ਵੱਡੀ ਖਬਰ ; ਬਾਲੀਵੁੱਡ ਅਦਾਕਾਰ ਪੰਕਜ ਧੀਰ ਦਾ ਦਿਹਾਂਤ

Wednesday, Oct 15, 2025 - 01:38 PM (IST)

ਵੱਡੀ ਖਬਰ ; ਬਾਲੀਵੁੱਡ ਅਦਾਕਾਰ ਪੰਕਜ ਧੀਰ ਦਾ ਦਿਹਾਂਤ

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰ ਪੰਕਜ ਧੀਰ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਪੰਕਜ ਧੀਰ ਕੁੱਝ ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਸਨ ਪਰ ਉਹ ਆਖਿਰਕਾਰ ਇਹ ਜੰਗ ਹਾਰ ਗਏ। ਉਨ੍ਹਾਂ ਨੇ 68 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਪਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ! 5 ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ

ਦੱਸ ਦੇਈਏ ਕਿ ਪੰਕਜ ਧੀਰ ਨੇ ਬੀ.ਆਰ. ਚੋਪੜਾ ਦੀ ਮਹਾਭਾਰਤ ਵਿਚ ਕਰਨ ਦਾ ਕਿਰਦਾਰ ਨਿਭਾਇਆ ਸੀ। ਉਹ "ਸੜਕ," "ਸੋਲਜਰ," ਅਤੇ "ਬਾਦਸ਼ਾਹ" ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ 'ਤੇ ਸਰਗਰਮ ਰਹੇ। ਉਨ੍ਹਾਂ ਦਾ ਪੁੱਤਰ, ਨਿਕਿਤਿਨ ਧੀਰ, ਵੀ ਇੱਕ ਮਸ਼ਹੂਰ ਅਦਾਕਾਰ ਹੈ। 

ਇਹ ਵੀ ਪੜ੍ਹੋ: ਕੌਣ ਬਣੇਗਾ ਕਰੋੜਪਤੀ 'ਚ ਉੱਠੀ ਪੰਜਾਬ ਦੇ ਹੜ੍ਹ ਦੀ ਗੱਲ, ਦਿਲਜੀਤ ਦੌਸਾਂਝ ਕਰਨਗੇ ਜਿੱਤੀ ਹੋਈ ਰਕਮ ਦਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News