ਬਲੂ ਟਿੱਕ ਮਿਲਣ ਤੋਂ ਬਾਅਦ ਅਮਿਤਾਭ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ, ਕਿਹਾ- ਤੂੰ ਚੀਜ਼ ਬੜੀ ਹੈ ਮਸਕ-ਮਸਕ...

Saturday, Apr 22, 2023 - 11:42 AM (IST)

ਮੁੰਬਈ (ਬਿਊਰੋ) – ਮੈਗਾ ਸਟਾਰ  ਅਮਿਤਾਭ ਬੱਚਨ ਨੂੰ ਟਵਿੱਟਰ 'ਤੇ ਬਲੂ ਟਿੱਕ ਵਾਪਸ ਮਿਲ ਗਿਆ ਹੈ। ਇਸ ਤੋਂ ਬਾਅਦ ਬਿੱਗ ਬੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਹ ਖ਼ੁਸ਼ੀ 'ਚ ਅਮਰੀਕੀ ਕਾਰੋਬਾਰੀ ਐਲਨ ਮਸਕ ਲਈ ਗੀਤ ਗਾਉਂਦੇ ਨਜ਼ਰ ਆਏ ਹਨ। ਪਿਛਲੇ ਦਿਨੀਂ ਟਵਿੱਟਰ 'ਤੇ ਸਾਰੇ ਸਿਤਾਰੇ ਆਮ ਲੋਕਾਂ ਵਾਂਗ ਮਹਿਸੂਸ ਕਰਦੇ ਨਜ਼ਰ ਆਏ। ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ ਤੋਂ ਲੈ ਕੇ ਦੀਪਿਕਾ ਪਾਦੂਕੋਣ, ਆਲੀਆ ਭੱਟ, ਪ੍ਰਿਯੰਕਾ ਚੋਪੜਾ ਵਰਗੇ ਸਿਤਾਰਿਆਂ ਦੇ ਨਾਵਾਂ ਤੋਂ ਬਲੂ ਟਿੱਕਸ ਹਟਾ ਦਿੱਤੇ ਗਏ ਹਨ। ਇਸ ਤੋਂ ਬਾਅਦ ਬੀ-ਟਾਊਨ ਦੇ ਕੁਝ ਸੈਲੇਬਸ ਵੀ ਸਾਹਮਣੇ ਆਏ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਤੋਂ ਬਲੂ ਬੈਜ ਹਟਾ ਦਿੱਤਾ ਗਿਆ, ਜਿਸ 'ਚ ਅਮਿਤਾਭ ਬੱਚਨ ਦਾ ਵੀ ਨਾਂ ਸੀ। ਜਦੋਂਕਿ ਬਿੱਗ ਬੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੇ ਨੀਲਾ ਬੈਜ ਵਾਪਸ ਲਾ ਦਿੱਤਾ ਹੈ। ਇਸ ਤੋਂ ਬਾਅਦ ਸ਼ਹਿਨਸ਼ਾਹ ਦਾ ਟਵੀਟ ਖੂਬ ਵਾਇਰਲ ਹੋ ਰਿਹਾ ਹੈ।

PunjabKesari

ਅਮਿਤਾਭ ਨੂੰ ਆਪਣਾ ਨੀਲਾ ਬੈਜ ਮਿਲਿਆ ਵਾਪਸ
ਅਮਿਤਾਭ ਬੱਚਨ ਟਵਿੱਟਰ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਸ਼ਹਿਨਸ਼ਾਹ ਅਕਸਰ ਆਪਣੇ ਟਵੀਟਸ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਗੁਦਗੁਦਾਉਂਦੇ ਵੀ ਨਜ਼ਰ ਆਉਂਦੇ ਹਨ। ਇਸ ਐਪੀਸੋਡ 'ਚ ਬਲੂ ਬੈਜ ਮਿਲਣ ਤੋਂ ਬਾਅਦ ਅਮਿਤਾਭ ਖੁਦ ਨੂੰ ਟਵੀਟ ਕਰਨ ਤੋਂ ਨਹੀਂ ਰੋਕ ਸਕੇ ਅਤੇ ਬਿੱਗ ਬੀ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਐਲਨ ਮਸਕ ਲਈ ਗਾਉਣਾ ਸ਼ੁਰੂ ਕਰ ਦਿੱਤਾ।

PunjabKesari

ਬਿਗ ਬੀ ਨੇ ਐਲਨ ਮਸਕ ਲਈ ਗਾਇਆ ਗੀਤ
ਅਮਿਤਾਭ ਬੱਚਨ ਨੇ ਆਪਣੇ ਤਾਜ਼ਾ ਟਵੀਟ 'ਚ ਲਿਖਿਆ, ''ਏ ਮਸਕ ਭਈਆ! ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ! ਸਾਡੇ ਨਾਮ ਅੱਗੇ ਉਹ ਨੀਲ ਕਮਲ ਲੱਗ ਗਿਆ ਹੈ! ਹੁਣ ਗੀਤ ਗਾਉਣ ਨੂੰ ਮਨ ਕਰਦਾ ਹੈ ਮੇਰਾ! ਇਹ ਲਵੋ ਸੁਣੋ- 'ਤੂੰ ਚੀਜ਼ ਬੜੀ ਹੈ ਮਸਕ-ਮਸਕ... ਤੂੰ ਚੀਜ਼ ਬੜੀ ਹੈ, ਮਸਕ।'

PunjabKesari

ਬਲੂ ਟਿੱਕ ਹਟਣ ਤੋਂ ਬਾਅਦ ਬਿੱਗ ਬੀ ਨੇ ਕੀਤਾ ਸੀ ਇਹ ਟਵੀਟ
ਅਮਿਤਾਭ ਬੱਚਨ ਨੇ ਸ਼ੁੱਕਰਵਾਰ ਨੂੰ ਮਾਈਕ੍ਰੋ ਬਲਾਗਿੰਗ ਵੈੱਬਸਾਈਟ ’ਤੇ ਕਿਹਾ ਕਿ ਉਹ ‘ਨੀਲ ਕਮਲ’ ਹਾਸਲ ਕਰਨ ਲਈ ਪਹਿਲਾਂ ਹੀ ਹੱਥ ਜੋੜ ਚੁੱਕੇ ਹਨ। ਉਨ੍ਹਾਂ ਟਵਿਟਰ ’ਤੇ ਲਿਖਿਆ, ''ਏ ਟਵਿੱਟਰ ਭਈਆ ਸੁਨ ਰਹੇ ਹੈਂ? ਅਬ ਤੋਂ ਪੈਸਾ ਭੀ ਭਰ ਦੀਏ ਹੈਂ ਹਮ, ਤੋ ਊ ਜੋ ਨੀਲ ਕਮਲ ਹੋਤ ਹੈ ਨਾ ਹਮਾਰ ਨਾਮ ਕੇ ਆਗੇ ਊ ਤੋ ਵਾਪਸ ਲਗਾਏ ਦੇਂ ਭਈਆ ਤਾ ਕਿ ਲੋਗ ਜਾਨ ਪਾਏਂ ਕਿ ਹਮ ਹੀ ਹੈਂ...ਅਮਿਤਾਭ ਬੱਚਨ ਤੋਂ ਹਾਥ ਜੋੜ ਲੀਏ ਰਹੇ ਹਮ ਅਬ ਕਾ ਗੋੜਵਾ ਜੋੜੀ ਪੜੀ ਕਾ...।''

PunjabKesari

ਦੱਸ ਦਈਏ ਕਿ ਅਮਿਤਾਭ ਬੱਚਨ ਤੋਂ ਇਲਾਵਾ ਜਿਨ੍ਹਾਂ ਹੋਰ ਹਸਤੀਆਂ ਨੇ ਬਲੂ ਟਿਕ ਗੁਆ ਦਿੱਤਾ ਹੈ, ਉਨ੍ਹਾਂ 'ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਪ੍ਰਿਯੰਕਾ ਚੋਪੜਾ ਜੋਨਸ, ਰਣਵੀਰ ਸਿੰਘ, ਅਜੇ ਦੇਵਗਨ, ਯੋਗੀ ਆਦਿੱਤਿਆਨਾਥ, ਅਰਵਿੰਦ ਕੇਜਰੀਵਾਲ, ਅਕਸ਼ੈ ਕੁਮਾਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ ਤੇ ਰਾਹੁਲ ਗਾਂਧੀ ਸਮੇਤ ਕਈ ਲੋਕ ਸ਼ਾਮਲ ਹਨ।

ਦੱਸਣਯੋਗ ਹੈ ਕਿ ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਬਲੂ ਟਿੱਕ ਰੱਖਣ ਵਾਲਿਆਂ ਨੂੰ ਇਕ ਨਿਰਧਾਰਿਤ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਮਸਕ ਨੂੰ ਇਸ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬਲੂ ਟਿੱਕ ਲਈ ਵੱਖ-ਵੱਖ ਦੇਸ਼ਾਂ 'ਚ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਸਕ ਨਵਾਂ ਬੈਚ ਵੀ ਲੈ ਕੇ ਆਏ ਹਨ। ਇਨ੍ਹਾਂ 'ਚ ਗ੍ਰੇ ਤੇ ਗੋਲਡਨ ਬੈਚ ਹਨ। ਗ੍ਰੇ ਬੈਚ ਸਮਾਜਿਕ ਹਸਤੀਆਂ ਨੂੰ ਦਿੱਤੇ ਜਾ ਰਹੇ ਹਨ ਤੇ ਗੋਲਡਨ ਬੈਚ ਬਿਜ਼ਨਸ ਕੰਪਨੀਆਂ ਨੂੰ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News