'ਪੰਜਾਬ ਦੀ ਕੈਟਰੀਨਾ ਸ਼ਹਿਨਾਜ਼' ਦਾ ਵੱਡਾ ਐਲਾਨ, ਜਲਦ ਕਰੇਗੀ ਇਹ ਕੰਮ

Tuesday, Oct 01, 2024 - 05:06 PM (IST)

'ਪੰਜਾਬ ਦੀ ਕੈਟਰੀਨਾ ਸ਼ਹਿਨਾਜ਼' ਦਾ ਵੱਡਾ ਐਲਾਨ, ਜਲਦ ਕਰੇਗੀ ਇਹ ਕੰਮ

ਜਲੰਧਰ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਅੱਜਕੱਲ੍ਹ ਪ੍ਰੋਫੈਸ਼ਨਲ ਵਿਦੇਸ਼ੀ ਦੌਰਿਆਂ ਨੂੰ ਵੀ ਕਾਫ਼ੀ ਤਰਜ਼ੀਹ ਦਿੰਦੀ ਨਜ਼ਰੀ ਆ ਰਹੀ ਹੈ। ਸ਼ਹਿਨਾਜ਼ ਦੀ ਵਿਦੇਸ਼ੀ ਵਿਹੜਿਆਂ 'ਚ ਪੈ ਰਹੀ ਧੱਕ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦਾ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਟੂਰ ਸ਼ੁਰੂ ਹੋਣ ਜਾ ਰਿਹਾ, ਜਿਸ ਅਧੀਨ ਇਹ ਅਦਾਕਾਰਾ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣੇਗੀ। 'ਅਰਬਨ ਦੇਸੀ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀਆਂ ਤਿਆਰੀਆਂ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸ਼ਹਿਨਾਜ਼ ਦੇ ਸ਼ੋਅ ਨੂੰ ਕਾਫ਼ੀ ਵਿਸ਼ਾਲ ਪੱਧਰ ਅਧੀਨ ਕਰਵਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਪੁੱਤ ਦਿਲਜੀਤ ਦੇ ਸ਼ੋਅ ਨੂੰ ਕਿਉਂ ਅੱਧ ਵਿਚਾਲੇ ਛੱਡ ਤੁਰ ਗਏ ਪਿਤਾ? ਦੋਸਾਂਝਾਵਾਲੇ ਨੇ ਦੱਸੀ ਵਜ੍ਹਾ

ਦੱਸ ਦਈਏ ਕਿ ਅਮਰੀਕਾ ਅਤੇ ਕੈਨੇਡਾ ਵਿਖੇ ਹੋਏ ਕਈ ਵੱਡੇ ਸ਼ੋਅਜ਼ 'ਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ 'ਚ ਸਫ਼ਲ ਰਹੀ ਸ਼ਹਿਨਾਜ਼ ਕੌਰ ਗਿੱਲ, ਜੋ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓ ਦੇ ਖੇਤਰ 'ਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ-  ਅਦਾਕਾਰਾ ਰਵੀਨਾ ਟੰਡਨ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ਨੇ ਦਿੱਤਾ ਇਹ ਆਦੇਸ਼

ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ 'ਚ ਕਈ ਵੱਡੀਆਂ ਫ਼ਿਲਮਾਂ 'ਚ ਲੀਡ ਭੂਮਿਕਾਵਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਇਹ ਬਾਕਮਾਲ ਅਦਾਕਾਰਾ, ਜਿਸ ਦੀਆਂ ਸਾਹਮਣੇ ਆਉਣ ਵਾਲੀਆਂ ਫ਼ਿਲਮਾਂ 'ਚ 'ਜਿਓ ਸਟੂਡਿਓਜ', 'ਸਿਨੇ ਵਨ ਸਟੂਡਿਓਜ' ਅਤੇ 'ਮੂਵੀ ਟਨਲ ਪ੍ਰੋਡੋਕਸ਼ਨ' ਵੱਲੋਂ ਨਿਰਮਿਤ ਕੀਤੀ ਗਈ 'ਸਬ ਫਸਟ ਕਲਾਸ' ਸ਼ਾਮਿਲ ਹੈ, ਜੋ ਬਲਵਿੰਦਰ ਸਿੰਘ ਜੰਜੂਆਂ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News