ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

Tuesday, Feb 27, 2024 - 10:54 AM (IST)

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਸਟਾਰਰ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਸਾਲ ਦੀਆਂ ਬਹੁਤ-ਉਡੀਕੀਆਂ ਫ਼ਿਲਮਾਂ ’ਚੋਂ ਇਕ ਹੈ। ਅਦਾਕਾਰ ਸੋਮਵਾਰ ਨੂੰ ਲਖਨਊ ’ਚ ਸਨ, ਜਿਥੇ ਉਨ੍ਹਾਂ ਨੇ ਭਾਰੀ ਭੀੜ ਦੇ ਸਾਹਮਣੇ ਕੁਝ ਸਟੰਟ ਕੀਤੇ। ਨਿਊਜ਼ ਏਜੰਸੀ ਏ. ਐੱਨ. ਆਈ. ਵਲੋਂ ਸ਼ੇਅਰ ਕੀਤੀ ਗਈ ਵੀਡੀਓ ਅਨੁਸਾਰ ਸਥਿਤੀ ਜਲਦੀ ਹੀ ਕਾਬੂ ਤੋਂ ਬਾਹਰ ਹੋ ਗਈ ਕਿਉਂਕਿ ਭੀੜ ਨੇ ਸਮਾਗਮ ’ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਲਖਨਊ ’ਚ ਅਕਸ਼ੇ ਤੇ ਟਾਈਗਰ
ਵੀਡੀਓ ’ਚ ਅਕਸ਼ੇ ਤੇ ਟਾਈਗਰ ਨੂੰ ਸਟੇਜ ’ਤੇ ਦੇਖਿਆ ਗਿਆ, ਜਿਥੇ ਉਨ੍ਹਾਂ ਨੇ ਲਖਨਊ ਆਉਣ ’ਤੇ ਆਪਣੇ ਉਤਸ਼ਾਹ ਬਾਰੇ ਗੱਲ ਕੀਤੀ। ਭੀੜ ਵਧਣ ਕਾਰਨ ਸੁਰੱਖਿਆ ਦੇ ਬਾਵਜੂਦ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਸੁਰੱਖਿਆ ਬਲਾਂ ਨੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਈ ਲੋਕ ਸਾਹਮਣੇ ਚੱਪਲਾਂ ਸੁੱਟਦੇ ਦੇਖੇ ਗਏ। ਭੀੜ ’ਚੋਂ ਕਈ ਚੱਪਲਾਂ ਜ਼ਮੀਨ ਦੇ ਆਲੇ-ਦੁਆਲੇ ਪਈਆਂ ਦੇਖੀਆਂ ਗਈਆਂ। ਹੰਗਾਮੇ ਕਾਰਨ ਪ੍ਰੋਗਰਾਮ ਕੁਝ ਸਮੇਂ ਲਈ ਰੋਕ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਘਰ ਆਵੇਗੀ ਖ਼ੁਸ਼ਖ਼ਬਰੀ, ਮਾਰਚ 'ਚ ਬੱਚੇ ਨੂੰ ਜਨਮ ਦੇਵੇਗੀ ਮਾਂ ਚਰਨ ਕੌਰ

ਟਾਈਗਰ ਸ਼ਰਾਫ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਲੋਕੇਸ਼ਨ ’ਤੇ ਇਕੱਠੇ ਹੋਏ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦੇ ਵੀ ਨਜ਼ਰ ਆਏ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਲਖਨਊ ਆਉਣਾ ਤੇ ਉਥੇ ਦੀ ਊਰਜਾ ਨੂੰ ਦੇਖਣਾ ਉਸ ਲਈ ਹੁਣ ਤੱਕ ਦਾ ਸਭ ਤੋਂ ‘ਸਰਪ੍ਰਾਈਜ਼ਿੰਗ ਪਲ’ ਸੀ। ਇਸ ਈਵੈਂਟ ਦੌਰਾਨ ਸਿਤਾਰਿਆਂ ਨੇ ਕੁਝ ਹਵਾਈ ਸਟੰਟ ਵੀ ਦਿਖਾਏ।

ਇਸ ਤੋਂ ਪਹਿਲਾਂ ਅਕਸ਼ੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਟਾਈਗਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਲਿਖਿਆ ਸੀ, ‘‘ਪਹਿਲਾਂ ਤੁਸੀਂ ਮੁਸਕਰਾਓ ਕਿਉਂਕਿ ਵੱਡੇ ਤੇ ਛੋਟੇ ਹੁਣ ਲਖਨਊ ’ਚ ਹਨ। ਅੱਜ ਦੁਪਹਿਰ ਨੂੰ, ਕਲਾਕ ਟਾਵਰ ਦੇ ਮੈਦਾਨ ’ਚ ਮਿਲਦੇ ਹਾਂ।’’

ਤੁਹਾਨੂੰ ਦੱਸ ਦੇਈਏ ਕਿ ‘ਬੜੇ ਮੀਆਂ ਛੋਟੇ ਮੀਆਂ’ ਦੀ ਸ਼ੂਟਿੰਗ ਮੁੰਬਈ, ਲੰਡਨ, ਆਬੂ ਧਾਬੀ, ਸਕਾਟਲੈਂਡ ਤੇ ਜਾਰਡਨ ਵਰਗੀਆਂ ਕਈ ਥਾਵਾਂ ’ਤੇ ਕੀਤੀ ਗਈ ਹੈ। ਇਹ ਫ਼ਿਲਮ ਆਪਣੇ ਸ਼ਾਨਦਾਰ ਪੱਧਰ ਦੇ ਸਿਨੇਮੈਟਿਕ ਦ੍ਰਿਸ਼ਾਂ ਕਾਰਨ ਸੁਰਖ਼ੀਆਂ ’ਚ ਹੈ। ਫ਼ਿਲਮ ’ਚ ਪ੍ਰਿਥਵੀਰਾਜ ਸੁਕੁਮਾਰਨ ਇਕ ਦਿਲਚਸਪ ਵਿਲੇਨ ਦੀ ਭੂਮਿਕਾ ’ਚ ਹਨ ਤੇ ਇਸ ’ਚ ਸੋਨਾਕਸ਼ੀ ਸਿਨ੍ਹਾ, ਮਾਨੁਸ਼ੀ ਛਿੱਲਰ ਤੇ ਅਲਾਇਆ ਐੱਫ. ਵਰਗੀਆਂ ਅਦਾਕਾਰਾਂ ਨਜ਼ਰ ਆ ਰਹੀਆਂ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਇਹ 2024 ਈਦ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News