ਚੌਥੇ ਦਿਨ ‘ਆਦਿਪੁਰਸ਼’ ਦੀ ਕਲੈਕਸ਼ਨ ’ਚ ਆਈ ਭਾਰੀ ਗਿਰਾਵਟ, ਕਮਾਏ ਸਿਰਫ ਇੰਨੇ ਕਰੋੜ ਰੁਪਏ

Tuesday, Jun 20, 2023 - 01:51 PM (IST)

ਮੁੰਬਈ (ਬਿਊਰੋ)– ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਆਦਿਪੁਰਸ਼’ ਦੀ ਕਮਾਈ ’ਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ।

ਫ਼ਿਲਮ ਨੇ ਜਿਥੇ ਪਹਿਲੇ ਦਿਨ 35 ਕਰੋੜ, ਦੂਜੇ ਦਿਨ 33 ਕਰੋੜ ਤੇ ਤੀਜੇ ਦਿਨ 34 ਕਰੋੜ ਰੁਪਏ ਕਮਾਏ ਸਨ, ਉਥੇ ਇਸ ਫ਼ਿਲਮ ਨੇ ਚੌਥੇ ਦਿਨ ਸਿਰਫ 8 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ਕਮਾਈ ਦਾ ਇਹ ਅੰਕੜਾ ਸਿਰਫ ਹਿੰਦੀ ਭਾਸ਼ਾ ਦੀ ਰਿਲੀਜ਼ ਤੋਂ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ

ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਲੋਕਾਂ ਵਲੋਂ ਇਸ ਫ਼ਿਲਮ ਨੂੰ ਚੰਗੇ ਰੀਵਿਊਜ਼ ਨਹੀਂ ਮਿਲੇ ਹਨ। ਲੋਕਾਂ ਵਲੋਂ ਫ਼ਿਲਮ ਦਾ ਹਰ ਥਾਂ ਵਿਰੋਧ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਓਮ ਰਾਓਤ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਦਕਿ ਇਸ ਦੀ ਕਹਾਣੀ ਮਨੋਜ ਮੁੰਤਸ਼ੀਰ ਸ਼ੁਕਲਾ ਵਲੋਂ ਲਿਖੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News