ਇਸ ਹਸੀਨਾ ਨੇ ਸ਼ਰਟ ਉਤਾਰ ਕੇ ਸਿਧਾਰਥ ਤੋਂ ਬਣਵਾਇਆ ਟੈਟੂ, ਟਾਸਕ 'ਚ ਫੇਲ੍ਹ ਹੋਈ ਸਾਰਾ ਗੁਰਪਾਲ
Thursday, Oct 08, 2020 - 07:33 PM (IST)

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਵੀ ਸਿਧਾਰਥ ਸ਼ੁਕਲਾ ਦਾ ਜਾਦੂ ਘੱਟ ਨਹੀਂ ਹੋ ਰਿਹਾ ਹੈ। ਇੱਕ ਵਾਰ ਤਾਂ ਅਜਿਹਾ ਲੱਗ ਰਿਹਾ ਹੈ ਕਿ ਜੇਕਰ ਸਿਧਾਰਥ ਦੁਬਾਰਾ 'ਬਿੱਗ ਬੌਸ' ਦੇ ਮੁਕਾਬਲੇਬਾਜ਼ ਬਣਾ ਦਿੱਤੇ ਜਾਣ ਤਾਂ ਉਹ ਫ਼ਿਰ ਤੋਂ ਇਸ ਸੀਜ਼ਨ ਦੇ ਜੇਤੂ ਬਣ ਜਾਣਗੇ। ਹਾਲਾਂਕਿ ਬਿੱਗ ਬੌਸ ਦੇ ਨਿਯਮ ਮੁਤਾਬਕ ਪੁਰਾਣੇ ਖਿਡਾਰੀ ਸਿਰਫ਼ ਕੁਝ ਸਮੇਂ ਲਈ ਹੀ ਸ਼ੋਅ ਦਾ ਹਿੱਸਾ ਰਹਿ ਸਕਦੇ ਹਨ। ਅਜਿਹੇ 'ਚ ਸਿਧਾਰਥ ਸ਼ੁਕਲਾ ਨੂੰ ਸ਼ੋਅ ਤੋਂ ਬਾਹਰ ਜਾਣਾ ਪਵੇਗਾ ਪਰ ਉਦੋਂ ਤੱਕ ਉਹ ਘਰ 'ਚ ਆਪਣਾ ਜਾਦੂ ਬਿਖੇਰ ਚੁੱਕੇ ਹੋਣਗੇ। ਸੀਨੀਅਰ ਪਲੇਅਰ ਹੋਣ ਦੇ ਨਾਅਤੇ ਸਿਧਾਰਥ ਸ਼ੁਕਲਾ ਦੇ ਹੱਥ ਜਦੋਂ ਇਸ ਇਮਿਊਨਿਟੀ ਹੈ, ਉਸ ਦੇ ਜਰੀਏ ਹੀ ਘਰ ਵਾਲਿਆਂ ਨੂੰ ਕਈ ਪੈਮਾਨਿਆਂ 'ਤੇ ਖਰਾ ਉਤਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਇਮਿਊਨਿਟੀ ਮਿਲੇਗੀ। ਅਜਿਹਾ ਹੀ ਇਕ ਟਾਸਤ ਉਦੋਂ ਹੋਇਆ ਜਦੋਂ 'ਬਿੱਗ ਬੌਸ' ਨੇ ਘਰ ਦੀਆਂ ਹਸੀਨਾਵਾਂ ਨੂੰ ਸਿਧਾਰਥ ਤੋਂ ਟੈਟੂ ਬਣਾਉਣ ਤੇ ਉਨ੍ਹਾਂ ਨੂੰ ਇੰਪ੍ਰੈੱਸ ਕਰਨ ਦਾ ਟਾਸਕ ਦਿੱਤਾ। ਇਸ 'ਚ ਸਿਧਾਰਥ ਸ਼ੁਕਲਾ ਨੇ ਮੁਕਾਬਲੇਬਾਜ਼ ਦੀ ਪਿੱਠ ਤੇ ਢਿੱਡ 'ਤੇ ਵੀ ਟੈਟੂ ਬਣਾਏ। ਇਸ ਦੌਰਾਨ ਇਕ ਮੁਕਾਬਲੇਬਾਜ਼ ਨੇ ਆਪਣੀ ਸ਼ਰਟ ਉਤਾਰ ਕੇ ਸਿਧਾਰਥ ਤੋਂ ਢਿੱਡ 'ਤੇ ਟੈਟੂ ਬਣਵਾਇਆ।
ਇਸ ਦੌਰਾਨ ਇਕ ਮੁਕਾਬਲੇਬਾਜ਼ ਨੇ ਸਿਧਾਰਥ ਤੋਂ ਆਪਣੀ ਪਿੱਛ 'ਤੇ ਟੈਟੂ ਬਣਵਾਇਆ ਜਦੋਂਕਿ ਇਕ ਹੋਰ ਮੁਕਾਬਲੇਬਾਜ਼ ਨੇ ਆਪਣੇ ਪੈਰਾਂ 'ਤੇ ਸਿਧਾਰਥ ਤੋਂ ਟੈਟੂ ਬਣਵਾਇਆ। ਇਸ 'ਚ ਸਾਰੇ ਮੁਕਾਬਲੇਬਾਜ਼ਾਂ ਨੇ ਸਿਧਾਰਥ ਸ਼ੁਕਲਾ ਦੀ ਕਾਫ਼ੀ ਤਾਰੀਫ਼ ਕੀਤੀ।
ਦੱਸ ਦਈਏ ਕਿ ਸਾਰਾ ਗੁਰਪਾਲ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਇਸ ਟਾਸਕ ਨੂੰ ਪਾਸ ਕੀਤਾ। ਸਾਰਾ ਗੁਰਪਾਲ ਬਾਰੇ ਉਨ੍ਹਾਂ ਨੇ ਕਿਹਾ ਕਿ ਸਾਰਾ ਨੇ ਟੈਟੂ ਬਣਵਾਉਂਦੇ ਸਮੇਂ ਕਿਹਾ ਕਿ ਉਹ ਕਿਸੇ ਸਾਹਮਣੇ ਜਲਦੀ ਖੁੱਲ੍ਹਦੀ ਨਹੀਂ। ਅਜਿਹੇ 'ਚ ਸਿਧਾਰਥ ਨੇ ਮੰਨਿਆ ਕਿ ਸਾਰਾ ਦਾ ਮਨ ਕਿਤੇ ਹੋਰ ਸੀ, ਇਸ ਲਈ ਸਿਧਾਰਥ ਨੂੰ ਇੰਪ੍ਰੈੱਸ ਕਰਨ 'ਚ ਅਸਫ਼ਲ ਰਹੀ।