Bigg Boss 14: ਕਵਿਤਾ ਕੌਸ਼ਿਕ ਨੇ ਛੱਡਿਆ ''ਬਿੱਗ ਬੌਸ'' ਦਾ ਘਰ, ਗੇਮ ਛੱਡ ਨਿਕਲੀ ਸ਼ੋਅ ਤੋਂ ਬਾਹਰ

Thursday, Dec 03, 2020 - 08:43 AM (IST)

Bigg Boss 14: ਕਵਿਤਾ ਕੌਸ਼ਿਕ ਨੇ ਛੱਡਿਆ ''ਬਿੱਗ ਬੌਸ'' ਦਾ ਘਰ, ਗੇਮ ਛੱਡ ਨਿਕਲੀ ਸ਼ੋਅ ਤੋਂ ਬਾਹਰ

ਮੁੰਬਈ (ਬਿਊਰੋ) : ਮਸ਼ਹੂਰ ਟੀ. ਵੀ. ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਆਪਣੇ ਪ੍ਰਤੀਯੋਗੀ ਸਾਥੀ ਰੂਬਿਨਾ ਦਿਲਾਇਕ ਨਾਲ ਵਿਵਾਦ ਤੋਂ ਬਾਅਦ 'ਬਿੱਗ ਬੌਸ' ਦਾ ਘਰ ਛੱਡ ਦਿੱਤਾ ਹੈ। 'ਬਿੱਗ ਬੌਸ' ਦੇ ਘਰ 'ਚ ਕੁਝ ਪ੍ਰਤੀਯੋਗੀ ਘਰ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਜਿਸ ਤੋਂ ਨਰਾਜ਼ 'ਬਿੱਗ ਬੌਸ' ਨੇ ਐਲਾਨ ਕੀਤਾ ਕਿ ਜਿਹੜੇ ਪ੍ਰਤੀਯੋਗੀ ਨਿਯਮਾਂ ਦਾ ਪਾਲਣ ਨਹੀਂ ਕਰਨਾ ਚਾਹੁੰਦੇ, ਉਹ ਘਰ ਛੱਡ ਕੇ ਜਾ ਸਕਦੇ ਹਨ। ਇਸ ਦੇ ਨਾਲ ਹੀ 'ਬਿੱਗ ਬੌਸ' ਦੇ ਮੁੱਖ ਦਰਵਾਜ਼ੇ ਖੁੱਲ੍ਹ ਗਏ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਕਵਿਤਾ ਕੌਸ਼ਿਕ ਤੇ ਰੂਬਿਨਾ 'ਚ ਵਿਵਾਦ ਇੱਥੋਂ ਤਕ ਵਧ ਗਿਆ ਕਿ ਕਵਿਤਾ ਘਰ ਤੋਂ ਬਾਹਰ ਨਿਕਲ ਗਈ। ਫਿਨਾਲੇ ਵੀਕ ਟਾਸਕ ਦੌਰਾਨ ਸ਼ੋਅ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ, ਜਿੱਥੋਂ ਕਵਿਤਾ ਸ਼ੋਅ ਤੋਂ ਬਾਹਰ ਨਿਕਲ ਗਈ। ਕਵਿਤਾ ਇਸ ਸੀਜ਼ਨ ਦੀ ਸਭ ਤੋਂ ਝਗੜਾਲੂ ਉਮੀਦਵਾਰ ਬਣ ਕੇ ਸਾਹਮਣੇ ਆਈ ਹੈ। ਰੂਬਿਨਾ ਤੋਂ ਪਹਿਲਾਂ ਕਵਿਤਾ ਕੌਸ਼ਿਕ ਨੇ ਏਜ਼ਾਜ ਖ਼ਾਨ ਨਾਲ ਵੀ ਜ਼ਬਰਦਸਤ ਲੜਾਈ ਕੀਤੀ ਸੀ। ਅਜਿਹੇ 'ਚ ਕਵਿਤਾ ਦਾ ਇਸ ਤਰ੍ਹਾਂ ਘਰ ਤੋਂ ਬਾਹਰ ਜਾਣਾ ਪ੍ਰਸ਼ੰਸਕਾਂ ਨੂੰ ਘੱਟ ਹੀ ਹੈਰਾਨ ਕਰ ਰਿਹਾ ਹੈ। ਹਾਲ ਹੀ 'ਚ ਇਕ ਐਪੀਸੋਡ 'ਚ ਦੇਖਿਆ ਗਿਆ ਸੀ ਸਾਰੇ ਘਰਵਾਲੇ ਕਵਿਤਾ ਨੂੰ ਕੈਪਟਨ ਬਣਾਉਣ ਦੇ ਖ਼ਿਲਾਫ਼ ਸਨ।


author

sunita

Content Editor

Related News