‘ਬਿੱਗ ਬੌਸ 17’ ਦੀ ਟਰਾਫੀ ਦੀ ਪਹਿਲੀ ਝਲਕ ਆਈ ਸਾਹਮਣੇ, ਟਾਪ 5 ’ਚੋਂ ਕੌਣ ਮਾਰੇਗਾ ਬਾਜ਼ੀ?

Saturday, Jan 27, 2024 - 05:21 PM (IST)

‘ਬਿੱਗ ਬੌਸ 17’ ਦੀ ਟਰਾਫੀ ਦੀ ਪਹਿਲੀ ਝਲਕ ਆਈ ਸਾਹਮਣੇ, ਟਾਪ 5 ’ਚੋਂ ਕੌਣ ਮਾਰੇਗਾ ਬਾਜ਼ੀ?

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਹੁਣ ਖ਼ਤਮ ਹੋਣ ਵਾਲਾ ਹੈ ਤੇ ਦੇਖਦੇ ਹਾਂ ਕਿ ਇਸ ਸੀਜ਼ਨ ਦੀ ਟਰਾਫੀ ਕਿਹੜਾ ਮੁਕਾਬਲੇਬਾਜ਼ ਜਿੱਤੇਗਾ। 5 ਮੁਕਾਬਲੇਬਾਜ਼ ਫਾਈਨਲ ’ਚ ਪਹੁੰਚ ਚੁੱਕੇ ਹਨ ਤੇ ਉਹ ਹਨ ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਤੇ ਅਰੁਣ। ਹੁਣ ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਸਾਰੇ ਫਾਈਨਲਿਸਟਾਂ ਦਾ ਪ੍ਰਦਰਸ਼ਨ ਨਜ਼ਰ ਆ ਰਿਹਾ ਹੈ। ਹਰ ਕਿਸੇ ਦੇ ਫਿਨਾਲੇ ਪ੍ਰਦਰਸ਼ਨ ਦੀ ਝਲਕ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਪ੍ਰਸ਼ੰਸਕ ਜਿਸ ਚੀਜ਼ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹਿਤ ਸਨ, ਉਹ ਸੀ ਟਰਾਫੀ।

ਇਹ ਖ਼ਬਰ ਵੀ ਪੜ੍ਹੋ : ਮੈਂ ਮਾਪਿਆਂ ਦੇ ਬਿਨਾਂ ਰਹਿ ਕੇ ਦੇਖ ਲਿਆ, ਹੰਕਾਰ ਬਾਰੇ ਮੈਨੂੰ ਨਾ ਦੱਸਿਆ ਕਰੋ : ਕਰਨ ਔਜਲਾ

ਕਿਵੇਂ ਦੀ ਹੈ ਟਰਾਫੀ?
ਅਸਲ ’ਚ ਇਸ ਸੀਜ਼ਨ ਦੀ ਟਰਾਫੀ ਦੀ ਝਲਕ ਸ਼ੋਅ ਦੇ ਪ੍ਰੋਮੋ ’ਚ ਵੀ ਦੇਖਣ ਨੂੰ ਮਿਲੀ। ਟਰਾਫੀ ਕਾਫੀ ਵੱਖਰੀ ਹੈ। ਜੇਕਰ ਤੁਸੀਂ ਟਰਾਫੀ ਨੂੰ ਦੇਖਦੇ ਹੋ ਤਾਂ ਤੁਸੀਂ ਇਸ ਸੀਜ਼ਨ ਦੀ ਥੀਮ ਦੇਖੋਗੇ ਦਿਲ, ਦਿਮਾਗ ਤੇ ਤਾਕਤ। ਇਸ ਤੋਂ ਇਲਾਵਾ ਟਰਾਫੀ ’ਤੇ ‘ਬੀ’ ਅੱਖਰ ਹੈ, ਜੋ ‘ਬਿੱਗ ਬੌਸ’ ਨੂੰ ਦਰਸਾਉਂਦਾ ਹੈ। ਖ਼ਬਰਾਂ ਮੁਤਾਬਕ ਇਸ ਟਰਾਫੀ ਦੇ ਨਾਲ ਮੁਕਾਬਲੇਬਾਜ਼ ਨੂੰ 30-40 ਲੱਖ ਰੁਪਏ ਤੇ ਕਾਰ ਵੀ ਮਿਲੇਗੀ।

ਕਈ ਮਸ਼ਹੂਰ ਹਸਤੀਆਂ ਘਰ ’ਚ ਆਉਣਗੀਆਂ
ਫਿਨਾਲੇ ਤੋਂ ਪਹਿਲਾਂ ਮਸ਼ਹੂਰ ਐਂਕਰ ਦਿਮਾਂਗ ਸ਼ੋਅ ’ਚ ਆਉਣ ਵਾਲੇ ਹਨ, ਜਿਥੇ ਉਹ ਮੁਕਾਬਲੇਬਾਜ਼ਾਂ ਨੂੰ ਕੁਝ ਮੁਸ਼ਕਿਲ ਸਵਾਲ ਪੁੱਛਣ ਵਾਲੇ ਹਨ। ਪੰਜ ਮਸ਼ਹੂਰ ਹਸਤੀਆਂ ਪੰਜ ਫਾਈਨਲਿਸਟਾਂ ਦਾ ਸਮਰਥਨ ਕਰਨ ਲਈ ਆਉਣਗੀਆਂ। ਇਸ ਦੌਰਾਨ ਬਹੁਤ ਹੀ ਭਾਵੁਕ ਸੀਨ ਵੀ ਦੇਖਣ ਨੂੰ ਮਿਲੇਗਾ। ਇਸ ਐਪੀਸੋਡ ਲਈ ਜਾਰੀ ਕੀਤੇ ਗਏ ਪ੍ਰੋਮੋ ’ਚ ਤੁਸੀਂ ਦੇਖੋਗੇ ਕਿ ਪੂਜਾ ਭੱਟ, ਜੋ ਕਿ ‘ਬਿੱਗ ਬੌਸ ਓ. ਟੀ. ਟੀ. 2’ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ, ਮੰਨਾਰਾ ਦੇ ਸਮਰਥਨ ’ਚ ਆਵੇਗੀ ਤੇ ਉਸ ਨੂੰ ਮਜ਼ਬੂਤ ਕਹੇਗੀ।

ਭਾਵਨਾਤਮਕ ਪਲ
ਅੰਕਿਤਾ ਦੀ ਦੋਸਤ ਤੇ ਅਦਾਕਾਰਾ ਅੰਮ੍ਰਿਤਾ ਆਵੇਗੀ ਤੇ ਇਸ ਦੌਰਾਨ ਦੋਵੇਂ ਭਾਵੁਕ ਹੋ ਜਾਣਗੇ। ਅੰਮ੍ਰਿਤਾ ਦਾ ਕਹਿਣਾ ਹੈ ਕਿ ਜਿੰਨੀ ਵਾਰ ਤੁਸੀਂ ਸ਼ੋਅ ’ਚ ਰੋਏ ਹੋ, ਮੈਂ ਤੇ ਮੇਰੀ ਮਾਂ ਸ਼ੋਅ ਨੂੰ ਦੇਖਦਿਆਂ ਵੀ ਓਨੀ ਵਾਰ ਰੋਏ ਹਾਂ। ਦੋਵੇਂ ਇਕ-ਦੂਜੇ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਕਰਨ ਕੁੰਦਰਾ ਮੁਨੱਵਰ ਦਾ ਸਮਰਥਨ ਕਰਨ ਲਈ ਆਉਣਗੇ। ਕਰਨ ਦਾ ਕਹਿਣਾ ਹੈ ਕਿ ਹਰ ਕੋਈ ਗਲਤੀ ਕਰਦਾ ਹੈ, ਚੰਗਾ ਹੈ ਕਿ ਤੁਸੀਂ ਉਨ੍ਹਾਂ ਨੂੰ ਸਵੀਕਾਰ ਕਰੋ ਤੇ ਫਿਰ ਉਨ੍ਹਾਂ ਨੂੰ ਸੁਧਾਰੋ। ਕਰਨ ਤੇ ਮੁਨੱਵਰ ਵੀ ਇਕ-ਦੂਜੇ ਨੂੰ ਮਿਲ ਕੇ ਭਾਵੁਕ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News