ਬਿੱਗ ਬੌਸ 14 : ਸਲਮਾਨ ਖ਼ਾਨ ਲਈ ਵਿਸ਼ੇਸ਼ ਤੌਰ ''ਤੇ ਬਣਵਾਇਆ ਗਿਆ ਇਹ ''ਲਗਜ਼ਰੀ ਫਲੈਟ'', ਤਸਵੀਰਾਂ ਵਾਇਰਲ

Saturday, Oct 24, 2020 - 01:55 PM (IST)

ਬਿੱਗ ਬੌਸ 14 : ਸਲਮਾਨ ਖ਼ਾਨ ਲਈ ਵਿਸ਼ੇਸ਼ ਤੌਰ ''ਤੇ ਬਣਵਾਇਆ ਗਿਆ ਇਹ ''ਲਗਜ਼ਰੀ ਫਲੈਟ'', ਤਸਵੀਰਾਂ ਵਾਇਰਲ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ 'ਬਿੱਗ ਬੌਸ' ਦੇ ਘਰ 'ਚ ਮੁਕਾਬਲੇਬਾਜ਼ਾਂ ਦੀ ਲੜਾਈ ਦੇ ਨਾਲ ਹੀ ਸਲਮਾਨ ਖ਼ਾਨ ਦੀ ਵੀ ਕਾਫ਼ੀ ਚਰਚਾ ਹੋ ਰਹੀ ਹੈ। ਸਲਮਾਨ ਖ਼ਾਨ ਦਾ 'ਬਿੱਗ ਬੌਸ' ਹੋਸਟ ਕਰਨ ਦਾ ਅੰਦਾਜ਼ ਕਾਫ਼ੀ ਵੱਖਰਾ ਹੈ ਅਤੇ ਇਸੇ ਵਜ੍ਹਾ ਕਾਰਨ ਸਲਮਾਨ ਖ਼ਬਰਾਂ 'ਚ ਹੀ ਰਹਿੰਦੇ ਹਨ। ਦੱਸ ਦਈਏ ਕਿ ਸਲਮਾਨ ਖ਼ਾਨ ਜਿੱਥੇ 'ਬਿੱਗ ਬੌਸ' ਦੇਖਦੇ ਹਨ ਤੇ ਮੁਕਾਬਲੇਬਾਜ਼ਾਂ 'ਤੇ ਨਜ਼ਰ ਰੱਖਦੇ ਹਨ ਉਹ ਜਗ੍ਹਾ ਕਾਫ਼ੀ ਆਲੀਸ਼ਾਨ ਹੈ। ਦਰਅਸਲ ਸਲਮਾਨ ਖ਼ਾਨ ਲਈ ਵੀ 'ਬਿੱਗ ਬੌਸ' ਦਾ ਇਕ ਖ਼ਾਸ ਕਮਰਾ ਹੈ, ਜਿੱਥੋ ਸਲਮਾਨ ਖ਼ਾਨ 'ਬਿੱਗ ਬੌਸ' 'ਤੇ ਨਜ਼ਰ ਰੱਖਦੇ ਹਨ ਅਤੇ ਸ਼ੂਟਿੰਗ ਦੇ ਸਮੇਂ ਇੱਥੇ ਰੁਕਦੇ ਹਨ। ਆਓ ਦੇਖਦੇ ਹਾਂ ਇਸ ਆਲੀਸ਼ਾਨ ਸ਼ੈਲੇ ਦੀਆਂ ਤਸਵੀਰਾਂ...

PunjabKesari

ਹਰ ਸਾਲ 'ਬਿੱਗ ਬੌਸ' ਦੇ ਮੇਕਰਜ਼ ਮੁਕਬਾਲੇਬਾਜ਼ਾਂ ਲਈ ਨਵੇਂ ਘਰ ਬਣਾਉਂਦੇ ਹਨ, ਜੋ ਕਾਫ਼ੀ ਆਲੀਸ਼ਾਨ ਹੁੰਦਾ ਹੈ। ਇਸ ਦੌਰਾਨ 'ਬਿੱਗ ਬੌਸ' ਮੇਕਰਜ਼ ਕੰਟੈਸਟੈਂਟ ਦੇ ਨਾਲ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਲਈ ਵੀ ਇਕ ਸ਼ੈਲੇ (ਭਾਵ) ਲਕੜੀ ਦਾ ਇਕ ਲਗਜ਼ਰੀ ਫਲੈਟ ਵੀ ਬਣਾਉਂਦੇ ਹਨ। ਇਹੀ ਉਹ ਜਗ੍ਹਾ ਹੈ, ਜਿੱਥੇ ਸੁਪਰਸਟਾਰ ਸ਼ੂਟ ਲਈ ਆਉਂਦੇ ਹਨ ਤੇ ਇੱਥੇ ਹੀ ਉਨ੍ਹਾਂ ਲਈ ਘਰ 'ਚ ਖਾਣਾ ਬਣਦਾ ਹੈ ਤੇ ਇੱਥੇ ਹੀ ਸ਼ੂਟਿੰਗ ਬਾਰੇ 'ਚ ਚਰਚਾ ਹੁੰਦੀ ਹੈ। ਨਾਲ ਹੀ ਸ਼ੂਟਿੰਗ ਨਾਲ ਜੁੜੇ ਲੋਕਾਂ ਨਾਲ ਮਿਲਦੇ ਹਨ।

PunjabKesari
14ਵੇਂ ਸੀਜ਼ਨ ਦੀ ਸ਼ੂਟਿੰਗ ਗੋਰੇਗਾਂਵ ਫ਼ਿਲਮ ਸਿਟੀ 'ਚ ਕੀਤੀ ਜਾ ਰਹੀ ਹੈ ਤੇ ਸੱਲੂ ਦਾ ਸ਼ੈਲੇ 'ਬਿੱਗ ਬੌਸ' ਦੀ ਸਟੇਜ ਕੋਲ ਹੈ, ਜਿੱਥੋ ਉਹ 'ਵੀਕੈਂਡ ਕਾ ਵਾਰ' ਐਪੀਸੋਡ ਦੀ ਸ਼ੂਟਿੰਗ ਕਰਦੇ ਹਨ। ਇਸ ਨੂੰ ਓਮੰਗ ਕੁਮਾਰ ਨੇ ਡਿਜ਼ਾਈਨ ਕੀਤਾ ਹੈ ਤੇ ਇਸ ਨੂੰ ਮੈਕਸਿਕਨ ਖ਼ਾਨ ਫੀਲ ਦਿੱਤਾ ਗਿਆ। ਇਸ ਸ਼ੈਲੇ 'ਚ ਇਕ ਲਿਵਿੰਗ ਰੂਮ ਤੇ ਇਕ ਬੈੱਡਰੂਮ ਹੈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਲਈ ਪਰਸਨਲ ਜ਼ਿਮ ਵੀ ਹੈ। ਸਲਮਾਨ ਖ਼ਾਨ ਅਕਸਰ ਕੈਮਰੇ 'ਤੇ ਆਉਣ ਤੋਂ ਪਹਿਲਾਂ ਜ਼ਿਮ ਜਾਂਦੇ ਹਨ। ਹੁਣ ਇਸ ਦੀਆਂ ਤਸਵੀਰਾਂ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ।

PunjabKesari
ਦੱਸ ਦਈਏ ਕਿ ਸਲਮਾਨ ਖ਼ਾਨ 2010 'ਚ ਸੀਜ਼ਨ 4 ਤੋਂ ਹੀ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। 'ਬਿੱਗ ਬੌਸ 14' 3 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਘਰ 'ਚ ਹੌਲੀ-ਹੌਲੀ ਰੋਮਾਂਚ ਵਧਾਉਣ ਲੱਗਦਾ ਹੈ। ਹਾਲਾਂਕਿ ਅਜੇ ਤਕ ਸ਼ੋਅ ਟੀਆਰਪੀ ਕੈਂਕਿੰਗ 'ਚ ਆਪਣਾ ਸਥਾਨ ਬਣਾਉਣ 'ਚ ਨਾਕਾਮ ਰਿਹਾ ਸੀ।

PunjabKesari


author

sunita

Content Editor

Related News