ਪ੍ਰਸ਼ੰਸਕ ਦੀ ਮੌਤ ਨਾਲ ਸਦਮੇ ''ਚ ਹਿਮਾਂਸ਼ੀ ਖੁਰਾਣਾ, ਸੋਸ਼ਲ ਮੀਡੀਆ ''ਤੇ ਦਿੱਤੀ ਸ਼ਰਧਾਂਜਲੀ

06/24/2020 1:38:16 PM

ਜਲੰਧਰ (ਵੈੱਬ ਡੈਸਕ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਅਤੇ ਮਸ਼ਹੂਰ ਪੰਜਾਬੀ ਗਾਇਕਾ ਹਿਮਾਂਸ਼ੀ ਖੁਰਾਣਾ ਆਪਣੀ ਫੈਨ ਫਾਲੋਇੰਗ ਕਾਰਨ ਕਾਫ਼ੀ ਚਰਚਾ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਹੁੰਦੀ ਰਹਿੰਦੀ ਹੈ। ਹਿਮਾਂਸ਼ੀ ਖੁਰਾਣਾ ਦੇ ਪ੍ਰਸ਼ੰਸਕ ਉਸ ਦੀ ਅਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ ਪਰ ਇਸ ਵਾਰ ਹਿਮਾਂਸ਼ੀ ਆਪਣੇ ਇੱਕ ਪ੍ਰਸ਼ੰਸਕ ਦੀ ਮੌਤ ਕਾਰਨ ਚਰਚਾ 'ਚ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੇ ਪ੍ਰਸ਼ੰਸਕ ਦੀ ਮੌਤ 'ਤੇ ਸੋਗ ਜਤਾਇਆ ਹੈ। ਉਸ ਦੀ ਇਸ ਪ੍ਰਸ਼ੰਸਕ ਦਾ ਨਾਂ ਸਤੂਤੀ ਅਰੋੜਾ ਸੀ। ਦਰਅਸਲ, ਹਾਲ ਹੀ 'ਚ ਹਿਮਾਂਸ਼ੀ ਦੀ ਪ੍ਰਸ਼ੰਸਕ ਦਾ ਦਿਹਾਂਤ ਹੋਇਆ, ਜਿਸ ਤੋਂ ਬਾਅਦ ਹਿਮਾਂਸ਼ੀ ਤੇ ਆਸਿਮ ਦੇ ਫੈਨ ਪੇਜ਼ TeamAsiManshi ਨੇ ਸਤੂਤੀ ਅਰੋੜਾ ਦੇ ਟਵਿੱਟਰ ਹੈਂਡਲ ਦੇ ਸਕ੍ਰੀਨਸ਼ਾਟਸ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਮੈਨੂੰ ਬਹੁਤ ਦੁੱਖ ਹੈ ਕਿ ਸਤੂਤੀ ਅਰੋੜਾ ਦਾ ਦਿਹਾਂਤ ਹੋ ਗਿਆ ਹੈ। ਉਹ ਸਕਾਰਾਤਮਕ ਲੋਕਾਂ 'ਚ ਇੱਕ ਸੀ। ਹਿਮਾਂਸ਼ੀ ਤੇ ਆਸਿਮ ਆਪਣੇ ਇੱਕ ਸੱਚੇ ਪ੍ਰਸ਼ੰਸਕ ਨੂੰ ਹਮੇਸ਼ਾ ਲਈ ਗਵਾ ਲਿਆ।'

ਹਿਮਾਂਸ਼ੀ ਖੁਰਾਣਾ ਨੇ ਫੈਨ ਪੇਜ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਫੈਨ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਥਨਾ ਕੀਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਆਤਮਾ ਨੂੰ ਸ਼ਾਂਤੀ ਮਿਲੇ।' ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਖੁਰਾਣਾ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਉਸ ਦੇ ਪ੍ਰਸ਼ੰਸਕ ਇਸ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
PunjabKesari
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਕਾਰਨ ਕਾਫ਼ੀ ਸੁਰਖੀਆਂ 'ਚ ਸੀ। 'ਬਿੱਗ ਬੌਸ 13' 'ਚ ਰਹਿੰਦੇ ਹੋਏ ਹਿਮਾਂਸ਼ੀ ਤੇ ਆਸਿਮ ਆਪਣੇ ਖੇਡ ਤੋਂ ਇਲਾਵਾ ਰਿਸ਼ਤੇ ਕਾਰਨ ਵੀ ਕਾਫ਼ੀ ਸੁਰਖੀਆਂ 'ਚ ਸਨ। ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ 'ਬਿੱਗ ਬੌਸ 13' ਤੋਂ ਹੀ ਸ਼ੁਰੂ ਹੋਈ ਸੀ। ਹਿਮਾਂਸ਼ੀ ਖੁਰਾਣਾ ਨੇ ਵਾਈਲਡ ਕਾਰਡ ਮੁਕਾਬਲੇਬਾਜ਼ ਦੇ ਤੌਰ 'ਤੇ ਸ਼ੋਅ 'ਚ ਐਂਟਰੀ ਕੀਤੀ ਸੀ। ਨੈਸ਼ਨਲ ਟੈਲੀਵਿਜ਼ਨ 'ਤੇ ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਨੂੰ ਆਪਣੇ ਦਿਲ ਦੀ ਗੱਲ ਆਖੀ ਸੀ। ਸ਼ੋਅ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ।


sunita

Content Editor

Related News