ਜੂਹੀ ਚਾਵਲਾ ਨੂੰ ਵੱਡਾ ਝਟਕਾ, ਹਾਈ ਕੋਰਟ ਨੇ 5ਜੀ ਖ਼ਿਲਾਫ਼ ਪਟੀਸ਼ਨ ਕੀਤੀ ਰੱਦ, ਲਾਇਆ 20 ਲੱਖ ਜੁਰਮਾਨਾ
Friday, Jun 04, 2021 - 07:23 PM (IST)
ਮੁੰਬਈ: ਅਦਾਕਾਰਾ ਜੂਹੀ ਚਾਵਲਾ ਨੇ ਪਿਛਲੇ ਸੋਮਵਾਰ ਦੇਸ਼ ’ਚ 5ਜੀ ਮਾਮਲੇ ’ਚ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਨਾਗਰਿਕਾਂ, ਜਾਨਵਰਾਂ, ਬਨਸਪਤੀਆਂ ਅਤੇ ਜੀਵਾਂ ’ਤੇ ਰੇਡੀਏਸ਼ਨ ਦੇ ਅਸਰ ਨਾਲ ਸੰਬੰਧਤ ਮੁੱਦਿਆਂ ਨੂੰ ਚੁੱਕਿਆ ਸੀ। ਜਿਸ ਦਾ ਹਾਲ ਹੀ ’ਚ ਕੋਰਟ ਨੇ ਫ਼ੈਸਲਾ ਸੁਣਾਇਆ। ਜੂਹੀ ਚਾਵਲਾ ਨੂੰ ਇਸ ਮਾਮਲੇ ’ਚ ਆਵਾਜ਼ ਚੁੱਕਣੀ ਭਾਰੀ ਪੈ ਗਈ ਹੈ। ਕੋਰਟ ਨੇ ਸੁਣਵਾਈ ਕਰਦੇ ਹੋਏ ਜੂਹੀ ਨੂੰ ਫਟਕਾਰ ਲਗਾਈ ਅਤੇ 20 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਕੋਰਟ ਨੇ ਜੂਹੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਗ਼ਲਤ ਵਰਤੋਂ ਕੀਤੀ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਪਬਲਿਸਿਟੀ ਬਟੋਰਨ ਲਈ ਕੀਤਾ ਗਿਆ ਹੈ ਕਿਉਂਕਿ ਪਟੀਸ਼ਨਕਰਤਾ (ਜੂਹੀ ਚਾਵਲਾ) ਨੂੰ ਖ਼ੁਦ ਨਹੀਂ ਕਿ ਉਸ ਦੀ ਪਟੀਸ਼ਨ ਤੱਥਾਂ ਦੇ ਆਧਾਰਿਤ ਨਹੀਂ ਹੋ ਕੇ ਪੂਰੀ ਤਰ੍ਹਾਂ ਨਾਲ ਕਾਨੂੰਨੀ ਸਲਾਹ ’ਤੇ ਆਧਾਰਿਤ ਸੀ। ਪਬਲਿਸਿਟੀ ਬਟੋਰਨ ਅਤੇ ਕੋਰਟ ਦੇ ਸਮੇਂ ਦੀ ਗ਼ਲਤ ਵਰਤੋਂ ਲਈ ਉਨ੍ਹਾਂ ’ਤੇ ਜੁੁਰਮਾਨਾ ਲਗਾਇਆ ਗਿਆ ਹੈ।
ਜੂਹੀ ਚਾਵਲਾ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਬਲਿਸਿਟੀ ਲਈ ਪਟੀਸ਼ਨ ਦਾਇਰ ਕੀਤੀ ਗਈ ਅਤੇ ਕੋਰਟ ਦਾ ਵੀਡੀਓ ਲਿੰਕ ਸ਼ੇਅਰ ਕੀਤਾ ਗਿਆ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨਕਰਤਾ ਨੇ ਪੂਰੀ ਕੋਰਟ ਫੀਸ ਵੀ ਜਮ੍ਹਾ ਨਹੀਂ ਕਰਵਾਈ, ਜੋ ਡੇਢ ਲੱਖ ਤੋਂ ਉੱਪਰ ਹੈ। ਉਨ੍ਹਾਂ ਨੇ ਇਕ ਹਫ਼ਤੇ ਦੇ ਅੰਦਰ ਇਹ ਰਕਮ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।ਕੋਰਟ ਨੇ ਕਿਹਾ ਕਿ ਪੂਰੀ ਪਟੀਸ਼ਨ ਲੀਗਰ ਐਡਵਾਈਜ਼ਰ ’ਤੇ ਆਧਾਰਿਤ ਸੀ ਜਿਸ ’ਚ ਕੋਈ ਵੀ ਤੱਥ ਨਹੀਂ ਰੱਖੇ ਗਏ। ਪਟੀਸ਼ਨਕਰਤਾ ਨੇ ਪਬਲਿਸਿਟੀ ਲਈ ਕੋਰਟ ਦਾ ਕੀਮਤੀ ਸਮਾਂ ਬਰਬਾਦ ਕੀਤਾ। ਇਹ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਕੋਰਟ ਦੀ ਕਾਰਜਵਾਹੀ ਦੀ ਵੀਡੀਓ ਲਿੰਕ ਆਪਣੇ ਪ੍ਰਸ਼ੰਸਕ ਦੇ ਨਾਲ ਸ਼ੇਅਰ ਕੀਤੀ।