - ਅਦਾਕਾਰ ਕਰਨ ਵੀਰ ਮਹਿਰਾ ਨੇ ਇੱਕ ਤੋਂ ਬਾਅਦ ਇੱਕ ਦੋ ਹਿੰਦੀ ਰਿਐਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਅਤੇ ‘ਬਿੱਗ ਬੌਸ 18’ ਜਿੱਤਣ ਤੋਂ ਬਾਅਦ ਕਿਹਾ ਹੈ ਕਿ ਬਿੱਗ ਬੌਸ ’ਚ ਆਖ਼ਰ ਮੈਂ ਜੇਤੂ ਬਣਿਆ ਹਾਂ। ਸਲਮਾਨ ਖਾਨ ਦੀ ਮੇਜ਼ਬਾਨੀ ਵਾਲੇ ਸ਼ੋਅ ‘ਬਿੱਗ ਬੌਸ 18’ ਵਿੱਚ ਉਸ ਨੇ ਸੋਮਵਾਰ ਨੂੰ ਵਿਵਿਯਾਨ ਡਿਸੇਨਾ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ ਸੀ। ਇਸ ਜਿੱਤ ਮਗਰੋਂ ਆਪਣੀ ਸਫਲਤਾ ਦੀ ਵਜ੍ਹਾ ਬਾਰੇ ਬੋਲਦਿਆਂ ਉਸ ਨੇ ਕਿਹਾ ਕਿ ਸ਼ੋਅ ਦੌਰਾਨ ਉਸ ਨੇ ਆਪਣੇ ਆਪ ਵਿੱਚ ਵੱਡੀ ਤਬਦੀਲੀ ਮਹਿਸੂਸ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਹੀ ਕਿਸੇ ਮੈਂਬਰ ਨੇ ਸੈਫ ਅਲੀ ਖ਼ਾਨ 'ਤੇ ਕਰਵਾਇਆ ਹਮਲਾ?
ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਮੈਂ ਕਾਫ਼ੀ ਖ਼ੁਸ਼ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਚੁਣਿਆ ਹੋਇਆ ਵਿਅਕਤੀ ਹਾਂ। ਇੱਕ ਤੋਂ ਦੂਜਾ ਸ਼ੋਅ ਜਿੱਤਣ ਲਈ ਮੈਂ ਕਈ ਤਰ੍ਹਾਂ ਦੇ ਟਾਸਕ ਕੀਤੇ। ਮੈਨੂੰ ਆਪਣੇ ਆਪ ’ਤੇ ਭਰੋਸਾ ਸੀ ਅਤੇ ਇਸ ਪ੍ਰਾਪਤੀ ਲਈ ਮੈਂ ਡੱਟ ਕੇ ਮਿਹਨਤੀ ਕੀਤੀ ਹੈ। ਇਸ ਸ਼ੋਅ ਦੌਰਾਨ ਮੈਨੂੰ ਖ਼ੁਦ ਬਾਰੇ ਕਾਫ਼ੀ ਕੁਝ ਨਵਾਂ ਪਤਾ ਲੱਗਿਆ ਹੈ। ਪਹਿਲਾਂ ਜਦੋਂ ਕਦੇ ਮੈਂ ਕਿਸੇ ਛੋਟੀ ਗੱਲ ਤੋਂ ਰੋ ਪੈਂਦਾ ਸੀ ਤਾਂ ਮੈਨੂੰ ਬੁਰਾ ਲੱਗਦਾ ਸੀ। ਪਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਭਾਵੁਕ ਵਿਅਕਤੀ ਹੈ। ਇਸ ਲਈ ਅਜਿਹਾ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਕਰਨ ਲਈ ਬਿੱਗ ਬੌਸ ਦਾ ਸਫ਼ਰ ਸੌਖਾ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8