ਫੈਨਜ਼ ਲਈ ਵੱਡਾ ਧਮਾਕਾ, ''ਬਿੱਗ ਬੌਸ 18'' ਦੇ ਪ੍ਰੀਮੀਅਰ ਦੀ ਤਰੀਕ ਆਈ ਸਾਹਮਣੇ, ਜਾਣੋ

Saturday, Aug 10, 2024 - 11:47 AM (IST)

ਫੈਨਜ਼ ਲਈ ਵੱਡਾ ਧਮਾਕਾ, ''ਬਿੱਗ ਬੌਸ 18'' ਦੇ ਪ੍ਰੀਮੀਅਰ ਦੀ ਤਰੀਕ ਆਈ ਸਾਹਮਣੇ, ਜਾਣੋ

ਮੁੰਬਈ- 'ਬਿੱਗ ਬੌਸ 18' ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਮੁਕਾਬਲੇਬਾਜ਼ਾਂ ਤੋਂ ਲੈ ਕੇ ਪ੍ਰੀਮੀਅਰ ਅਤੇ ਹੋਸਟ ਤੱਕ, ਸੋਸ਼ਲ ਮੀਡੀਆ 'ਤੇ ਹਲਚਲ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਵਾਰ ਬਿੱਗ ਬੌਸ ਦੀ ਮੇਜ਼ਬਾਨੀ ਕੌਣ ਕਰੇਗਾ? ਇਸ ਸ਼ੋਅ ਦਾ ਹਿੱਸਾ ਕੌਣ ਬਣੇਗਾ? ਇਸ ਦੇ ਨਾਲ ਹੀ ਹੁਣ ਸਾਰੇ ਸਵਾਲਾਂ ਦੇ ਜਵਾਬ ਮਿਲਣ ਜਾ ਰਹੇ ਹਨ। ਸ਼ੋਅ ਦੀ ਪ੍ਰੀਮੀਅਰ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਸੁਣ ਕੇ ਪ੍ਰਸ਼ੰਸਕ ਹੁਣ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਿਤ ਹਿਨਾ ਖ਼ਾਨ ਰੋਜ਼ ਜਾਂਦੀ ਹੈ ਜਿਮ, ਹੌਂਸਲਾ ਦੇਖ ਫੈਨਜ਼ ਕਰ ਰਹੇ ਹਨ ਸਲਾਮ

'ਬਿੱਗ ਬੌਸ 18' 'ਚ ਆਉਣ ਵਾਲੇ ਪ੍ਰਤੀਯੋਗੀਆਂ ਦੇ ਨਾਂ ਹੌਲੀ-ਹੌਲੀ ਫਾਈਨਲ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੂੰ ਸ਼ੋਅ ਦੇ ਮੇਕਰਸ ਨੇ ਅਪ੍ਰੋਚ ਕੀਤਾ ਹੈ। ਹਾਲ ਹੀ 'ਚ 'ਬਿੱਗ ਬੌਸ OTT 3' ਖਤਮ ਹੋਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ OTT 3 ਦੇ ਪ੍ਰਤੀਯੋਗੀ ਬਿੱਗ ਬੌਸ 18 'ਚ ਵੀ ਆ ਸਕਦੇ ਹਨ। ਅਜਿਹੇ 'ਚ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਸ਼ੋਅ ਕਦੋਂ ਟੈਲੀਕਾਸਟ ਹੋਵੇਗਾ ਅਤੇ ਕੌਣ ਇਸ ਨੂੰ ਹੋਸਟ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 18 ਦਾ ਪ੍ਰੀਮੀਅਰ 5 ਅਕਤੂਬਰ ਨੂੰ ਹੋਵੇਗਾ। ਬਿੱਗ ਬੌਸ 18 ਸੋਮਵਾਰ ਤੋਂ ਸ਼ੁੱਕਰਵਾਰ ਰਾਤ 10 ਵਜੇ ਅਤੇ ਵੀਕੈਂਡ ਦੀ ਵਾਰ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਇਸ ਦੇ ਨਾਲ ਹੀ ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਇਸ ਵਾਰ ਸ਼ੋਅ ਨੂੰ ਸਲਮਾਨ ਖ਼ਾਨ ਹੋਸਟ ਕਰਨਗੇ।

ਇਹ ਖ਼ਬਰ ਵੀ ਪੜ੍ਹੋ -ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਕੌਰ ਨੇ ਸਾਬਕਾ ਪਤੀ ਸ਼ਾਲਿਨ ਭਨੋਟ 'ਤੇ ਕੱਸਿਆ ਤੰਜ਼

'ਬਿੱਗ ਬੌਸ 18' ਦੇ ਆਉਣ ਵਾਲੇ ਪ੍ਰਤੀਯੋਗੀਆਂ 'ਚ ਅਰਜੁਨ ਬਿਜਲਾਨੀ, ਕਰਨ ਪਟੇਲ, ਸਮੀਰਾ ਰੈੱਡੀ, ਸੁਰਭੀ ਜੋਤੀ, ਪੂਜਾ ਸ਼ਰਮਾ, ਅਭਿਸ਼ੇਕ ਮਲਹਾਨ, ਦੀਪਿਕਾ ਆਰੀਆ, ਡੋਲੀ ਚਾਹਵਾਲਾ ਦੇ ਨਾਂ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਇੱਕ ਹੋਰ ਨਾਮ ਆ ਰਿਹਾ ਹੈ। ਈਸ਼ਾ ਕੋਪੀਕਰ ਤੋਂ ਇਲਾਵਾ ਗੈਂਗਸਟਰ ਫਿਲਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸ਼ਾਇਨੀ ਆਹੂਜਾ ਵੀ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਮੁਕਾਬਲੇਬਾਜ਼ਾਂ ਦੀ ਸੂਚੀ 'ਚ ਇਕ ਅਜਿਹਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਸਲਮਾਨ ਖਾਨ ਖੁਦ ਵੀ ਖੁਸ਼ ਹੋ ਸਕਦੇ ਹਨ। ਖਬਰ ਹੈ ਕਿ ਇਸ ਵਾਰ ਭਾਈਜਾਨ ਦੀ ਗਰਲਫਰੈਂਡ ਸੋਮੀ ਅਲੀ ਖੁਦ ਵੀ ਸ਼ੋਅ 'ਚ ਆ ਸਕਦੀ ਹੈ। ਫਿਲਹਾਲ ਇਹ ਸਿਰਫ ਖਬਰ ਹੈ। ਸ਼ੋਅ ਦੇ ਕਨਫਰਮਡ ਕੰਟੈਸਟੈਂਟ ਦੇ ਨਾਂ ਪ੍ਰੀਮੀਅਰ 'ਤੇ ਹੀ ਪਤਾ ਲੱਗ ਸਕਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News