ਆਇਸ਼ਾ ਖ਼ਾਨ ਨੇ ਲਈ ਮਨਾਰਾ ਦੀ ਜਗ੍ਹਾ, ਮਿਊਜ਼ਿਕ ਵੀਡੀਓ ''ਚ ਅਭਿਸ਼ੇਕ ਨਾਲ ਬਣੀ ਜੋੜੀ

Friday, Feb 16, 2024 - 10:39 AM (IST)

ਆਇਸ਼ਾ ਖ਼ਾਨ ਨੇ ਲਈ ਮਨਾਰਾ ਦੀ ਜਗ੍ਹਾ, ਮਿਊਜ਼ਿਕ ਵੀਡੀਓ ''ਚ ਅਭਿਸ਼ੇਕ ਨਾਲ ਬਣੀ ਜੋੜੀ

ਨਵੀਂ ਦਿੱਲੀ : ਮਨਾਰਾ ਚੋਪੜਾ ਅਤੇ ਅਭਿਸ਼ੇਕ ਕੁਮਾਰ 'ਬਿੱਗ ਬੌਸ 17' ਦੇ ਸਭ ਤੋਂ ਮਸ਼ਹੂਰ ਮੁਕਾਬਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹਨ। ਮੁਨੱਵਰ ਫਾਰੂਕੀ ਦੇ ਨਾਲ-ਨਾਲ ਇਨ੍ਹਾਂ ਦੋਵਾਂ ਨੇ ਵੀ ਟਾਪ-3 'ਚ ਜਗ੍ਹਾ ਬਣਾਈ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੂੰ ਇਕੱਠੇ ਕਈ ਪ੍ਰੋਜੈਕਟ ਆਫਰ ਕੀਤੇ ਜਾ ਰਹੇ ਹਨ। ਹਾਲਾਂਕਿ, ਇੱਕ ਮਿਊਜ਼ਿਕ ਵੀਡੀਓ 'ਚ ਮਨਾਰਾ ਨੂੰ 'ਬਿੱਗ ਬੌਸ 17' ਦੀ ਦੂਜੀ ਪ੍ਰਤੀਯੋਗੀ ਆਇਸ਼ਾ ਖ਼ਾਨ ਨਾਲ ਬਦਲਿਆ ਗਿਆ ਹੈ। ਮਨਾਰਾ ਚੋਪੜਾ ਦੀ ਥਾਂ 'ਤੇ ਅਭਿਸ਼ੇਕ ਕੁਮਾਰ ਨਾਲ ਆਇਸ਼ਾ ਖ਼ਾਨ ਦੀ ਕੈਮਿਸਟਰੀ ਜ਼ਬਰਦਸਤ ਹੋਣ ਵਾਲੀ ਹੈ, ਕਿਉਂਕਿ ਜਿਵੇਂ ਹੀ ਦੋਵਾਂ ਦਾ ਵੀਡੀਓ ਸਾਹਮਣੇ ਆਇਆ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਆਇਸ਼ਾ ਨੇ ਲਈ ਮਨਾਰਾ ਦੀ ਜਗ੍ਹਾ
ਦਰਅਸਲ, ਹਾਲ ਹੀ 'ਚ ਅਭਿਸ਼ੇਕ ਕੁਮਾਰ ਤੇ ਮਨਾਰਾ ਚੋਪੜਾ ਦਾ ਇੱਕ ਮਿਊਜ਼ਿਕ ਵੀਡੀਓ ਸਾਵਰੇ ਰਿਲੀਜ਼ ਹੋਇਆ ਸੀ। ਪ੍ਰਸ਼ੰਸਕਾਂ ਨੇ ਵੀ ਇਸ ਨੂੰ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਹੁਣ ਸਾਵਰੇ ਨੂੰ ਅਭਿਸ਼ੇਕ ਕੁਮਾਰ ਅਤੇ ਆਇਸ਼ਾ ਖ਼ਾਨ ਨੇ ਇਕੱਠੇ ਰੀਕ੍ਰਿਏਟ ਕੀਤਾ ਹੈ। ਗੀਤ 'ਚ ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਹੈ। ਫੈਨਜ਼ ਵੀ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।

ਅਭਿਸ਼ੇਕ- ਆਇਸ਼ਾ ਦੀ ਸਿਜ਼ਲਿੰਗ ਕੈਮਿਸਟਰੀ
ਮਨਾਰਾ ਚੋਪੜਾ ਤੋਂ ਜ਼ਿਆਦਾ ਆਇਸ਼ਾ ਖਾਨ ਨਾਲ ਅਭਿਸ਼ੇਕ ਕੁਮਾਰ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਨੂੰ ਇਕੱਠੇ ਦੇਖ ਕੇ ਫੈਨਜ਼ ਹੈਰਾਨ ਰਹਿ ਗਏ। ਕੁਝ ਪ੍ਰਸ਼ੰਸਕਾਂ ਨੇ ਦੋਵਾਂ ਨੂੰ ਇਕੱਠੇ ਕੰਮ ਕਰਨ ਦੀ ਸਲਾਹ ਵੀ ਦਿੱਤੀ ਕਿਉਂਕਿ ਉਨ੍ਹਾਂ ਦੀ ਆਨ-ਸਕਰੀਨ ਜੋੜੀ ਬਹੁਤ ਖੂਬਸੂਰਤ ਲੱਗ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News