‘ਬਿੱਗ ਬੌਸ’ ਬਣਿਆ ਪ੍ਰੇਮੀਆਂ ਦਾ ਘਰ, ਖੁੱਲ੍ਹੇਆਮ ਪਿਆਰ ਕਰਦੇ ਨਜ਼ਰ ਆਏ ਅਭਿਸ਼ੇਕ ਤੇ ਖਾਨਜ਼ਾਦੀ

11/02/2023 3:30:40 PM

ਮੁੰਬਈ (ਬਿਊਰੋ)– ਜਦੋਂ ਤੋਂ ਸਮਰਥ ਜੁਰੇਲ ਨੇ ‘ਬਿੱਗ ਬੌਸ 17’ ’ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਅਭਿਸ਼ੇਕ ਕੁਮਾਰ ਘਰ ’ਚ ਆਪਣੀ ਸਾਬਕਾ ਗਰਲਫਰੈਂਡ ਈਸ਼ਾ ਮਾਲਵੀਆ ਤੋਂ ਦੂਰ ਹੀ ਰਹੇ ਹਨ। ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਹੁਣ ਆਪਣਾ ਸਾਰਾ ਧਿਆਨ ਹਾਊਸਮੇਟ ਖਾਨਜ਼ਾਦੀ ’ਤੇ ਕੇਂਦਰਿਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਚੈਨਲ ਵਲੋਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ’ਚ ਦਿਖਾਇਆ ਗਿਆ ਹੈ ਕਿ ਅਭਿਸ਼ੇਕ ਖਾਨਜ਼ਾਦੀ ਨੂੰ ਉਨ੍ਹਾਂ ਵਿਚਕਾਰ ਹੋਏ ਸਾਰੇ ਝਗੜਿਆਂ ਲਈ ਮੁਆਫ਼ ਕਰਨ ਲਈ ਕਹਿ ਰਿਹਾ ਹੈ।

ਫਿਰ ਉਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, “ਸੁੰਦਰ ਲੱਗਣ ਲੱਗ ਗਈ ਹੈ ਮੈਨੂੰ ਇਕਦਮ ਤੋਂ। ਮੈਂ ਕੰਨ ਫੜ੍ਹ ਕੇ ਉੱਠਕ ਬੈਠਕ ਕਰਕੇ ਮੁਆਫ਼ੀ ਮੰਗਦਾ ਹਾਂ।’’ ਖਾਨਜ਼ਾਦੀ ਫਿਰ ਉਸ ਨੂੰ ਪੁੱਛਦੀ ਹੈ ਕਿ ਜੇਕਰ ਉਹ ਆਪਣੀਆਂ ਗਲਤੀਆਂ ਦੁਹਰਾਉਂਦਾ ਹੈ ਤਾਂ ਕੀ ਹੋਵੇਗਾ।

ਅਭਿਸ਼ੇਕ ਨੇ ਜਵਾਬ ਦਿੱਤਾ, ‘‘ਗੱਲ੍ਹਾਂ ’ਤੇ ਕਿੱਸ ਕਰ ਦੇਣਾ।’’ ਤਾਜ਼ਾ ਐਪੀਸੋਡ ’ਚ ਨਾਮੀਨੇਸ਼ਨ ਟਾਸਕ ਹੋਈ, ਜਿਥੇ ਸਨਾ ਖ਼ਾਨ, ਈਸ਼ਾ ਮਾਲਵੀਆ, ਸਮਰਥ ਜੁਰੇਲ, ਮਾਨਸਵੀ ਮਮਗਈ ਤੇ ਅਰੁਣ ਮਾਸ਼ੇਟੀ ਨੂੰ ਸਭ ਤੋਂ ਵਧ ਵੋਟਾਂ ਮਿਲੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News