ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਉੂਂਟ ਸਸਪੈਂਡ, ਜਾਣੋ ਕਵਿਤਾ ਕੋਸ਼ਿਕ ਨੇ ਕਿਉਂ ਕੀਤੀ ਰਿਪੋਰਟ

8/21/2020 5:03:57 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਬ ਬੌਸ 13' 'ਚ ਆਪਣੇ ਦੇਸੀ ਅੰਦਾਜ ਲਈ ਮਸ਼ਹੂਰ ਹੋਏ ਹਿੰਦੁਸਤਾਨੀ ਭਾਊ (ਭਾਵ) ਵਿਕਾਸ ਫਾਟਕ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਭਾਊ ਦੇ ਅਕਾਊਂਟ ਨੂੰ ਕਵਿਤਾ ਕੋਸ਼ਿਕ ਸਮੇਤ ਕਈ ਸੈਲਿਬ੍ਰੇਟੀ ਨੇ ਰਿਪੋਰਟ ਕੀਤੀ ਸੀ। ਦਰਅਸਲ ਹਿੰਦੁਸਤਾਨੀ ਭਾਊ ਦੀ ਇਕ ਇਤਰਾਜ਼ਯੋਗ ਵੀਡੀਓ ਨੂੰ ਸਭ ਤੋਂ ਪਹਿਲਾਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਨੇ ਮਹਾਰਾਸ਼ਟਰ ਸਰਕਾਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁਖ ਤੇ ਮੁੰਬਈ ਪੁਲਸ ਨੂੰ ਟੈਗ ਕਰਕੇ ਉਨ੍ਹਾਂ 'ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।
ਕੁਣਾਲ ਦੇ ਇਸ ਟਵੀਟ ਨੂੰ 'ਐੱਫ. ਆਈ. ਆਰ' ਫੇਮ ਅਦਾਕਾਰਾ ਕਵਿਤਾ ਕੋਸ਼ਿਕ ਤੇ ਫਰਾਹ ਅਲੀ ਖ਼ਾਨ ਸਮੇਤ ਕਈ ਲੋਕਾਂ ਨੇ ਇਸ 'ਤੇ ਰਿਪੋਰਟ ਕੀਤੀ ਸੀ। ਕੁਣਾਲ ਨੇ ਲਿਖਿਆ ਸੀ- ਹਿੰਸਾ ਲਈ ਭੜਕਾਉਣਾ ਦੋਸ਼ ਹੈ।  ਫਰਾਹ ਅਲੀ ਖ਼ਾਨ ਨੇ ਕੁਣਾਲ ਦੀ ਵੀਡੀਓ ਰੀਟਵੀਟ ਕਰਕੇ ਲਿਖਿਆ ਸੀ- ਵੀਡੀਓ 'ਚ ਜੋ ਵਿਅਕਤੀ ਹੈ, ਉਹ ਐਕਟਰ ਬਣਾਨ ਦਾ ਸਪਨਾ ਦੇਖ ਰਿਹਾ ਹੈ। ਸੱਜੈ ਦੱਤ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੂਜ਼ਰ ਲਈ ਦੋ ਮਿੰਟ ਦੀ ਸ਼ਾਇਰੀ। ਉਮੀਦ ਹੈ ਕਿ ਇਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।
ਦੱਸ ਦਈਏ ਕਿ 'ਬਿੱਬ ਬੌਸ 13' 'ਚ ਹਿੰਦੁਸਤਾਨੀ ਭਾਊ ਨੇ ਆਪਣੇ ਦੇਸੀ ਅੰਦਾਜ ਨਾਲ ਕਾਫ਼ੀ ਫੇਮਸ ਹੋਏ ਹਨ। ਸੰਜੈ ਦੱਤ ਨੂੰ ਆਪਣਾ ਆਦਰਸ਼ ਮੰਨਣ ਵਾਲੇ ਤੇ ਹਾਵ-ਭਾਵ 'ਚ ਉਨ੍ਹਾਂ ਨੂੰ ਫਾਲੋ ਕਰਨ ਵਾਲੇ ਭਾਊ ਮੁੱਖ ਰੂਪ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਪਾਕਿਸਤਾਨ ਦੇ ਖ਼ਿਲਾਫ਼ ਬਣਾਈ ਗਈ ਵੀਡੀਓ ਦੀ ਵਜ੍ਹਾ ਨਾਲ ਚਰਚਾ 'ਚ ਆਏ ਸੀ, ਜਿਸ ਤੋਂ ਬਾਅਦ 'ਬਿੱਬ ਬੌਸ' ਵਰਗੇ ਵੱਡੇ ਰਿਐਲਿਟੀ ਸ਼ੋਅ 'ਚ ਭਾਗ ਲੈਣ ਦਾ ਮੌਕਾ ਮਿਲਿਆ ਸੀ। 'ਬਿੱਬ ਬੌਸ 13' ਦੇ ਘਰ ਦੇ ਕੁਝ ਮੈਂਬਰਾਂ ਨਾਲ ਉਨ੍ਹਾਂ ਦੀ ਵਧੀਆ ਬਾਨਡਿੰਗ ਵੀ ਰਹੀ ਹੈ।
 


sunita

Content Editor sunita