ਦੇਵੋਲੀਨਾ ਭੱਟਾਚਾਰਜੀ ਦਾ ਹੈਰਾਨੀਜਨਕ ਖ਼ੁਲਾਸਾ, ਦੱਸਿਆ- ਸ਼ੁੱਕਰਵਾਰ ਨੂੰ ਹੋਵੇਗਾ ਮੇਰਾ ਅਪਰੇਸ਼ਨ

01/26/2022 10:08:47 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦਾ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 15' ਆਪਣੇ ਆਖਰੀ ਪੜਾਅ 'ਤੇ ਹੈ। ਅਜਿਹੇ 'ਚ ਕਈ ਮੁਕਾਬਲੇਬਾਜ਼ਾਂ ਨੂੰ ਘੱਟ ਵੋਟਾਂ ਕਾਰਨ ਸ਼ੋਅ ਤੋਂ ਬਾਹਰ ਹੋਣਾ ਪਿਆ। ਬੀਤੇ ਸੋਮਵਾਰ ਨੂੰ 'ਬਿੱਗ ਬੌਸ' ਦੇ ਘਰ 'ਚ ਡਬਲ ਅਵਿਕਸ਼ਨ ਹੋਇਆ, ਜਿਸ 'ਚ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਅਤੇ ਅਭਿਜੀਤ ਬਿਚੁਕਲੇ ਨੂੰ ਸ਼ੋਅ ਤੋਂ ਬਾਹਰ ਹੋਣਾ ਪਿਆ। ਹੁਣ ਦੇਵੋਲੀਨਾ ਭੱਟਾਚਾਰਜੀ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਦੇਵੋਲੀਨਾ ਨੇ ਸ਼ਰੇਆਮ ਆਖੀਆਂ ਇਹ ਗੱਲਾਂ
ਦੇਵੋਲੀਨਾ ਭੱਟਾਚਾਰਜੀ ਨੇ ਸ਼ੋਅ ਤੋਂ ਬਾਹਰ ਆਉਂਦਿਆਂ ਹੀ ਦੱਸਿਆ ਕਿ ਸ਼ੋਅ 'ਚ ਇਕ ਟਾਸਕ ਦੌਰਾਨ ਉਹ ਜ਼ਖਮੀ ਹੋ ਗਈ ਸੀ, ਇਹ ਜ਼ਖਮ ਕਾਫ਼ੀ ਜ਼ਿਆਦਾ ਵਧ ਗਿਆ ਸੀ, ਜਿਸ ਕਾਰਨ ਉਸ ਦਾ ਆਪਰੇਸ਼ਨ ਕਰਵਾਉਣਾ ਪਵੇਗਾ। ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਸੈਸ਼ਨ ਕੀਤਾ, ਜਿਸ 'ਚ ਉਸ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ 'ਬਿੱਗ ਬੌਸ 15' 'ਚ ਆਪਣੇ ਚੰਗੇ ਅਤੇ ਮਾੜੇ ਅਨੁਭਵ ਨੂੰ ਸਾਂਝਾ ਕੀਤਾ।
ਆਪਣੇ ਲਾਈਵ ਸੈਸ਼ਨ 'ਚ ਦੇਵੋਲੀਨਾ ਭੱਟਾਚਾਰਜੀ ਨੇ ਖ਼ੁਲਾਸਾ ਕੀਤਾ ਹੈ ਕਿ ਉਹ 'ਬਿੱਗ ਬੌਸ 15' ਦੇ ਘਰ 'ਚ ਇੱਕ ਪੋਲ ਟਾਸਕ ਕਰਦੇ ਸਮੇਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ। ਉਸ ਦੀ ਲੱਤ ਦੀ ਇੱਕ ਨਾੜੀ ਖ਼ਰਾਬ ਹੋ ਗਈ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਹੋ ਕੇ ਆਪਣਾ ਆਪਰੇਸ਼ਨ ਕਰਵਾਉਣਾ ਪਵੇਗਾ। ਇਹ ਦੱਸਦੇ ਹੋਏ ਅਦਾਕਾਰਾ ਲਾਈਵ ਸੈਸ਼ਨ 'ਚ ਰੋਣ ਲੱਗ ਪਈ।''

ਸ਼ੁੱਕਰਵਾਰ ਨੂੰ ਹੋਵੇਗਾ ਦੇਵੋਲੀਨਾ ਦਾ ਅਪਰੇਸ਼ਨ 
ਦੇਵੋਲੀਨਾ ਭੱਟਾਚਾਰਜੀ ਦਾ ਕਹਿਣਾ ਹੈ, ''ਮੈਂ ਅੱਜ ਐੱਮ. ਆਰ. ਆਈ. ਕਰਵਾਈ ਹੈ, ਮੇਰੀ ਹਾਲਤ ਬਹੁਤ ਗੰਭੀਰ ਹੈ। 19 ਘੰਟੇ ਭਾਰੀ ਸਨ। ਡਿੱਗਣ ਕਾਰਨ ਸੱਟ ਜ਼ਿਆਦਾ ਹੁੰਦੀ ਹੈ। ਮੈਨੂੰ ਵੀਰਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਮੇਰਾ ਅਪਰੇਸ਼ਨ ਹੋਵੇਗਾ। ਮੈਂ ਇਸ ਗੱਲ 'ਤੇ ਲੜਾਂਗੀ ਪਰ ਇਸ ਦੀ ਚਿੰਤਾ ਵੀ ਹੈ। ਮੈਨੂੰ ਬੱਸ ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਮੈਂ ਹਸਪਤਾਲ 'ਚ ਦਾਖ਼ਲ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ।'' ਅਦਾਕਾਰਾ ਨੇ ਅੱਗੇ ਕਿਹਾ, ''ਇਹ ਨਰਵ ਡੀਕੰਪ੍ਰੇਸ਼ਨ ਸਰਜਰੀ ਹੈ, ਜੋ ਬਹੁਤ ਗੰਭੀਰ ਹੈ। ਸਮਾਂ ਲੰਘ ਰਿਹਾ ਹੈ ਪਰ ਇਸ 'ਚ ਵੀ ਮੇਰੇ ਨਾਲ ਕੁਝ ਚੰਗਾ ਹੋਵੇਗਾ।'' ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਦੇਵੋਲੀਨਾ ਭੱਟਾਚਾਰਜੀ ਦੇ ਲਾਈਵ ਸੈਸ਼ਨ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News