‘KBC14’ ’ਚ ਆਈ ਅਜਿਹੀ ਪ੍ਰਤੀਯੋਗੀ, ਗੱਲਾਂ ਸੁਣ ਕੇ ਹੈਰਾਨ ਰਹਿ ਗਏ ਬਿੱਗ ਬੀ

Monday, Aug 22, 2022 - 05:59 PM (IST)

‘KBC14’ ’ਚ ਆਈ ਅਜਿਹੀ ਪ੍ਰਤੀਯੋਗੀ, ਗੱਲਾਂ ਸੁਣ ਕੇ ਹੈਰਾਨ ਰਹਿ ਗਏ ਬਿੱਗ ਬੀ

ਨਵੀਂ ਦਿੱਲੀ: ਟੀ.ਵੀ ਦਾ ਮਸ਼ਹੂਰ ਕਵਿਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ 14’ ਛੋਟੇ ਪਰਦੇ ’ਤੇ ਧਮਾਲ ਮਚਾ ਰਿਹਾ ਹੈ। ਸ਼ੋਅ ਦੇ ਹੋਸਟ ਅਮਿਤਾਭ ਬੱਚਨ ਮੁਕਾਬਲੇਬਾਜ਼ਾਂ ਨਾਲ ਖ਼ੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਅਮਿਤਾਭ ਬੱਚਨ ਹਮੇਸ਼ਾ ਆਪਣੇ ਸ਼ੋਅ ’ਚ ਦਰਸ਼ਕਾਂ ਨਾਲ ਵਧੀਆ ਤਰੀਕੇ ਨਾਲ ਤਾਲਮੇਲ ਕਰਨ ਦਾ ਪ੍ਰਬੰਧ ਰੱਖਦੇ ਹਨ ਪਰ ਇਸ ਵਾਰ ਇਕ ਨਵੇਂ ਮੁਕਾਬਲੇਬਾਜ਼ ਨੂੰ ਦੇਖ ਕੇ ਉਨ੍ਹਾਂ ਦਾ ਤਾਲਮੇਲ ਵਿਗੜ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੀ ਕੈਟਰੀਨਾ ਕੈਫ਼ ਨਹੀਂ, ਮੈਂ ਸਿਰਫ਼ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ

‘ਕੌਨ ਬਣੇਗਾ ਕਰੋੜਪਤੀ 14’ ਦਾ ਪ੍ਰੋਮੋ ਲਾਂਚ ਕੀਤਾ ਗਿਆ ਹੈ। ਵੀਡੀਓ ’ਚ ਅਮਿਤਾਭ ਬੱਚਨ ਦੇ ਸਾਹਮਣੇ ਡਾਕਟਰ ਐਸ਼ਵਰਿਆ ਬੈਠੀ ਹੋਈ ਹੈ। ਜਿਸ ’ਚ ਅਮਿਤਾਭ ਬੱਚਨ ਕਾਫ਼ੀ ਮਸਤੀ ਕਰ ਰਹੇ ਹਨ।

ਵੀਡੀਓ ’ਚ ਅਮਿਤਾਭ ਬੱਚਨ ਕਹਿੰਦੇ ਹਨ ਕਿ ‘ਜਦੋਂ ਤੁਸੀਂ ਨਾਂ ਦੇ ਅੱਗੇ ਡਾਕਟਰ ਲਗਾਇਆ ਹੈ ਤਾਂ ਅਸੀਂ ਪਰੇਸ਼ਾਨ ਹੋ ਗਏ ਕਿ ਕਰੋਗੇ ਤੁਸੀਂ।’ ਐਸ਼ਵਰਿਆ ਤੋਂ ਪੁੱਛਿਆ ਕਿ ਉਹ ਕਿਸ ਚੀਜ਼ ’ਚ ਡਾਕਟਰੀ ਕਰ ਰਹੀ ਹੈ ਜਿਸ ’ਤੇ ਹੱਸਦੇ ਹੋਏ ਐਸ਼ਵਰਿਆ ਕਹਿੰਦੀ ਹੈ ਕਿ ਮੈਂ ਡੇਟਿਸਟ ਹਾਂ, ਜਿਸ ਤੋਂ ਬਾਅਦ ਅਮਿਤਾਭ ਕਾਫ਼ੀ ਹੈਰਾਨ ਹੋਏ ਅਤੇ ਕਹਿੰਦੇ ਹਨ, ਕੀ ਤੁਸੀਂ ਡੇਟਿਸਟ ਹੋ, ਜੋ ਕੁਰਸੀ ’ਤੇ ਬਿਠਾਉਂਦੇ ਹਨ ਅਤੇ ਔਜਾਰ ਮੂੰਹ ’ਚ ਪਾ ਦਿੰਦੇ ਹੋ।’

ਇਹ ਵੀ ਪੜ੍ਹੋ : ਵ੍ਹੀਲ ਚੇਅਰ ’ਤੇ ਯੋਗਾ ਕਰਕੇ ਸ਼ਿਲਪਾ ਸ਼ੈੱਟੀ ਨੇ ਕੀਤਾ ਹੈਰਾਨ, ਕਿਹਾ- ‘ਲੱਤ ਟੁੱਟੀ ਹੈ ਪਰ ਹਿੰਮਤ ਨਹੀਂ’

ਇਸ ਤੋਂ ਬਾਅਦ ਐਸ਼ਵਰਿਆ ਕਹਿੰਦੀ ਹੈ ਕਿ ਸਰ ਉਹ ਔਜਾਰ ਇਸ ਤਰ੍ਹਾਂ ਦੇ ਰਹੀ ਹੁੰਦੇ ਹਨ। ਉਸ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ’ਤੇ ਅਮਿਤਾਭ ਹੱਸਦੇ ਹਨ ਅਤੇ ਕਹਿੰਦੇ ਹਨ ਕਿ ਇਹ ਤੁਹਾਡੇ ਕਹਿਣ ਦਾ ਤਰੀਕਾ ਹੈ। ਤੁਹਾਡੀ ਦੁਕਾਨ ਚੰਗੀ ਚੱਲੇਗੀ, ਘਬਰਾਓ ਨਾ।


author

Shivani Bassan

Content Editor

Related News