ਬਿਗ ਬੌਸ ਦੀ ਹਿੱਸਾ ਰਹੀ ਕਾਮਿਆ ਡਰਾਵੇਗੀ ਸਭ ਨੂੰ

01/10/2016 2:13:03 PM

ਬਿਗ ਬੌਸ ਵਿਚ  ਉਮੀਦਵਾਰ ਰਹੀ ਕਾਮਿਆ ਨੇ ਛੋਟੇ ਪਰਦੇ ''ਤੇ ਵੀ ਖਲਨਾਇਕਾ ਦੀਆਂ ਕਈ ਭੂਮਿਕਾਵਾਂ ਨਿਭਾਈਆਂ ਹਨ। ਹੁਣ ਕਾਮਿਆ ਪੰਜਾਬੀ ਡਰਾਵਣੇ ਟੀ. ਵੀ. ਸ਼ੋਅ ਵਿਚ ਕੰਮ ਕਰਨ ਜਾ ਰਹੀ ਹੈ। ਕਾਮਿਆ ਸ਼ੋਅ ਵਿਚ ''ਦ ਪ੍ਰਾਇਸ'' ਵਿਚ ਦਿਖਾਈ ਦੇਵੇਗੀ। ਇਸ ਦੀ ਮੇਜ਼ਬਾਨੀ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੁ ਕਰ ਰਹੀ ਹੈ। ਕਾਮਿਆ ਸ਼ੋਅ ਵਿਚ ਮਾਂ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਉਨ੍ਹਾਂ ਕਿਹਾ,'''' ਇਹ ਮੇਰਾ ਪਹਿਲਾ ਹਾਰਰ ਸ਼ੌਅ ਹੈ। ਇਸ ਦਾ ਵਧੀਆ ਪੱਖ ਇਹ ਹੈ ਕਿ ਇਸ ਵਿਚ ਡਰ ਵਰਗਾ ਕੁੱਝ ਵੀ ਨਹੀਂ ਹੈ। ਇਹ ਸ਼ੋਅ ਲੋਕਾਂ ਨੂੰ ਡਰਾਵੇਗਾ ਨਹੀਂ ਸਗੋਂ ਹਸਾਏਗਾ। ਜੋ ਕਹਾਣੀ ਮੈਂ ਕਰ ਰਹੀ ਹਾਂ ਉਹ ਵੀ ਬਹੁਤ ਦਿਲਚਸਪ ਹੈ। '''' 
ਕਾਮਿਆ ਇਸ ਤੋਂ ਪਹਿਲਾਂ ''ਵੋ ਰਹਨੇ ਵਾਲੀ ਮਹਲੋਂ ਕੀ'', ''ਬਨੂ ਮੈਂ ਤੇਰੀ ਦੁਲਹਨ'', ''ਨਾਗਿਨ- ਵਾਦੋਂ ਕੀ ਅਗਨੀ ਪ੍ਰੀਕਸ਼ਾ'' ਅਤੇ ''ਮਰਯਾਦਾ: ਲੇਕਿਨ ਕਬ ਤਕ'' ਵਿਚ ਮਹੱਤਵ ਪੂਰਨ ਭੂਮਿਕਾ ਨਿਭਾ ਚੁੱਕੀ ਹੈ। ''ਡਰ ਸਭ ਕੋ ਲਗਤਾ ਹੈ'' ਐਨ. ਡੀ. ਟੀ. ਵੀ. ''ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਹੈ। ਇਹ ਸੱਚੀਆਂ ਘਟਨਾਵਾਂ ''ਤੇ ਅਧਾਰਿਤ ਹੈ।


Related News