ਮੋਗਾ ਪੁੱਜੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਲੋਕਾਂ ''ਚ ਪਹੁੰਚ ਮਨਾਇਆ ਦੁਸਹਿਰਾ
Friday, Oct 03, 2025 - 11:49 AM (IST)

ਵੈੱਬ ਡੈਸਕ- ਦੇਸ਼ ਭਰ ਵਿਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਮੋਗਾ ਦੇ ਨਿਊ ਟਾਊਨ ਵਿਖੇ ਲੋਕਾਂ ਵਿਚ ਦੁਸਹਿਰੇ ਦੀ ਖੁਸ਼ੀ ਉਸ ਸਮੇਂ ਹੋਰ ਦੁਗਣੀ ਹੋ ਗਈ ਜਦੋਂ ਉਨ੍ਹਾਂ ਨੇ ਉਥੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਵੇਖਿਆ। ਇਸ ਮੌਕੇ ਅਦਾਕਾਰ ਨਾਲ ਉਨ੍ਹਾਂ ਦੀ ਭੈਣ ਮਾਲਿਵਾਕ ਸੂਦ ਵੀ ਮੌਜੂਦ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਕਿ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਰ ਰਹੀ ਹੈ, ਕਿਉਂਕਿ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਅਸੀਂ ਬਚਪਨ ਵਿਚ ਇੱਥੇ ਆਉਂਦੇ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਯਾਦ ਦਿਵਾਉਂਦਾ ਹੈ ਕਿ ਚੰਗੇ ਕੰਮ ਕਰਦੇ ਰਹੋ ਅਤੇ ਹਮੇਸ਼ਾ ਬੁਰਾਈ 'ਤੇ ਜਿੱਤ ਪਾਉਂਦੇ ਰਹੋ। ਬੁਰਾਈ 'ਤੇ ਹਮੇਸ਼ਾ ਸੱਚਾਈ ਦੀ ਜਿੱਤ ਹੋਣੀ ਚਾਹੀਦੀ ਹੈ। ਉਥੇ ਹੀ ਮਾਲਵਿਕਾ ਸੂਦ ਨੇ ਕਿਹਾ ਕਿ, ਸੂਦ ਪਰਿਵਾਰ ਹਮੇਸ਼ਾ ਚੰਗੇ ਕੰਮ ਕਰਦਾ ਰਹੇਗਾ। ਅਸੀਂ ਦੋਵੇਂ ਭੈਣ-ਭਰਾ ਹਮੇਸ਼ਾ ਪੂਰੇ ਪੰਜਾਬ ਲਈ ਕੰਮ ਕਰਦੇ ਰਹਾਂਗੇ।