ਬਿੱਗ ਬੌਸ 15 ਦੀ ਜੇਤੂ ਬਣੀ ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਰਹੇ ਰਨਰ-ਅਪ

Monday, Jan 31, 2022 - 12:46 AM (IST)

ਬਿੱਗ ਬੌਸ 15 ਦੀ ਜੇਤੂ ਬਣੀ ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਰਹੇ ਰਨਰ-ਅਪ

ਮੁੰਬਈ- ਟੈਲੀਵਿਜ਼ਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 15 ਦਾ ਐਤਵਾਰ ਨੂੰ ਵਿਨਰ ਦਾ ਇੰਤਜ਼ਾਰ ਖਤਮ ਹੋ ਗਿਆ। ਤੇਜਸਵੀ ਪ੍ਰਕਾਸ਼ ਇਸ ਸ਼ੋਅ ਦੀ ਵਿਨਰ ਰਹੀ ਤਾਂ, ਇਸ ਦੌਰਾਨ ਸਹਿਜਪਾਲ ਦੂਜੇ ਸਥਾਨ 'ਤੇ ਰਹੇ। ਕਰਨ ਕੁੰਦਰਾ ਨੂੰ ਤੀਜਾ ਸਥਾਨ ਮਿਲਿਆ। ਬਿੱਗ ਬੌਸ 15 ਵਿਚ ਤੇਜਸਵੀ ਪ੍ਰਕਾਸ਼ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ। ਸ਼ੋਅ ਦੇ ਸ਼ੁਰੂ ਵਿਚ ਹੀ ਸਿਮਤਾ ਸ਼ੈੱਟੀ ਬਾਹਰ ਹੋ ਗਈ ਅਤੇ ਘਰ ਦੇ ਤਿੰਨ ਮੈਂਬਰ ਹੀ ਇਸ ਦੌੜ ਵਿਚ ਬਣੇ ਸਨ, ਜਿਸ ਵਿਚ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ । ਹਾਲਾਂਕਿ ਖ਼ਬਰਾਂ ਵਿਚ ਵਿਨਰ ਦਾ ਨਾਮ ਪਹਿਲਾਂ ਹੀ ਲੀਕ ਹੋ ਗਿਆ ਸੀ ਪਰ ਸ਼ੋਅ ਦੇ ਮੇਕਰਸ ਨੇ ਸਿਰਫ ਅਫਵਾਹ ਕਰਾਰ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ
ਇਸ ਦੌਰਾਨ ਬਿੱਗ ਬੌਸ ਦੇ ਮੰਚ 'ਤੇ 'ਬਿੱਗ ਬੌਸ 13' ਵਿਨਰ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਸਲਮਾਨ ਨੇ ਕਿਹਾ ਕਿ ਸ਼ਹਿਨਾਜ਼ ਨੇ ਖੁਦ ਨੂੰ ਬਹਤ ਵਧੀਆ ਤਰ੍ਹਾਂ ਨਾਲ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਝ ਹੀ ਆਪਣੀ ਜ਼ਿੰਦਗੀ ਵਿਚ ਅੱਗੇ ਵਧਦੀ ਰਹੇ। ਅਜੇ ਅੱਗੇ ਬਹੁਤ ਜ਼ਿੰਦਗੀ ਬਾਕੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਸਿਧਾਰਥ ਦੇ ਲਈ ਇਕ ਡਾਸ ਪਰਫਾਰਮੈਂਸ ਵੀ ਕੀਤਾ। 

ਇਹ ਖ਼ਬਰ ਪੜ੍ਹੋ- ਅਕਾਲੀ-ਬਸਪਾ ਦੀ ਸਰਕਾਰ ਸਮੇਂ ਗਰੀਬ ਲੋਕਾਂ ਲਈ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਗੋਲਡੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।  


author

Gurdeep Singh

Content Editor

Related News