ਫਿਨਾਲੇ ਤੋਂ ਪਹਿਲਾਂ ‘ਬਿੱਗ ਬੌਸ’ ਦੇ ਘਰ ’ਚ ਹੋਵੇਗਾ ਧਮਾਕਾ, ਹੋਣਗੀਆਂ ਵਾਈਡ ਕਾਰਡ ਐਂਟਰੀਆਂ

Thursday, Jan 13, 2022 - 03:52 PM (IST)

ਫਿਨਾਲੇ ਤੋਂ ਪਹਿਲਾਂ ‘ਬਿੱਗ ਬੌਸ’ ਦੇ ਘਰ ’ਚ ਹੋਵੇਗਾ ਧਮਾਕਾ, ਹੋਣਗੀਆਂ ਵਾਈਡ ਕਾਰਡ ਐਂਟਰੀਆਂ

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੇ ਨਿਰਮਾਤਾ ਸ਼ੋਅ ਦੇ ਫਿਨਾਲੇ ਤੋਂ ਪਹਿਲਾਂ ਇਸ ਦੀ ਟੀ. ਆਰ. ਪੀ. ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਹਫਤੇ ਹੀ ਸਲਮਾਨ ਖ਼ਾਨ ਨੇ ਐਲਾਨ ਕੀਤਾ ਕਿ ਸ਼ੋਅ ਨੂੰ 2 ਹਫਤਿਆਂ ਲਈ ਵਧਾ ਦਿੱਤਾ ਗਿਆ ਹੈ। ਉਦੋਂ ਤੋਂ ਹੀ ਕਿਆਸ ਲਗਾਏ ਜਾਣ ਲੱਗੇ ਹਨ ਕਿ ਘਰ ’ਚ ਵਾਈਲਡ ਕਾਰਡ ਐਂਟਰੀ ਹੋਣ ਵਾਲੀ ਹੈ। ਮੀਡੀਆ ਰਿਪੋਰਟਾਂ ’ਚ ਉਨ੍ਹਾਂ ਦੇ ਨਾਂ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾ ਨਾਂ ਵਿਸ਼ਾਲ ਕੋਟੀਆਂ ਦਾ ਹੈ, ਜੋ ਪਿਛਲੇ ਹਫਤੇ ਦਾਖ਼ਲ ਹੋਣ ਵਾਲੇ ਸਨ ਪਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਉਨ੍ਹਾਂ ਦਾ ਆਉਣਾ ਸੰਭਵ ਨਹੀਂ ਹੋ ਸਕਿਆ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਇਸ ਤੋਂ ਬਾਅਦ ਘਰ ’ਚ ਵਾਈਲਡ ਕਾਰਡ ਦੇ ਰੂਪ ’ਚ ਸ਼ਮਿਤਾ ਸ਼ੈੱਟੀ ਦੇ ਰਾਖੀ ਭਰਾ ਰਾਜੀਵ ਅਦਿੱਤਿਆ ਦਾ ਨਾਂ ਆਉਣ ਵਾਲਾ ਸੀ ਪਰ ‘ਬਿੱਗ ਬੌਸ’ ਦੇ ਘਰ ’ਚ ਵਿਸ਼ਾਲ ਤੇ ਰਾਜੀਵ ਦਾ ਆਉਣਾ ਖ਼ਬਰ ਬਣ ਕੇ ਰਹਿ ਗਿਆ। ਹੁਣ ਮੇਕਰਜ਼ ਨੇ ਇਕ ਹੋਰ ਨਾਂ ਜਾਰੀ ਕੀਤਾ ਹੈ, ਉਹ ਵੀ ‘ਬਿੱਗ ਬੌਸ’ ਦੇ ਘਰ ਤੋਂ ਕਾਫੀ ਸਮਾਂ ਪਹਿਲਾਂ ਬਾਹਰ ਹੋ ਚੁੱਕੇ ਹਨ।

‘ਦਿ ਖ਼ਬਰੀ’ ਦੀ ਮੰਨੀਏ ਤਾਂ ਸਿੰਬਾ ਨਾਗਪਾਲ ਜਲਦ ਹੀ ਘਰ ’ਚ ਐਂਟਰੀ ਕਰਨ ਵਾਲਾ ਹੈ। ਸਿੰਬਾ ਨੂੰ ਕਾਫਿਨ ਟਾਸਕ ’ਚ ਮੁਕਾਬਲੇਬਾਜ਼ਾਂ ਨੇ ਬੇਘਰ ਕਰ ਦਿੱਤਾ ਸੀ, ਇਸ ਲਈ ਮੇਕਰਜ਼ ਉਸ ਨੂੰ ਸੁਪਰਪਾਵਰ ਦੇਣਗੇ।

 
 
 
 
 
 
 
 
 
 
 
 
 
 
 

A post shared by ColorsTV (@colorstv)

ਹੁਣ ਦੇਖਣਾ ਇਹ ਹੋਵੇਗਾ ਕਿ ਇਹ ਐਲੀਮੀਨੇਸ਼ਨ ਹੁੰਦਾ ਹੈ ਜਾਂ ਕੁਝ। ਸਿੰਬਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਰਾਜੀਵ ਅਦਿੱਤਿਆ ਨਾਲ ਘਰ ਆਵੇਗਾ। ਸੋਸ਼ਲ ਮੀਡੀਆ ’ਤੇ ਉਮਰ ਨੂੰ ਵਾਪਸ ਲਿਆਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਅਜਿਹੇ ’ਚ ਪ੍ਰਸ਼ੰਸਕ ਵੀ ਉਸ ਦੀ ਵਾਪਸੀ ਦੀ ਉਮੀਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News