ਘਰ ''ਚ ਐਂਟਰੀ ਕਰਦੇ ਹੀ ਸਿਧਾਰਥ ਸ਼ੁਕਲਾ ਦੇ ਲੱਗੀ ਸੱਟ, ਰਾਧੇ ਮਾਂ ਨੇ ਕੀਤਾ ''Signature'' ਡਾਂਸ (ਵੀਡੀਓ)

Monday, Oct 05, 2020 - 12:26 PM (IST)

ਘਰ ''ਚ ਐਂਟਰੀ ਕਰਦੇ ਹੀ ਸਿਧਾਰਥ ਸ਼ੁਕਲਾ ਦੇ ਲੱਗੀ ਸੱਟ, ਰਾਧੇ ਮਾਂ ਨੇ ਕੀਤਾ ''Signature'' ਡਾਂਸ (ਵੀਡੀਓ)

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਪ੍ਰਸਾਰਣ ਸ਼ਨੀਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਆਉਣ ਵਾਲੇ ਤਿੰਨ-ਸਾਢੇ ਤਿੰਨ ਮਹੀਨੇ ਤੱਕ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋਣ ਵਾਲਾ ਹੈ। 'ਬਿੱਗ ਬੌਸ' ਦੇ ਦੂਜੇ ਦਿਨ ਸੀਨੀਅਰ ਮੁਕਾਬਲੇਬਾਜ਼ ਗੌਹਰ ਖਾਨ, ਹਿਨਾ ਖਾਨ ਤੇ ਸਿਧਾਰਥ ਸ਼ੁਕਲਾ ਨੇ ਘਰ ਦੇ ਮੁਕਾਬਲੇਬਾਜ਼ਾਂ ਦੇ ਕੰਮ ਤੈਅ ਕੀਤੇ। ਜਦੋਂ ਕਿ ਸਿਧਾਰਥ ਸ਼ੁਕਲਾ ਨੇ ਇਹ ਦੇਖਿਆ ਕਿ ਸੋਣ ਲਈ ਕਿਸ ਨੂੰ ਕਿਹਾੜਾ ਬੈੱਡ ਦਿੱਤਾ ਜਾਵੇਗਾ। ਗੌਹਰ ਖਾਨ ਦਾ ਕੰਮ ਘਰ 'ਚ ਹੋਰਨਾਂ ਮੈਂਬਰਾਂ ਵਿਚਕਾਰ ਰਸੋਈ (ਕਿਚਨ) ਦੇ ਕੰਮ ਨੂੰ ਵੰਡਣਾ ਸੀ। ਉਦੋਂ ਹੀ ਸਿਧਾਰਥ ਸ਼ੁਕਲਾ ਵੀ ਸਬਜ਼ੀ ਕੱਟਣ ਲੱਗਦੇ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ 'ਤੇ ਮਾਮੂਲੀ ਜਿਹੀ ਸੱਟ ਲੱਗ ਜਾਂਦੀ ਹੈ। ਘਰ ਦੇ ਮੈਂਬਰ ਉਨ੍ਹਾਂ ਦੇ ਹੱਥ 'ਤੇ ਮਲੱਮ ਬੱਟੀ ਕਰਨ ਨੂੰ ਆਖਦੇ ਹਨ ਪਰ ਸਿਧਾਰਥ ਨੇ ਮਾਮੂਲੀ ਸੱਟ ਆਖ ਕੇ ਪੱਟੀ ਕਰਨ ਤੋਂ ਇਨਕਾਰ ਕਰ ਦਿੱਤਾ।

 
 
 
 
 
 
 
 
 
 
 
 
 
 

Shri Radhe Maa had entered the house before the grand launch to give her blessings to the show. Shri Radhe Maa looked happy and impressed with the interiors of the Bigg Boss house and made sure to bless each and every corner of the house. #SalmanKhan #BigBoss14 #BigBoss #BigBoss2020 #BB14 #ShriRadheMaa

A post shared by Shree Radhe Maa (@shreeradhemaa) on Oct 4, 2020 at 5:14am PDT

ਐਪੀਸੋਡ 'ਚ ਸਭ ਤੋਂ ਖ਼ਾਸ ਗੱਲ ਰਹੀ ਕਿ ਦੂਜੇ ਦਿਨ ਵੀ ਰਾਧੇ ਮਾਂ ਘਰ 'ਚ ਸਾਰਿਆਂ ਨੂੰ ਆਖਦੀ ਹੈ ਕਿ ਜੀਵਨ 'ਚ ਆਪਣੀ ਮਾਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਮਿਲ ਕੇ ਰਹਿਣ ਲਈ ਕਿਹਾ। ਇਸੇ ਦੌਰਾਨ ਸਿਧਾਰਥ ਸ਼ੁਕਲਾ ਰਾਧੇ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਹਨ। ਘਰ 'ਚ ਰਾਧੇ ਮਾਂ ਡਾਂਸ ਕਰਦੀ ਹੋਈ ਵੀ ਨਜ਼ਰ ਆਈ। 'ਬਿੱਗ ਬੌਸ' ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮੁਕਾਬਲੇਬਾਜ਼ਾਂ 'ਚ ਲੜਾਈ ਵੀ ਸ਼ੁਰੂ ਹੋ ਗਈ। ਨਿੱਕੀ ਤੰਬੋਲੀ ਨਾਲ ਜੈਸਮੀਨ ਭਸੀਨ, ਏਜ਼ਾਜ ਖਾਨ ਤੇ ਸ਼ਹਿਜਾਦ ਦਿਓਲ ਦੀ ਲੜਾਈ ਹੁੰਦੀ ਹੈ। ਨਿੱਕੀ ਤੇ ਜੈਸਮੀਨ 'ਚ ਝਗੜਾ ਇੰਨਾ ਵਧ ਜਾਂਦਾ ਹੈ ਕਿ ਜੈਸਮੀਨ ਘਰ ਦੇ ਇੱਕ ਕੌਣੇ 'ਚ ਬੈਠ ਕੇ ਰੋਣ ਲੱਗਦੀ ਹੈ।

 
 
 
 
 
 
 
 
 
 
 
 
 
 

@shreeradhemaa ke ashirwad se hogi contestants ki #BB14 ke ghar ki journey start! Dekhiye #BiggBoss14 aaj raat 9 baje. Watch before TV on @vootselect. @realhinakhan @realsidharthshukla @gauaharkhan @beingsalmankhan #BiggBoss #BiggBoss2020 #AbScenePaltega @plaympl @daburdantrakshak @tresemmeindia @lotus_herbals

A post shared by Colors TV (@colorstv) on Oct 4, 2020 at 2:35am PDT


author

sunita

Content Editor

Related News