ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ''ਬਿੱਗ ਬੌਸ 14'' ਦਾ ਘਰ, ਤਸਵੀਰਾਂ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

10/03/2020 9:46:01 AM

ਨਵੀਂ ਦਿੱਲੀ (ਬਿਊਰੋ) : ਕਰਲਸ ਦਾ ਸਭ ਤੋਂ ਵਿਵਾਦਿਤ ਅਤੇ ਹਰਮਨ ਪਿਆਰਾ ਸ਼ੋਅ 'ਬਿੱਗ ਬੌਸ' ਦਾ 14ਵਾਂ ਸੀਜ਼ਨ ਸ਼ੁਰੂ ਹੋਣ ਲਈ ਤਿਆਰ ਹੈ। 'ਬਿੱਗ ਬੌਸ 14' ਅੱਜ ਤੋਂ ਭਾਵ 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। 'ਬਿੱਗ ਬੌਸ' ਨੂੰ ਲੈ ਲੋਕਾਂ 'ਚ ਗਜ਼ਬ ਦਾ Excitement ਰਹਿੰਦਾ ਹੈ। ਹਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਦੇ ਅਗਲੇ ਸੀਜ਼ਨ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਹੈ।
PunjabKesari
'ਬਿੱਗ ਬੌਸ 14' ਦੇ ਕੁਝ ਪ੍ਰਮੋਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸੀਜ਼ਨ 'ਚ ਕੁੱਝ ਅਲੱਗ ਹੀ ਧਮਾਲ ਹੋਣ ਵਾਲਾ ਹੈ। ਇਸ ਸੀਜ਼ਨ 'ਚ ਸਭ ਕੁਝ ਪਲਟਨ ਵਾਲਾ ਹੈ।
PunjabKesari
ਖ਼ੈਰ ਕੀ ਧਮਾਲ ਹੋਵੇਗਾ ਇਹ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪਹਿਲਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ 'ਬਿੱਗ ਬੌਸ' ਦੇ ਆਲੀਸ਼ਾਨ ਘਰ ਦੀਆਂ ਕੁਝ ਤਸਵੀਰਾਂ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 
PunjabKesari
'ਬਿੱਗ ਬੌਸ' ਦਾ ਹਰ ਦਰਸ਼ਕ ਇਸ ਗੱਲ ਨੂੰ ਜਾਣਦਾ ਹੈ ਕਿ ਜਿੰਨਾ ਇਹ ਸ਼ੋਅ ਚਰਚਾ 'ਚ ਰਹਿੰਦਾ ਹੈ, ਉਨ੍ਹਾਂ ਹੀ 'ਬਿੱਗ ਬੌਸ' ਦਾ ਘਰ ਚਰਚਾ 'ਚ ਰਹਿੰਦਾ ਹੈ।
PunjabKesari
'ਬਿੱਗ ਬੌਸ' ਦੇ ਹਰ ਸੀਜ਼ਨ 'ਚ ਘਰ ਨੂੰ ਇੰਨਾ ਜ਼ਬਰਦਸਤ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।
PunjabKesari
ਹਰ ਵਾਰ ਘਰ ਦੀ ਥੀਮ ਵੱਖ ਹੁੰਦੀ ਹੈ। ਹਰ ਵਾਰ ਘਰ 'ਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਤੇ ਇਸ ਵਾਰ ਤਾਂ ਘਰ 'ਚ ਕਾਫ਼ੀ ਕੁਝ ਵੱਖ ਹੈ।
PunjabKesari
'ਬਿੱਗ ਬੌਸ' ਨੇ ਆਪਣੇ ਟਵਿੱਟਰ 'ਤੇ ਘਰ ਦਾ ਇਕ ਸ਼ਾਨਦਾਰ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਅੰਦਰ ਤੋਂ ਦਾ ਪੂਰਾ ਨਜ਼ਾਰਾ ਦਿਖਾਇਆ ਗਿਆ ਹੈ।
PunjabKesari
ਸ਼ਾਨਦਾਰ ਬੈਡਰੂਮ, ਹਾਲ, ਰਸੋਈ, ਬਾਥਰੂਮ ਤੇ ਗਾਰਡਨ ਏਰੀਆ ਤੋਂ ਇਲਾਵਾ ਇਸ ਬਾਰ ਘਰ 'ਚ ਘਰਵਾਲਿਆਂ ਦੇ ਮਨੋਰੰਜਨ ਲਈ ਇਕ Spa,Theater, Restaurant, ਮਾਲ ਬਣਾਇਆ ਗਿਆ ਹੈ।
PunjabKesari
ਟਵਿੱਟਰ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ 'ਚ 'ਬਿੱਗ ਬੌਸ' ਦੇ ਘਰ ਦਾ ਹਰ ਕੋਨਾ ਦਿਖਾਇਆ ਗਿਆ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari


sunita

Content Editor

Related News