ਬਿੱਗ ਬੌਸ 13' ਦੇ ਇਸ ਮੁਕਾਬਲੇਬਾਜ਼ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਈ ਮਾਂ ਦੀ ਮੌਤ

Wednesday, Oct 28, 2020 - 09:44 AM (IST)

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਕੰਟੈਸਟੈਂਟ ਹਿੰਦੁਸਤਾਨੀ ਭਾਉ ਆਪਣੀ ਵਿਵਾਦਿਤ ਭਾਸ਼ਾ ਤੇ ਬਿਆਨਾਂ ਕਾਰਨ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ। ਇਸ ਸਮੇਂ ਹਿੰਦੁਸਤਾਨੀ ਭਾਉ ਦੇ ਘਰ 'ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਵਿਕਾਸ ਪਾਠਕ (ਉਰਫ਼) ਹਿੰਦੁਸਤਾਨੀ ਭਾਉ ਦੀ ਮਾਂ ਦੀ ਮੌਤ ਹੋ ਗਈ ਹੈ। ਮਾਂ ਦੀ ਮੌਤ ਨਾਲ ਪੂਰਾ ਪਰਿਵਾਰ ਕਾਫ਼ੀ ਸਦਮੇ 'ਚ ਹੈ। ਹਾਲਾਂਕਿ ਮੌਤ ਕਿਸੇ ਵਜ੍ਹਾ ਨਾਲ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਵਿਕਾਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਰਹਿੰਦੇ ਸਨ। ਇਸ ਦੀ ਜਾਣਕਾਰੀ ਵੀ ਭਾਉ ਨੇ ਟਵਿੱਟਰ ਅਕਾਊਂਟ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਦਿੱਤੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਾਂ ਲਈ ਦੁਆ ਕਰਨ ਲਈ ਕਿਹਾ ਸੀ।

ਭਾਉ ਨੇ ਹਾਲ ਹੀ 'ਚ ਟਵਿੱਟਰ 'ਤੇ ਮਾਂ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਹ ਉਨ੍ਹਾਂ ਦਾ ਮੱਥਾ ਚੁੰਮਦੇ ਹੋਏ ਨਜ਼ਰ ਆ ਰਹੇ ਸੀ। ਉਸ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਸੀ, 'ਪਲੀਜ਼ ਦੁਆ ਕਰੀਏ ਮੇਰੀ ਮਾਂ ਲਈ ਕਿ ਉਹ ਜਲਦ ਠੀਕ ਹੋ ਜਾਣ।' ਵਿਕਾਸ ਦਾ ਇਹ ਟਵਿੱਟਰ ਅਕਾਊਂਟ ਵੈਰੀਫਾਈਡ ਨਹੀਂ ਪਰ ਉਨ੍ਹਾਂ ਦੀਆਂ ਸਾਰੀਆਂ ਵੀਡੀਓਜ਼ ਇਸ ਅਕਾਊਂਟ 'ਤੇ ਸ਼ੇਅਰ ਕੀਤੀਆਂ। ਹਾਲਾਂਕਿ ਕੁਝ ਵਿਵਾਦਿਤ ਵੀਡੀਓਜ਼ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਧਿਕਾਰਿਕ ਇੰਸਟਾਗ੍ਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ।


sunita

Content Editor

Related News