ਬਿੱਗ ਬੌਸ 17 ਫੇਮ ਅਨੁਰਾਗ ਡੋਭਾਲ ਬਣਨ ਵਾਲੇ ਹਨ ਪਿਤਾ, ਪਤਨੀ ਰਿਤਿਕਾ ਹੈ ਪ੍ਰੈਗਨੈਂਟ
Thursday, Sep 18, 2025 - 01:45 PM (IST)

ਮੁੰਬਈ (ਏਜੰਸੀ)- ਬਿੱਗ ਬੌਸ 17 ਦੇ ਪ੍ਰਤੀਯੋਗੀ ਅਨੁਰਾਗ ਡੋਭਾਲ ਜਲਦੀ ਹੀ ਪਿਤਾ ਬਣਨ ਵਾਲੇ ਹਨ। ਪ੍ਰਸਿੱਧ ਬਾਈਕਰ ਅਨੁਰਾਗ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ। ਉਸਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ – “A little 'us' is on the way”। ਇਸ ਵੀਡੀਓ ਵਿੱਚ ਅਨੁਰਾਗ ਆਪਣੀ ਪਤਨੀ ਰਿਤਿਕਾ ਦੇ ਨਾਲ ਗਾਇਨਕੋਲੋਜਿਸਟ ਦੇ ਕਲੀਨਿਕ ਵਿੱਚ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਰਿਤਿਕਾ ਤਬੀਅਤ ਠੀਕ ਨਾ ਹੋਣ ਕਾਰਨ ਡਾਕਟਰ ਕੋਲ ਜਾਂਦੀ ਹੈ ਅਤੇ ਕੁਝ ਟੈਸਟ ਕਰਵਾਉਂਦੀ ਹੈ। ਇਸ ਦੌਰਾਨ ਡਾਕਟਰ ਵੱਲੋਂ ਪ੍ਰੈਗਨੈਂਸੀ ਦਾ ਇਸ਼ਾਰਾ ਮਿਲਣ ’ਤੇ ਅਨੁਰਾਗ ਬਹੁਤ ਹੈਰਾਨ ਅਤੇ ਖੁਸ਼ ਹੋ ਜਾਂਦੇ ਹਨ। ਉਹਨਾਂ ਨੇ ਆਪਣੇ ਫੈਨਜ਼ ਨਾਲ ਇਹ ਖਾਸ ਪਲ ਸਾਂਝਾ ਕਰਕੇ ਸਭ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਿਲ ਕੀਤਾ। ਦੱਸ ਦੇਈਏ ਕਿ ਅਨੁਰਾਗ ਡੋਭਾਲ ਨੇ ਹਾਲ ਹੀ ਵਿੱਚ 30 ਅਪ੍ਰੈਲ 2025 ਨੂੰ ਦੇਹਰਾਦੂਨ (ਉੱਤਰਾਖੰਡ) ਵਿੱਚ ਰਿਤਿਕਾ ਨਾਲ ਵਿਆਹ ਕਰਾਇਆ ਸੀ। ਹੁਣ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵੇਂ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਇ ਵਿੱਚ ਕਦਮ ਰੱਖਣ ਜਾ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8