ਸ਼ਹਿਨਾਜ਼ ਗਿੱਲ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, 'ਬਿੱਗ ਬੌਸ 14' 'ਚ ਆਉਣ ਨੂੰ ਲੈ ਕੇ ਆਖੀ ਇਹ ਗੱਲ (ਵੀਡੀਓ)

Sunday, Oct 11, 2020 - 05:09 PM (IST)

ਸ਼ਹਿਨਾਜ਼ ਗਿੱਲ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, 'ਬਿੱਗ ਬੌਸ 14' 'ਚ ਆਉਣ ਨੂੰ ਲੈ ਕੇ ਆਖੀ ਇਹ ਗੱਲ (ਵੀਡੀਓ)

ਜਲੰਧਰ (ਬਿਊਰੋ) : ਦੁਨੀਆ ਦਾ ਸਭ ਤੋਂ ਵਿਵਾਦਿਤ ਰਿਐਲਟੀ ਸ਼ੋਅ 'ਬਿੱਗ ਬੌਸ 14' ਪ੍ਰਸਾਰਿਤ ਹੋ ਗਿਆ ਹੈ। ਇਸ ਟੀ. ਵੀ. ਸ਼ੋਅ 'ਚ ਨਿੱਕੀ ਤੰਬੋਲੀ, ਸਾਰਾ ਗੁਰਪਾਲ, ਅਭਿਨਵ ਸ਼ੁਕਲਾ, ਏਜਾਜ਼ ਖਾਨ, ਜੈਸਮੀਨ ਭਸੀਨ ਵਰਗੇ ਕਈ ਮਸ਼ਹੂਰ ਸਿਤਾਰਿਆਂ ਨੇ ਘਰ 'ਚ ਐਂਟਰੀ ਕੀਤੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਨੇ ਖ਼ੁਲਾਸਾ ਕੀਤਾ ਹੈ ਕਿ ਕੀ ਉਹ 'ਬਿੱਗ ਬੌਸ 14' ਦੇ ਘਰ ਅੰਦਰ ਜਾਵੇਗੀ ਜਾਂ ਨਹੀਂ।
ਸ਼ਹਿਨਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਦੱਸ ਰਹੀ ਹੈ ਕਿ ਜੇ ਉਸ ਨੂੰ ਸ਼ੋਅ 'ਚ ਬੁਲਾਇਆ ਜਾਂਦਾ ਹੈ ਤਾਂ ਉਸ ਦਾ ਕੀ ਪਲੈਨ ਹੋਵੇਗਾ। ਜਦੋਂ ਇਕ ਯੂਜ਼ਰ ਨੇ ਪੁੱਛਿਆ ਕਿ ਕੀ ਤੁਸੀਂ 'ਬਿੱਗ ਬੌਸ' 'ਚ ਜਾ ਰਹੇ ਹੋ, ਤਾਂ ਸ਼ਹਿਨਾਜ਼ ਨੇ ਕਿਹਾ, 'ਮੇਰਾ ਸੁਫ਼ਨਾ ਪੂਰਾ ਹੋ ਗਿਆ, ਮੈਂ ਦੁਬਾਰਾ ਕਿਉਂ ਜਾਵਾਂ?  ਮੈਨੂੰ ਬਿੱਗ ਬੌਸ 'ਚ ਆਉਣ ਦੀ ਕੀ ਜ਼ਰੂਰਤ ਹੈ?' ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਨੂੰ ਸਭ ਕੁਝ ਮਿਲ ਗਿਆ, ਜੋ ਮੈਂ ਚਾਹੁੰਦੀ ਸੀ। ਹੁਣ ਜੇ ਮੈਂ ਗਈ ਤਾਂ ਮਹਿਮਾਨ ਵਜੋਂ ਜਾਵਾਂਗੀ। ਹੈਲੋ, ਹਾਏ, ਓਕੇ, ਬਾਏ।' ਇਹ ਕਹਿ ਕੇ ਸ਼ਹਿਨਾਜ਼ ਹੱਸ ਪਈ।

 
 
 
 
 
 
 
 
 
 
 
 
 
 

Do you want to see her in bigg boss 14? . #SidharthShukla #hinakhan #gauaharkhan #biggboss14 #bb2020 #rubinadilaik #abhinavshukla #nikkitamboli #eijazkhan #pavitrapunia #jasminbhasin #jaankumarsanu #radhemaa #shehzaddeol #nishantsinghmalkani #saragurpal #voot #bb14 #colorstv #weekendkavaar #biggbossmemes #bb14memes #shehnaazians #shehnaazgill #shehnazgill

A post shared by Newsy Corner (@newsycorner) on Oct 9, 2020 at 3:52am PDT

ਸ਼ਹਿਨਾਜ਼ ਦੀ ਰਾਹ 'ਤੇ ਨਿਕਲੀ ਸਾਰਾ ਗੁਰਪਾਲ
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਸ਼ਾਮਲ ਹੋਈ ਗਾਇਕਾ ਸਾਰਾ ਗੁਰਪਾਲ ਦਾ ਕਹਿਣਾ ਹੈ ਕਿ ਉਹ ਸ਼ੋਅ ਦੇ ਮੇਜ਼ਬਾਨ ਤੇ ਬਾਲੀਵੁੱਡ ਸੁਪਰਸਟਾਰ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਲਮਾਨ ਖਾਨ ਨਾਲ ਕੰਮ ਕਰਨ ਦੀ ਆਪਣੀ ਇੱਛਾ ਦਾ ਵੀ ਸੰਕੇਤ ਦਿੱਤਾ। ਸਾਰਾ ਗੁਰਪਾਲ ਨੇ ਦੱਸਿਆ, 'ਜੇਕਰ ਮੈਨੂੰ ਸਲਮਾਨ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਪਾਗਲ ਹੋ ਜਾਵਾਂਗੀ।''
ਸਾਰਾ ਗੁਰਪਾਲ ਨੂੰ ਆਪਣੇ ਗ੍ਰਹਿ ਰਾਜ 'ਚ ਕੀਤੇ ਆਪਣੇ ਕੰਮ 'ਤੇ ਬਹੁਤ ਮਾਣ ਹੈ। ਉਸ ਦਾ ਕਹਿਣਾ ਹੈ ਕਿ 'ਬਿੱਗ ਬੌਸ' ਵਰਗੇ ਕਿਸੇ ਨੈਸ਼ਨਲ ਪਲੇਟਫਾਰਮ 'ਤੇ ਬਰੇਕ ਮਿਲਣਾ ਬਹੁਤ ਵੱਡੀ ਗੱਲ ਹੈ ਅਤੇ ਇਸ ਦਾ ਸਿਹਰਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੇ ਕੰਮ ਨੂੰ ਦਿੰਦੀ ਹੈ। ਉਹ ਆਖਦੀ ਹੈ ਕਿ 'ਅੱਜ ਮੈਂ ਜਿੱਥੇ ਹਾਂ, ਉਹ ਪੰਜਾਬ ਕਾਰਨ ਹੈ। ਇਸ ਲਈ ਮੈਂ ਹਮੇਸ਼ਾ ਪਹਿਲੇ ਨੰਬਰ 'ਤੇ ਰਹਾਂਗੀ। ਲੋਕ ਮੈਨੂੰ ਇਸ ਕਾਰਨ ਜਾਣਦੇ ਹਨ ਕਿਉਂਕਿ ਮੈਂ ਪੰਜਾਬ 'ਚ ਕੰਮ ਕੀਤਾ ਹੋਇਆ ਗੈ। 'ਬਿੱਗ ਬੌਸ' 'ਚ ਵੀ ਇਸੇ ਕੰਮ ਦੀ ਵਜ੍ਹਾ ਕਾਰਨ ਹਾਂ।''
ਦੱਸ ਦਈਏ ਕਿ 'ਬਿੱਗ ਬੌਸ 13' 'ਚ ਦੀ ਮੁਕਾਬਲੇਬਾਜ਼ ਰਹੀ ਸ਼ਹਿਨਾਜ਼ ਕੌਰ ਗਿੱਲ ਨੇ ਵੀ ਐਂਟਰੀ ਕੁਝ ਅਜਿਹੀਆਂ ਹੀ ਗੱਲਾਂ ਆਖੀਆਂ ਸਨ। ਉਸ ਨੇ ਵੀ ਸ਼ੋਅ 'ਚ ਐਂਟਰੀ ਮਾਰਦੇ ਸਲਮਾਨ ਨਾਲ ਥੋੜਾ ਫਲਾਰਟ ਕੀਤਾ ਤੇ ਖ਼ੁਦ ਨੂੰ ਸਿੰਗਲ ਦੱਸਿਆ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਵੀ ਸਲਮਾਨ ਖਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਹੁਣ ਆਖ ਸਕਦੇ ਹੋ ਕਿ ਸਾਰਾ ਗੁਰਪਾਲ ਵੀ ਸ਼ਹਿਨਾਜ਼ ਦੀ ਰਾਹ 'ਤੇ ਤੁਰ ਰਹੀ ਹੈ।

 
 
 
 
 
 
 
 
 
 
 
 
 
 

❤️❤️

A post shared by Shehnaaz Gill (@shehnaazgill) on Oct 10, 2020 at 2:25am PDT

ਸਿਧਾਰਥ ਤੇ ਨਿੱਕੀ 'ਚ ਵਧੀਆ ਨਜ਼ਦੀਕੀਆਂ
'ਬਿੱਗ ਬੌਸ' 'ਚ ਹਸੀਨਾਵਾਂ ਨੂੰ ਸਿਧਾਰਥ ਨੂੰ ਇੰਪ੍ਰੈੱਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਇਸ ਦੌਰਾਨ ਨਿੱਕੀ ਤੰਬੋਲੀ ਨੇ ਮੀਂਹ 'ਚ ਸਿਧਾਰਥ ਨਾਲ ਬੇਹੱਦ ਰੋਮਾਂਟਿਕ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ। ਇਸ ਦੌਰਾਨ ਸਿਧਾਰਥ ਤੇ ਨਿੱਕੀ ਦੀ ਰੋਮਾਂਟਿਕ ਕੈਮਿਸਟਰੀ ਨੇ ਘਰ ਦੇ ਮੈਂਬਰਾਂ ਨੂੰ ਵੀ ਕਾਫ਼ੀ ਹੈਰਾਨ ਕੀਤਾ। ਹਾਲਾਂਕਿ ਸਿਧਾਰਥ ਨੇ ਨਿੱਕੀ ਨਾਲ ਹੀ ਨਹੀਂ ਸਗੋਂ ਬਾਕੀ ਹਸੀਨਾਵਾਂ ਨਾਲ ਵੀ ਡਾਂਸ ਕੀਤਾ।

 


author

sunita

Content Editor

Related News