ਵੱਡੀ ਖ਼ਬਰ : ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜ ਤੋਂ ਵੱਧ ਦੀ ਠੱਗੀ

Monday, Feb 17, 2025 - 01:19 PM (IST)

ਵੱਡੀ ਖ਼ਬਰ : ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜ ਤੋਂ ਵੱਧ ਦੀ ਠੱਗੀ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ 1 ਕਰੋੜ 3 ਲੱਖ 73000 ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੀ ਗਈ ਮੁਲਜ਼ਮ ਜਸਵੀਰ ਕੌਰ ਦਾ ਪਤੀ ਅਤੇ ਨੂੰਹ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗਾਇਕ ਬੀ ਪਰਾਕ ਨੇ ਬੋਲਿਆ ਝੂਠ? ਵਾਇਰਲ ਵੀਡੀਓ ਖੋਲ੍ਹ ਰਹੀ ਭੇਤ

ਥਾਣਾ ਮਹਿਣਾ ਦੀ ਪੁਲਸ ਵੱਲੋਂ ਪਿੰਡ ਝੱਬੇਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਪਤੀ-ਪਤਨੀ ਉਸ ਦੇ ਬੇਟੇ ਤੇ ਉਸ ਦੀ ਨੂੰਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਪੁਰਾਣੇ ਵਹੀਕਲ ਜਿਵੇਂ ਬੇਲਰ ਟਰੈਕਟਰ ਟਰਾਲੇ ਆਦਿ ਖਰੀਦ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼

ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖਿਆ ਅਤੇ 'ਜੱਦੀ ਸਰਦਾਰ', 'ਮਰਜਾਣੇ', 'ਟਾਈਗਰ' ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। 

ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News