ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਮੁੜ ਹੋਏ ਇਕ, ਰੁਬੀਨਾ ਨੇ ਵੀ ਮਦਦ ਲਈ ਵਧਾਇਆ ਹੱਥ (ਵੀਡੀਓ)

Saturday, Oct 10, 2020 - 03:43 PM (IST)

ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਮੁੜ ਹੋਏ ਇਕ, ਰੁਬੀਨਾ ਨੇ ਵੀ ਮਦਦ ਲਈ ਵਧਾਇਆ ਹੱਥ (ਵੀਡੀਓ)

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ ਨੇ ਸੀਨੀਅਰ ਵਜੋਂ 'ਬਿੱਗ ਬੌਸ 14' ਦੇ ਘਰ ਵਿਚ ਐਂਟਰੀ ਕੀਤੀ ਹੈ। ਅਦਾਕਾਰ ਸਿਧਾਰਥ ਸ਼ੁਕਲਾ, ਜਿਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ, ਉਹ ਸਿਰਫ਼ 2 ਹਫਤਿਆਂ ਲਈ 'ਬਿੱਗ ਬੌਸ' ਦੇ ਘਰ ਵਿਚ ਰਹਿਣਗੇ। ਇਸ ਦੇ ਨਾਲ ਹੀ ਹੁਣ ਸਿਧਾਰਥ ਸ਼ੁਕਲਾ ਦੀਆਂ 'ਬਿੱਗ ਬੌਸ 14' ਦੇ ਘਰ ਵਿਚਾਲੇ ਹਰਕਤਾਂ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਸਿਧਾਰਥ ਸ਼ੁਕਲਾ ਇਕ ਵਾਰ ਫ਼ਿਰ ਆਪਣੀ ਨਵੀਂ ਐਕਟੀਵਿਟੀ ਨਾਲ ਚਰਚਾ ਵਿਚ ਆਉਣ ਵਾਲੇ ਹਨ। Vootselect ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਇਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਹ ਘਰ ਦੇ ਗਾਰਡਨ ਏਰੀਆ ਵਿਚ ਹੈੱਡਸਟੈਂਡ ਯੋਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਵਿਚ ਉਨ੍ਹਾਂ ਦੀ ਕੰਪੀਟੀਟਰ ਗੌਹਰ ਖਾਨ ਮਦਦ ਕਰਦੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

Bigg Boss mein rehkar dimaag ghum jaaega - And Sidharth Shukla has taken it to the next level! Check out what the contestants are up to now on the 24hr live channel on #VootSelect. #BBLikeAboss #BB14OnVoot #SidharthShukla #GauaharKhan #RubinaDilaik

A post shared by Voot Select (@vootselect) on Oct 9, 2020 at 12:50am PDT

ਇਸ ਕਲਿੱਪ ਵਿਚ ਗੌਹਰ ਸਿਧਾਰਥ ਸ਼ੁਕਲਾ ਨੂੰ ਸਿਰ ਦੇ ਭਾਰ ਖੜ੍ਹੇ ਹੋਣ ਵਿਚ ਮਦਦ ਕਰ ਰਹੀ ਹੈ। ਇਸ ਤੋਂ ਬਾਅਦ, ਰੁਬੀਨਾ ਵੀ ਸਿਧਾਰਥ ਦੀ ਮਦਦ ਕਰਦੀ ਹੈ। ਗੌਹਰ ਅਤੇ ਸਿਧਾਰਥ 'ਬਿੱਗ ਬੌਸ 14' ਤੋਂ ਪਹਿਲਾਂ ਹੀ ਆਪਸ 'ਚ ਭਿੜੇ ਸਨ। ਘਰ 'ਚ ਦਾਖਲ ਹੋਣ ਤੋਂ ਪਹਿਲਾਂ ਵੀ ਉਹ ਸ਼ੋਅ ਦੇ ਹੋਸਟ ਸਲਮਾਨ ਖਾਨ ਦੇ ਸਾਹਮਣੇ ਲੜਦੇ ਦਿਖਾਈ ਦਿੱਤੇ ਸਨ।
ਦੂਜੇ ਪਾਸੇ ਕੁਝ ਦਿਨ ਪਹਿਲਾਂ ਸਿਧਾਰਥ ਸ਼ੁਕਲਾ ਅਤੇ ਹਾਊਸ ਦੀ ਲੇਡੀਜ਼ ਦੇ ਇਕ ਪ੍ਰੋਮੋ ਤੋਂ ਬਾਅਦ ਸੋਸ਼ਲ ਮੀਡੀਆ 'ਤੇ #boycottBB14 ਟਰੈਂਡ ਕਰ ਰਿਹਾ ਸੀ। ਪ੍ਰੋਮੋ ਤੋਂ ਬਾਅਦ ਟਵਿੱਟਰ 'ਤੇ ਯੂਜ਼ਰਸ ਨੇ 'ਅਸ਼ਲੀਲਤਾ' ਦਿਖਾਉਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ #boycottBB14 ਟੌਪ ਟਰੈਂਡ 'ਚ ਰਿਹਾ ਸੀ।


author

sunita

Content Editor

Related News