ਬਿੱਗ ਬੌਸ 14 : ਪਹਿਲੇ ਦਿਨ ਹੀ ਇਸ ਗੱਲ ਨੂੰ ਲੈ ਕੇ ਆਪਸ ''ਚ ਭਿੜੀਆਂ ਨਿੱਕੀ ਤੇ ਜੈਸਮੀਨ (ਵੀਡੀਓ)

Monday, Oct 05, 2020 - 11:46 AM (IST)

ਬਿੱਗ ਬੌਸ 14 : ਪਹਿਲੇ ਦਿਨ ਹੀ ਇਸ ਗੱਲ ਨੂੰ ਲੈ ਕੇ ਆਪਸ ''ਚ ਭਿੜੀਆਂ ਨਿੱਕੀ ਤੇ ਜੈਸਮੀਨ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਆਪਣੀ ਗੇਮ ਤੋਂ ਇਲਾਵਾ ਘਰ 'ਚ ਹੋਣ ਵਾਲੇ ਝਗੜੇ ਅਤੇ ਮੁਕਾਬਲੇਬਾਜ਼ ਵਿਚਕਾਰ ਨੋਕ-ਝੋਕ ਕਾਰਨ ਵੀ ਕਾਫੀ ਸੁਰਖੀਆਂ 'ਚ ਰਹਿੰਦਾ ਹੈ। 'ਬਿੱਗ ਬੌਸ' ਦਾ ਇਤਿਹਾਸ ਦੇਖ ਲਓ, ਪਹਿਲੇ ਸੀਜ਼ਨ ਤੋਂ ਲੈ ਕੇ ਹੁਣ ਤਕ ਸ਼ੋਅ 'ਚ ਮੁਕਾਬਲੇਬਾਜ਼ਂ ਵਿਚਕਾਰ ਹੋਣ ਵਾਲੇ ਝਗੜੇ ਦਰਸ਼ਕਾਂ ਨੂੰ ਹਮੇਸ਼ਾ ਯਾਦ ਰਹੇ ਹਨ। ਜਿਵੇਂ, ਪਿਛਲੇ ਸੀਜ਼ਨ 'ਬਿੱਗ ਬੌਸ-13' 'ਚ ਆਸਿਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦੀ ਲੜਾਈ ਦਰਸ਼ਕਾਂ ਨੂੰ ਹੁਣ ਤਕ ਯਾਦ ਹੈ। ਖ਼ੈਰ, 'ਬਿੱਗ ਬੌਸ-14' ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। 11 ਮੁਕਾਬਲੇਬਾਜ਼ ਘਰ ਦੇ ਅੰਦਰ ਲਾਕ ਹੋ ਚੁੱਕੇ ਹਨ ਅਤੇ ਪਹਿਲੇ ਹੀ ਦਿਨ ਘਰ ਦੇ ਕੰਮਾਂ ਨੂੰ ਲੈ ਕੇ ਘਮਸਾਨ ਹੋਇਆ।

ਪਹਿਲੇ ਹੀ ਦਿਨ 'ਬਿੱਗ ਬੌਸ' ਦੇ ਘਰ 'ਚ ਤਿੰਨ ਮੁਕਾਬਲੇਬਾਜ਼ ਆਪਸ 'ਚ ਭਿੜਦੇ ਨਜ਼ਰ ਆਏ। ਕਰਲਸ ਟੀ. ਵੀ. ਦੇ ਇੰਸਟਾਗ੍ਰਾਮ 'ਤੇ 'ਬਿੱਗ ਬੌਸ' ਦੀ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ 'ਚ ਜੈਸਮੀਨ ਭਸੀਨ, ਏਜਾਜ਼ ਖ਼ਾਨ ਅਤੇ ਨਿੱਕੀ ਤੰਬੋਲੀ ਵਿਚਕਾਰ ਜ਼ੋਰਦਾਰ ਝਗੜਾ ਹੁੰਦਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਨਿੱਕੀ ਭਾਂਡੇ ਧੋਣ ਦੇ ਕੰਮ ਨੂੰ ਸਾਫ਼ ਮਨ੍ਹਾ ਕਰ ਰਹੀ ਹੈ, ਜਿਸ ਤੋਂ ਬਾਅਦ ਜੈਸਮੀਨ ਅਤੇ ਨਿੱਕੀ ਵਿਚਕਾਰ ਬਹਿਸ ਹੋ ਜਾਂਦੀ ਹੈ।

 
 
 
 
 
 
 
 
 
 
 
 
 
 

#BB14 ke doosre hi din, bartan dhone ko lekar hua @nikki_tamboli aur @jasminbhasin2806 ke beech yeh bawaal! Dekhiye #BiggBoss14 mein, tonight at 9 PM. Watch before TV on @vootselect. @beingsalmankhan #BiggBoss2020 #BiggBoss @plaympl @realhinakhan @realsidharthshukla @gauaharkhan

A post shared by Colors TV (@colorstv) on Oct 4, 2020 at 1:31am PDT

ਜੈਸਮੀਨ ਗੁੱਸੇ 'ਚ ਨਿੱਕੀ ਨੂੰ ਕਹਿ ਰਹੀ ਹੈ ਕਿ 'ਤੁਸੀਂ ਭਾਂਡੇ ਨਹੀਂ ਧੋਵੋਗੇ, ਕਿਉਂਕਿ ਨਹੁੰ ਖ਼ਰਾਬ ਹੋ ਜਾਣਗੇ, ਇਸ ਤਰ੍ਹਾਂ ਨਹੀਂ ਚੱਲੇਗਾ।' ਉਦੋਂ ਹੀ ਏਜਾਜ਼ ਨਿੱਕੀ ਨੂੰ ਸਮਝਾਉਂਦੇ ਨਜ਼ਰ ਆਉਂਦੇ ਹਨ ਕਿ 'ਕਾਪਰੇਟ ਜਾਂ ਤਾਂ ਤੁਹਾਨੂੰ ਕਰਨਾ ਪਵੇਗਾ ਜਾਂ ਸਾਨੂੰ...' ਇਸ 'ਤੇ ਨਿੱਕੀ ਸਾਫ਼ ਮਨ੍ਹਾ ਕਰ ਦਿੰਦੀ ਹੈ ਕਿ ਉਹ ਕਾਪਰੇਟ ਨਹੀਂ ਕਰੇਗੀ। ਇਸ 'ਤੇ ਜੈਸਮੀਨ ਅਤੇ ਨਿੱਕੀ 'ਤੇ ਤਿੱਖੀ ਬਹਿਸ ਹੋ ਜਾਵੇਗੀ, ਦੋਵੇਂ ਜਾ ਕੇ ਰੌਣ ਲੱਗਦੀਆਂ ਹਨ।

ਇਨ੍ਹਾਂ ਸਟਾਰਸ ਨੇ ਮਾਰੀ ਘਰ 'ਚ ਐਂਟਰੀ
ਇਸ ਸਾਲ ਘਰ 'ਚ ਜੋ ਲੋਕ ਬਤੌਰ ਕੰਟੈੱਸਟੈਂਟ ਨਜ਼ਰ ਆਉਣਗੇ ਉਹ ਹੈ, ਏਜਾਜ਼ ਖ਼ਾਨ, ਜੈਸਮੀਨ ਭਸੀਨ, ਅਭਿਨਵ ਸ਼ੁਕਲਾ, ਰੁਬੀਨਾ ਦਿਲੈਕ, ਨਿੱਕੀ ਤੰਬੋਲੀ, ਨਿਸ਼ਾਂਤ ਸਿੰਘ, ਸ਼ਹਿਜ਼ਾਦ ਦਿਓਲ, ਸਾਰਾ ਗੁਰਪਾਲ, ਜਾਨ ਕੁਮਾਰ ਸਾਨੂੰ, ਪਵਿੱਤਰਾ ਪੁਨਿਆ, ਰਾਹੁਲ ਵੈਦ। ਸ਼ੋਅ ਦੀ ਸ਼ੁਰੂਆਤ 'ਚ ਹੀ ਦੱਸਿਆ ਗਿਆ ਸੀ ਇਸ ਸੀਜ਼ਨ 'ਚ ਕਾਫ਼ੀ ਕੁਝ ਪਲਟਣ ਵਾਲਾ ਹੈ।


author

sunita

Content Editor

Related News