''ਬਿੱਗ ਬੌਸ'' ਦੇ ਘਰ ''ਚ ਦੇਵੋਲੀਨਾ ਤੇ ਰਸ਼ਮੀ ਦੇਸਾਈ ਬਣੀਆਂ ਜਾਨੀ ਦੁਸ਼ਮਣ, ਇਕ-ਦੂਜੇ ''ਤੇ ਲਾਏ ਗੰਭੀਰ ਦੋਸ਼

01/20/2022 2:10:56 PM

ਨਵੀਂ ਦਿੱਲੀ : ਟੀ. ਵੀ. ਇੰਡਸਟਰੀ ਦੀਆਂ ਦੋ ਚੰਗੀਆਂ ਦੋਸਤ ਦੇਵੋਲੀਨਾ ਭੱਟਾਚਾਰਜੀ ਅਤੇ ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ ਘਰ 'ਚ ਆਪਣੀ ਲੜਾਈ ਨੂੰ ਲੈ ਕੇ ਚਰਚਾ 'ਚ ਹਨ। ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ ਕਈ ਮੌਕਿਆਂ 'ਤੇ ਇਕ-ਦੂਜੇ ਨਾਲ ਲੜਦੀਆਂ ਨਜ਼ਰ ਆਉਂਦੀਆਂ ਹਨ। ਹੁਣ ਇੱਕ ਵਾਰ ਫਿਰ 'ਬਿੱਗ ਬੌਸ 15' ਦੇ ਘਰ 'ਚ ਇਨ੍ਹਾਂ ਦੋਵਾਂ ਅਦਾਕਾਰਾਂ 'ਚ ਲੜਾਈ ਵੇਖਣ ਨੂੰ ਮਿਲੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਦੀ ਲੜਾਈ ਅਭਿਜੀਤ ਬਿਚੁਕਲੇ ਨੂੰ ਲੈ ਕੇ ਹੋਈ ਹੈ। ਦਰਅਸਲ, ਰਸ਼ਮੀ ਦੇਸਾਈ, ਤੇਜਸਵੀ ਪ੍ਰਕਾਸ਼ ਅਤੇ ਨਿਸ਼ਾਂਤ ਭੱਟ 'ਟਿਕਟ ਟੂ ਫਿਨਾਲੇ' ਲਈ ਕੰਮ ਕਰ ਰਹੇ ਸਨ। ਇਸ ਟਾਸਕ ਨੂੰ ਕਰਦੇ ਸਮੇਂ ਰਸ਼ਮੀ ਦੇਸਾਈ ਅਤੇ ਦੇਵੋਲੀਨਾ ਭੱਟਾਚਾਰਜੀ 'ਚ ਕਾਫ਼ੀ ਜ਼ਿਆਦਾ ਝਗੜਾ ਹੋ ਗਿਆ, ਕਿਉਂਕਿ ਦੇਵੋਲੀਨਾ ਨੇ ਪਹਿਲਾਂ ਹੀ ਅਭਿਜੀਤ ਬਿਚੁਕਲੇ ਨੂੰ ਮੌਕਾ ਦੇਣ ਦਾ ਫ਼ੈਸਲਾ ਕਰ ਲਿਆ ਸੀ। ਰਸ਼ਮੀ ਦੇਸਾਈ ਨੇ ਦੇਵੋਲੀਨਾ ਭੱਟਾਚਾਰਜੀ ਨੂੰ ਸਪੱਸ਼ਟ ਕੀਤਾ ਕਿ ਉਹ ਅਭਿਜੀਤ ਬਿਚੁਕਲੇ 'ਤੇ ਭਰੋਸਾ ਨਹੀਂ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ

ਇਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਟਾਸਕ ਦੌਰਾਨ ਆਪਣੇ ਸ਼ਬਦਾਂ ਤੋਂ ਪਲਟ ਜਾਂਦੀ ਹੈ, ਜਿਸ ਨਾਲ ਰਸ਼ਮੀ ਦੇਸਾਈ ਗੁੱਸੇ ਹੋ ਜਾਂਦੀ ਹੈ। ਕੁਝ ਸਮੇਂ ਬਾਅਦ ਰਸ਼ਮੀ ਨੂੰ ਦੇਵੋਲੀਨਾ ਅਤੇ ਅਭਿਜੀਤ 'ਚੋਂ ਇੱਕ ਨੂੰ ਚੁਣਨ ਦਾ ਮੌਕਾ ਮਿਲਦਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਜਿਹੇ 'ਚ ਰਸ਼ਮੀ ਦੇਸਾਈ ਸਭ ਤੋਂ ਪਹਿਲਾਂ ਰਾਜੀਵ ਅਦਜਾਨੀਆ ਨਾਲ ਚਰਚਾ ਕਰਦੀ ਹੈ ਅਤੇ ਪੁੱਛਦੀ ਹੈ ਕਿ ਉਸ ਨੂੰ ਅਭਿਜੀਤ ਜਾਂ ਦੇਵੋਲੀਨਾ ਦੋਵਾਂ 'ਚੋਂ ਕਿਸ ਨੂੰ ਚੁਣਨਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਆਲੂ ਅਰਜੁਨ ਦੀ 'ਪੁਸ਼ਪਾ' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

ਕੁਝ ਸਮੇਂ ਬਾਅਦ ਰਸ਼ਮੀ ਦੇਸਾਈ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਲੈਂਦੇ ਹੋਏ ਅਭਿਜੀਤ ਬਿਚੁਕਲੇ ਨੂੰ ਚੁਣ ਲਿਆ। ਇਹ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ 'ਬਿੱਗ ਬੌਸ 15' ਦੇ ਘਰ 'ਚ ਮੌਜੂਦ ਹਰ ਮੁਕਾਬਲੇਬਾਜ਼ ਸੋਚਦਾ ਹੈ ਕਿ ਰਸ਼ਮੀ ਹੀ ਦੇਵੋਲੀਨਾ ਨੂੰ ਚੁਣੇਗੀ। ਇਹ ਦੇਖ ਕੇ ਦੇਵੋਲੀਨਾ ਭੱਟਾਚਾਰਜੀ ਗੁੱਸੇ 'ਚ ਆ ਜਾਂਦੀ ਹੈ ਅਤੇ ਰਸ਼ਮੀ ਦੇਸਾਈ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ। ਦੋਵਾਂ ਨੇ ਇਕ-ਦੂਜੇ 'ਤੇ ਆਖ਼ਰੀ ਸਮੇਂ 'ਤੇ ਮੂੰਹ ਮੋੜਨ ਦਾ ਦੋਸ਼ ਲਗਾਇਆ। ਇਸ 'ਤੇ ਰਸ਼ਮੀ ਦਾ ਕਹਿਣਾ ਹੈ ਕਿ ਇਹ ਸਭ ਦੇਵੋਲੀਨਾ ਕਾਰਨ ਹੋਇਆ ਕਿਉਂਕਿ ਉਹ ਅਭਿਜੀਤ ਬਿਚੁਕਲੇ ਦਾ ਪੱਖ ਲੈਣ ਲੱਗੀ ਸੀ। ਉਸੇ ਸਮੇਂ ਦੇਵੋਲੀਨਾ ਕਹਿੰਦੀ ਹੈ ਕਿ ਤੁਸੀਂ ਖ਼ੁੰਦਕ ਕੱਢ ਰਹੇ ਹੋ। ਇਸ 'ਤੇ ਰਸ਼ਮੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਗ਼ਲਤ ਵਿਅਕਤੀ ਦਾ ਸਮਰਥਨ ਕਰ ਰਹੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News