''ਬਿੱਗ ਬੌਸ 14'' ਦੇ ਘਰ ''ਚੋਂ ਆਪਣੀਆਂ ਅਜਿਹੀਆਂ ਹਰਕਤਾਂ ਕਾਰਨ ਬੇਘਰ ਹੋਏ ਵਿਕਾਸ ਗੁਪਤਾ

12/13/2020 4:38:55 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 14' ਤੋਂ ਆ ਰਹੀਆਂ ਖ਼ਬਰਾਂ ਅਨੁਸਾਰ ਵਿਕਾਸ ਗੁਪਤਾ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉਨ੍ਹਾਂ ਅਰਸ਼ੀ ਖ਼ਾਨ ਨਾਲ ਹਿੰਸਾ ਕੀਤੀ ਹੈ ਤੇ ਉਨ੍ਹਾਂ ਨੂੰ ਪੂਲ 'ਚ ਧੱਕਾ ਦੇ ਦਿੱਤਾ। 'ਬਿੱਗ ਬੌਸ' ਦੀ ਖੇਡ ਬੇਹੱਦ ਹੀ ਉਤਰਾਅ-ਚੜ੍ਹਾਅ ਭਰੀ ਹੈ। ਹਾਲ ਹੀ 'ਚ 'ਬਿੱਗ ਬੌਸ 14' 'ਚ ਕਈ ਸਾਬਕਾ ਮੁਕਾਬਲੇਬਾਜ਼ਾਂ ਨੂੰ ਬਤੌਰ ਚੈਲੇਂਜਰਸ ਘਰ 'ਚ ਐਂਟਰੀ ਦਿੱਤੀ ਗਈ ਹੈ। ਅਜਿਹਾ ਕਰਨ ਦਾ ਮਕਸਦ ਇਹ ਹੈ ਕਿ ਖੇਡ ਨੂੰ ਹੋਰ ਰੌਚਕ ਬਣਾਇਆ ਜਾ ਸਕੇ। ਇਸ 'ਚ ਵਿਕਾਸ ਗੁਪਤਾ ਤੇ ਅਰਸ਼ੀ ਖਾਨ ਦਾ ਵੀ ਨਾਂ ਹੈ। ਦੋਵੇਂ 'ਬਿੱਗ ਬੌਸ 11' 'ਚ ਵੀ ਇਕੱਠੇ ਸਨ ਤੇ ਦੋਵਾਂ ਦੀ ਲੜਾਈ ਉਦੋਂ ਵੀ ਹੁੰਦੀ ਸੀ। ਅੱਜਕਲ੍ਹ ਵੀ ਵਿਕਾਸ ਗੁਪਤਾ ਤੇ ਅਰਸ਼ੀ ਖਾਨ ਦੇ ਵਿਚਕਾਰ ਕਈ ਵਿਸ਼ਿਆਂ 'ਤੇ ਲੜਾਈ ਹੁੰਦੀ ਦੇਖੀ ਜਾ ਰਹੀ ਹੈ। ਹੁਣ ਹਾਲ ਦੇ ਐਪੀਸੋਡ 'ਚ ਵਿਕਾਸ ਗੁਪਤਾ ਨੂੰ ਘਰੋਂ ਬੇਘਰ ਹੁੰਦੇ ਦੇਖਿਆ ਜਾਵੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਸੂਤਰਾਂ ਅਨੁਸਾਰ ਵਿਕਾਸ ਗੁਪਤਾ ਤੇ ਅਰਸ਼ੀ ਖ਼ਾਨ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਇਹ ਇਕ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ। ਇਸ ਕਾਰਨ ਉਹ ਅਰਸ਼ੀ ਨੂੰ ਪੂਲ 'ਚ ਧੱਕ ਦਿੰਦੇ ਹਨ। ਇਸ ਤੋਂ ਬਾਅਦ ਉਹ ਇਸ ਚੀਜ਼ ਦਾ ਇਕ ਮੁੱਦਾ ਬਣਾ ਦਿੰਦੀ ਹੈ ਤੇ 'ਬਿੱਗ ਬੌਸ' ਨੂੰ ਵਿਕਾਸ ਗੁਪਤਾ ਖ਼ਿਲਾਫ਼ ਐਕਸ਼ਨ ਲੈਣ ਲਈ ਕਹਿੰਦੀ ਹੈ। ਇਸ ਕਾਰਨ ਵਿਕਾਸ ਗੁਪਤਾ ਨੂੰ ਸ਼ੋਅ ਛੱਡ ਕੇ ਜਾਣਾ ਪੈਂਦਾ ਹੈ।

As per ViralTelevision, #VikasGupta is evicted from BB14 house due to physical violence. Vikas & Arshi goes into arguments in which vikas push Arshi into swimming pool. And after that Arshi make this mudda n asked BiggBoss to take action against vikas. After all, BB evicted Vikas

— #BiggBoss_Tak👁️ (@BiggBoss_Tak) December 12, 2020

ਇਸ ਬਾਰੇ ਦੱਸਦਿਆਂ ਵਾਇਰਲ ਟੈਲੀਵਿਜ਼ਨ ਨੇ ਟਵੀਟ ਕੀਤਾ ਹੈ, 'ਵਿਕਾਸ ਗੁਪਤਾ ਬਿੱਗ ਬੌਸ ਦੇ ਘਰੋਂ ਬਾਹਰ ਹੋ ਗਏ ਹਨ। ਵਿਕਾਸ ਗੁਪਤਾ ਤੇ ਅਰਸ਼ੀ ਖ਼ਾਨ ਵਿਚਕਾਰ ਬਹਿਸ ਹੋ ਜਾਂਦੀ ਹੈ। ਵਿਕਾਸ ਗੁਪਤਾ ਅਰਸ਼ੀ ਖ਼ਾਨ ਨੂੰ ਪੂਲ 'ਚ ਧੱਕਾ ਦੇ ਦਿੰਦੇ ਹਨ, ਇਸ ਤੋਂ ਬਾਅਦ ਵਿਸ਼ੇ ਦਾ ਮੁੱਦਾ ਬਣਦੀ ਹੈ ਤੇ ਵਿਕਾਸ ਗੁਪਤਾ ਖ਼ਿਲਾਫ਼ ਐਕਸ਼ਨ ਲੈਣ ਲਈ ਕਹਿੰਦੇ ਹਨ। 'ਬਿੱਗ ਬੌਸ' ਗੁਪਤਾ ਨੂੰ ਘਰ ਛੱਡ ਕੇ ਜਾਣ ਲਈ ਕਹਿੰਦੇ ਹਨ। ਹਾਲ ਹੀ 'ਚ ਵਿਕਾਸ ਗੁਪਤਾ ਨੇ ਅਰਸ਼ੀ ਖ਼ਾਨ ਦੀ ਤੁਲਨਾ ਸ਼ਿਲਪਾ ਸ਼ਿੰਦੇ ਨਾਲ ਕੀਤੀ ਸੀ।
 


sunita

Content Editor sunita