Bigg Boss 15 : ਪ੍ਰਤੀਕ ਸਹਿਜਪਾਲ ’ਤੇ ਫੁੱਟਿਆ ਸਲਮਾਨ ਦਾ ਗੁੱਸਾ, ਸ਼ਰੇਆਮ ਆਖੀ ਇਹ ਗੱਲ

Saturday, Oct 09, 2021 - 01:37 PM (IST)

Bigg Boss 15 : ਪ੍ਰਤੀਕ ਸਹਿਜਪਾਲ ’ਤੇ ਫੁੱਟਿਆ ਸਲਮਾਨ ਦਾ ਗੁੱਸਾ, ਸ਼ਰੇਆਮ ਆਖੀ ਇਹ ਗੱਲ

ਮੁੰਬਈ : ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 15' ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਇਸ ਦਾ ‘ਵੀਕੈਂਡ ਕਾ ਵਾਰ’ ਐਪੀਸੋਡ ਟੈਲੀਕਾਸਟ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਚੈਨਲ ਨੇ ਜੋ ਪ੍ਰੋਮੋ ਸ਼ੇਅਰ ਕੀਤਾ ਹੈ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਸਲਮਾਨ ਖਾਨ ਕਾਫੀ ਗੁੱਸੇ ’ਚ ਹਨ। ਅੱਜ ਦੇ ਐਪੀਸੋਡ ’ਚ ਸਲਮਾਨ ਖਾਨ ਦਾ ਸਾਰਾ ਗੁੱਸਾ ਪ੍ਰਤੀਕ ਸਹਿਜਪਾਲ ’ਤੇ ਫੁੱਟੇਗਾ। ਸਲਮਾਨ ਉਸ ਘਟਨਾ ਤੋਂ ਨਾਰਾਜ਼ ਹਨ, ਜੋ ਉਸ ਦੇ ਤੇ ਵਿਧੀ ’ਚ ਹੋਈ ਹੈ।
'ਬਿੱਗ ਬੌਸ' ਦੇ ਨਵੇਂ ਪ੍ਰੋਮੋ ’ਚ ਹੋਸਟ ਸਲਮਾਨ ਖਾਨ ਕੰਟੈਸਟੈਂਟ ਪ੍ਰਤੀਕ ਦੀ ਜੰਮ ਕੇ ਕਲਾਸ ਲਗਾਉਂਦੇ ਨਜ਼ਰ ਆ ਰਹੇ ਹਨ। ਸਲਮਾਨ, ਪ੍ਰਤੀਕ ਨੂੰ ਕਹਿੰਦੇ ਹਨ ਕਿ ਵਿਧੀ ਚਾਹੁੰਦੀ ਤਾਂ ਤੇਰੀਆਂ ਧੱਜੀਆਂ ਉਡਾ ਸਕਦੀ ਸੀ। ਦਰਅਸਲ ਪ੍ਰਤੀਕ ਨੇ ਬਾਥਰੂਮ ਦੇ ਦਰਵਾਜ਼ੇ ਦਾ ਲਾਕ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਵਿਧੀ ਨਹਾ ਰਹੀ ਸੀ।

 
 
 
 
 
 
 
 
 
 
 
 
 
 
 

A post shared by ColorsTV (@colorstv)


ਹੋਇਆ ਇਹ ਕਿ ਪਿਛਲੇ ਐਪੀਸੋਡ ’ਚ ਪ੍ਰਤੀਕ ਨੇ ਜੰਗਲਵਾਸੀਆਂ ਦੇ ਬਾਥਰੂਮ ਦਾ ਲਾਕ ਤੋੜ ਦਿੱਤਾ ਸੀ। ਇਹ ਉਸ ਸਮੇਂ ਹੋਇਆ ਸੀ ਜਦੋਂ ਵਿਧੀ ਨਹਾ ਰਹੀ ਸੀ। ਪ੍ਰਤੀਕ ਦੀ ਇਸ ਹਰਕਤ ’ਤੇ ਘਰਵਾਲਿਆਂ ਨੇ ਉਸ ਨੂੰ ਕਾਫੀ ਖ਼ਰੀਆਂ ਖੋਟੀਆਂ ਸੁਣਾਈਆਂ ਸਨ ਪਰ ਪ੍ਰਤੀਕ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਸੀ। ਹੁਣ ਸਲਮਾਨ ਖਾਨ ਉਸ ਦੀ ਕਲਾਸ ਲਗਾਉਣਗੇ। ਉਹ ਕਹਿੰਦੇ ਹਨ ਕਿ ਕੋਈ ਕਹਿ ਰਿਹਾ ਸੀ ਕਿ ਜੇਕਰ ਮੇਰੀ ਮਾਂ ਜਾਂ ਮੇਰੀ ਭੈਣ ਬਾਥਰੂਮ ’ਚ ਹੁੰਦੀ ਤਦ ਵੀ ਮੈਂ ਇਸ ਤਰ੍ਹਾਂ ਕਰਦਾ ਗੇਮ ਲਈ।
ਪ੍ਰੋਮੋ ’ਚ ਸਲਮਾਨ ਖਾਨ ਪ੍ਰਤੀਕ ਨੂੰ ਲਤਾੜਦੇ ਹੋਏ ਅੱਗੇ ਕਹਿੰਦੇ ਹਨ ਕਿ ਕੀ ਗੇਮ ਮਾਂ ਅਤੇ ਭੈਣ ਤੋਂ ਉੱਪਰ ਹੈ। ਵਿਧੀ ਚਾਹੁੰਦੀ ਤਾਂ ਤੇਰੀਆਂ ਧੱਜੀਆਂ ਉਡਾ ਸਕਦੀ ਸੀ। ਜੇਕਰ ਮੇਰੀ ਭੈਣ ਹੁੰਦੀ ਤਾਂ ਮੈਂ ਕੁਝ ਗਲ਼ਤ ਕਰ ਦਿੰਦਾ। ਹਾਲਾਂਕਿ ਇਸ ਪ੍ਰੋਮੋ ਤੋਂ ਬਾਅਦ ਫੈਨਜ਼ ਨੂੰ ਪ੍ਰਤੀਕ ਲਈ ਹਮਦਰਦੀ ਹੋ ਗਈ ਹੈ। ਲੋਕ ਪੋਸਟ ਕਰਕੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਹੇ ਹਨ ਕਿ ਕਿਤੇ ਪ੍ਰਤੀਕ ਡੀਮੋਟੀਵੇਟ ਨਾ ਹੋ ਜਾਵੇ।


author

Aarti dhillon

Content Editor

Related News