ਘਰਵਾਲਿਆਂ ਨੂੰ ਮਿਲ ਕੇ ਫੁੱਟ-ਫੁੱਟ ਕੇ ਰੋਏ ਨਿੱਕੀ, ਏਜਾਜ਼, ਰਾਹੁਲ ਤੇ ਅਲੀ, ਪਰਿਵਾਰ ਨੇ ਇੰਝ ਦਿੱਤਾ ਹੌਂਸਲਾ

1/7/2021 4:54:33 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ 'ਬਿੱਗ ਬੌਸ' ਦਾ ਘਰ ਹਰ ਪਲ ਗਵਾਹ ਬਣਦਾ ਹੈ। ਪਿਆਰ, ਨਫ਼ਰਤ, ਝਗੜਾ, ਰਾਜਨੀਤੀ ਤੇ ਅੱਥਰੂ... ਇੱਥੇ ਸਭ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇਕ ਨਜ਼ਾਰਾ ਅੱਜ 'ਬਿੱਗ ਬੌਸ 14' ਦੇ ਘਰ 'ਚ ਕੈਦ ਹੋਵੇਗਾ, ਜੋ ਹੁਣ ਤਕ ਦਾ ਸਭ ਤੋਂ ਖੂਬਸੂਰਤ ਨਜ਼ਾਰਾ ਹੋਵੇਗਾ ਕਿਉਂਕਿ ਅੱਜ ਘਰ 'ਚ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੇ ਘਰ ਵਾਲੇ ਮਿਲਣ ਆਉਣਗੇ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੇ ਪ੍ਰੋਮੋ ਸ਼ੇਅਰ ਕੀਤੇ ਹਨ, ਜਿਸ ’ਚ ਰਾਹੁਲ ਵੈਧ ਦੀ ਮਾਂ, ਏਜਾਜ਼ ਖਾਨ ਦੇ ਭਰਾ, ਨਿੱਕੀ ਤੰਬੋਲੀ ਦੀ ਮਾਂ ਤੇ ਅਭਿਨਵ ਸ਼ੁਕਲਾ ਦੀ ਖ਼ਾਸ ਦੋਸਤ 'ਬਿੱਗ ਬੌਸ ਹਾਊਸ' 'ਚ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਰਾਹੁਲ ਦੀ ਮਾਂ ਆਉਂਦੀ ਹੈ, ਜਿਨ੍ਹਾਂ ਨੂੰ ਵੇਖ ਕੇ ਰਾਹੁਲ ਭਾਵੁਕ ਹੋ ਜਾਂਦੇ ਹਨ। ਗਾਇਕ ਦੀ ਮਾਂ ਕਹਿੰਦੀ ਹੈ ਕਿ ਉਨ੍ਹਾਂ ਨੇ ਬਾਹਰ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਕਰ ਰੱਖੀਆਂ ਹਨ। ਇਸ ਤੋਂ ਬਾਅਦ ਨਿੱਕੀ ਤੰਬੋਲੀ ਦੀ ਮਾਂ ਆਉਂਦੀ ਹੈ, ਜਿਨ੍ਹਾਂ ਨੂੰ ਵੇਖ ਕੇ ਨਿੱਕੀ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ। ਨਿੱਕੀ ਮਾਂ ਨੂੰ ਕਹਿੰਦੀ ਹੈ ਕਿ ਇੱਥੇ ਮੈਨੂੰ ਸਭ ਬਤਮੀਜ਼ ਕਹਿੰਦੇ ਹਨ, ਜਿਸ ਤੋਂ ਬਾਅਦ ਨਿੱਕੀ ਦੀ ਮਾਂ ਕਹਿੰਦੀ ਹੈ ਕਿ 'ਤੂੰ ਆਪਣਾ ਗੇਮ ਖੇਡ, ਜਿਸ ਨੇ ਜੋ ਬੋਲਣਾ ਹੈ ਬੋਲਣ ਦੇ....ਇੱਥੇ ਕਦੀ ਨਾ ਕਦੀ ਕੋਈ ਨਾ ਕੋਈ ਧੋਖਾ ਦੇਵੇਗਾ ਕਿਉਂਕਿ ਇੱਥੇ ਸਾਰੇ ਗੇਮ ਖੇਡਣ ਆਏ ਹਨ।' ਨਿੱਕੀ ਤੇ ਉਨ੍ਹਾਂ ਦੀ ਮਾਂ ਦੀਆਂ ਗੱਲਾਂ ਸੁਣ ਕੇ ਸਾਰੇ ਭਾਵੁਕ ਹੋ ਜਾਂਦੇ ਹਨ। ਇਸ ਤੋਂ ਬਾਅਦ ਅਭਿਨਵ ਸ਼ੁਕਲਾ ਨੂੰ ਮਿਲਣ ਉਨ੍ਹਾਂ ਦੀ ਦੋਸਤ ਤੇ ਟੀਵੀ ਅਦਾਕਾਰਾ ਸ਼ਿਲਪਾ ਸਖਲਾਨੀ ਆਉਂਦੀ ਹੈ। ਉਹ ਅਭਿਨਵ ਨੂੰ ਕਹਿੰਦੀ ਹੈ ਤੁਸੀਂ ਚੰਗਾ ਖੇਡ ਰਹੇ ਹੋ। ਇਸ ਤੋਂ ਬਾਅਦ ਰੂਬੀਨਾ ਨੂੰ ਕਹਿੰਦੀ ਹੈ ਰੂਬੀਨਾ 'ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਸ਼ਿਲਪਾ ਦੀਆਂ ਗੱਲਾਂ ਸੁਣ ਕੇ ਰੂਬੀਨਾ ਭਾਵੁਕ ਹੋ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਕਲਰਜ਼ ਨੇ ਇੰਸਟਾਗ੍ਰਾਮ 'ਤੇ ਜੋ ਦੂਜਾ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਏਜਾਜ਼ ਖਾਨ ਦਾ ਭਰਾ ਘਰ 'ਚ ਨਜ਼ਰ ਆ ਰਿਹਾ ਹੈ, ਜਿਸ ਨੂੰ ਵੇਖ ਕੇ ਏਜਾਜ਼ ਬੁਰੀ ਤਰ੍ਹਾਂ ਰੋਣ ਲੱਗਦਾ ਹੈ। ਏਜਾਜ਼ ਦਾ ਭਰਾ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਇਕੱਲੇ ਨਾ ਰਹੋ। ਏਜਾਜ਼ ਨੂੰ ਆਪਣੇ ਭਰਾ ਨਾਲ ਅਜਿਹਾ ਰੌਂਦਾ ਦੇਖ ਕੇ ਸਾਰੇ ਘਰਵਾਲੇ ਵੀ ਰੋਣ ਲੱਗ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita