ਸੋਨਾਲੀ ਨੇ ਕੂੜੇਦਾਨ ''ਚ ਸੁੱਟਿਆ ਖਾਣਾ, ਵੇਖ ਭੜਕੇ ਘਰਵਾਲੇ ਕਿਹਾ- ਇਹ VIP ਨੇਚਰ ਆਪਣੇ ਘਰ ''ਚ ਦਿਖਾਉਣਾ’

Friday, Jan 22, 2021 - 02:11 PM (IST)

ਸੋਨਾਲੀ ਨੇ ਕੂੜੇਦਾਨ ''ਚ ਸੁੱਟਿਆ ਖਾਣਾ, ਵੇਖ ਭੜਕੇ ਘਰਵਾਲੇ ਕਿਹਾ- ਇਹ VIP ਨੇਚਰ ਆਪਣੇ ਘਰ ''ਚ ਦਿਖਾਉਣਾ’

ਨਵੀਂ ਦਿੱਲੀ : 'ਬਿੱਗ ਬੌਸ' ਦੇ ਘਰ 'ਚ ਖਾਣੇ ਨੂੰ ਲੈ ਕੇ ਜੰਗ ਕਾਫ਼ੀ ਪੁਰਾਣੀ ਹੈ। ਹਰ ਸੀਜ਼ਨ 'ਚ ਖਾਣੇ ਨੂੰ ਲੈ ਕੇ ਘਰਵਾਲਿਆਂ ਦੇ ਵਿਚਕਾਰ ਝਗੜੇ ਹੁੰਦੇ ਹਨ। ਕਦੀ ਵੀ ਕੋਈ ਕਿਸੇ ਦੂਸਰੇ ਦਾ ਖਾਣਾ ਖਾ ਲੈਂਦਾ ਹੈ ਤਾਂ ਕਦੀ ਕਿਸੇ ਲਈ ਖਾਣਾ ਘੱਟ ਜਾਂਦਾ ਹੈ। ਇਹ ਸਭ ‘ਬਿੱਗ ਬੌਸ’ ਹਾਊਸ ’ਚ ਹੋਣਾ ਆਮ ਗੱਲ ਹੈ। ਖਾਣੇ ਨੂੰ ਲੈ ਕੇ ‘ਬਿੱਗ ਬੌਸ 14’ ’ਚ ਪਿਛਲੇ ਕੁਝ ਦਿਨਾਂ ਤੋਂ ਖਿਚਾਤਾਨੀ ਦੇਖੀ ਜਾ ਰਹੀ ਹੈ। 'ਬਿੱਗ ਬੌਸ' ਦੁਆਰਾ ਰਾਸ਼ਨ ਖੋਹ ਲੈਣ ਤੋਂ ਬਾਅਦ ਘਰਵਾਲੇ ਦਾਣੇ-ਦਾਣੇ ਲਈ ਮਿਹਨਤ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਸੋਨਾਲੀ ਫੋਗਾਟ ਇਸ ਤੋਂ ਪਹਿਲਾਂ ਖਾਣੇ ਦਾ ਅਨਾਦਰ ਕਰਨ 'ਤੇ ਸਲਮਾਨ ਖ਼ਾਨ ਦੀ ਝਿੜਕਾਂ ਖਾ ਚੁੱਕੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਸੋਨਾਲੀ ਫੋਗਾਟ ਆਪਣੇ ਲਈ ਰੋਟੀ ਬਣਾ ਕੇ ਖਾਣਾ ਖਾਂਦੀ ਦਿਖ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਅਰਸ਼ੀ, ਸੋਨਾਲੀ ਤੋਂ ਪੁੱਛਦੀ ਹੈ ਕਿ ਤੁਸੀਂ ਮੋਟੀ ਰੋਟੀ ਕਿਉਂ ਬਣਾਈ, ਜਿਸ ਦੇ ਜਵਾਬ 'ਚ ਸੋਨਾਲੀ ਕਹਿੰਦੀ ਹੈ ਕਿਉਂਕਿ ਮੈਨੂੰ ਭੁੱਖ ਲੱਗੀ ਸੀ। ਇਸ ਤੋਂ ਬਾਅਦ ਅਰਸ਼ੀ ਸੋਨਾਲੀ 'ਤੇ ਭੜਕ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਏਨੀ ਮੋਟੀ ਰੋਟੀ ਕਿਉਂ ਬਣਾ ਇਹ ਖਾਣਾ ਸਭ ਦਾ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਅਰਸ਼ੀ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਸੋਨਾਲੀ ਡਸਟਬਿਨ 'ਚ ਰੋਟੀ ਸੁੱਟ ਦਿੰਦੀ ਹੈ। ਇਹ ਸਭ ਦੇਖ ਕੇ ਰੂਬੀਨਾ ਕਹਿੰਦੀ ਹੈ- ਆਪਣੇ ਇਹ ਵੀ. ਆਈ. ਪੀ. ਟ੍ਰੀਟਮੈਂਟ ਆਪਣੇ ਘਰ ਜਾ ਕੇ ਦਿਖਾਈ। ਨਿੱਕੀ ਤੰਬੋਲੀ ਵੀ ਸੋਨਾਲੀ 'ਤੇ ਗੁੱਸਾ ਕਰਦੀ ਕਹਿੰਦੀ ਹੈ ਤਿਕ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਖਾਣਾ ਸੁੱਟ ਰਹੇ ਹੋ। ਤਿੰਨਾਂ ਦੀਆਂ ਗੱਲਾਂ ਸੁਣ ਕੇ ਸੋਨਾਲੀ ਬੁਰੀ ਤਰ੍ਹਾਂ ਰੋਣ ਲੱਗਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


author

sunita

Content Editor

Related News