ਸਰੋਜ ਖ਼ਾਨ ਦੀ ਜੀਵਨੀ ’ਤੇ ਬਣੇਗੀ ਫ਼ਿਲਮ, ਭੂਸ਼ਣ ਕੁਮਾਰ ਨੇ ਕੀਤਾ ਐਲਾਨ

Sunday, Jul 04, 2021 - 09:32 AM (IST)

ਸਰੋਜ ਖ਼ਾਨ ਦੀ ਜੀਵਨੀ ’ਤੇ ਬਣੇਗੀ ਫ਼ਿਲਮ, ਭੂਸ਼ਣ ਕੁਮਾਰ ਨੇ ਕੀਤਾ ਐਲਾਨ

ਮੁੰਬਈ: ਕੋਰੀਓਗ੍ਰਾਫਰ ਸਰੋਜ ਖ਼ਾਨ ਦੀ ਜੀਵਨੀ ’ਤੇ ਫ਼ਿਲਮ ਬਣਨ ਜਾ ਰਹੀ ਹੈ। ਇਸ ਗੱਲ ਦਾ ਐਲਾਨ ਟੀ ਸੀਰੀਜ਼ ਦੇ ਮਾਲਿਕ ਭੂਸ਼ਣ ਕੁਮਾਰ ਨੇ ਕੀਤਾ ਹੈ। ਸਰੋਜ ਖ਼ਾਨ ਦੀ ਮੌਤ ਹੋ ਚੁੱਕੀ ਹੈ। ਸਰੋਜ ਖ਼ਾਨ ਦੀ ਜੀਵਨੀ ’ਤੇ ਹੁਣ ਫ਼ਿਲਮ ਬਣੇਗੀ। ਉਨ੍ਹਾਂ ਦੀ ਪਹਿਲੀ ਬਰਸੀ ’ਤੇ ਭੂਸ਼ਣ ਕੁਮਾਰ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਟੀ ਸੀਰੀਜ਼ ਨੇ ਬਾਓਪਿਕ ਨਾਲ ਜੁੜੇ ਰਾਈਟਰਸ ਵੀ ਖਰੀਦ ਲਿਆ ਹੈ। ਸਰੋਜ ਖ਼ਾਨ ਭਾਰਤ ਦੀ ਪਹਿਰਲੀ ਮਹਿਲਾ ਕੋਰਿਓਗ੍ਰਾਫਰ ਹੈ।

PunjabKesari
ਟੀ ਸੀਰੀਜ਼ ਨਾ ਸਿਰਫ਼ ਫ਼ਿਲਮ ਦਾ ਨਿਰਮਾਣ ਕਰੇਗਾ ਬਲਕਿ ਉਨ੍ਹਾਂ ਨੇ ਫ਼ਿਲਮ ਦੇ ਰਾਈਟ ਵੀ ਸਰੋਜ ਖ਼ਾਨ ਦੇ ਬੱਚਿਆਂ ਤੋਂ ਖ਼ਰੀਦ ਲਏ ਹਨ। ਰਾਜੂ ਖ਼ਾਨ ਵੀ ਕੋਰੀਓਗ੍ਰਾਫਰ ਹੈ। ਸਰੋਜ ਖ਼ਾਨ ਦੀ ਬੇਟੀ ਸੁਕੈਨਾ ਖ਼ਾਨ ਨੇ ਇਕ ਪ੍ਰੈੱਸ ਰਿਲੀਜ਼ ਕਰਕੇ ਕਿਹਾ, ਮੇਰੀ ਮਾਂ ਦਾ ਬਹੁਤ ਸਨਮਾਨ ਕੀਤਾ ਗਿਆ। ਹਾਲਾਂਕਿ ਅਸੀਂ ਬਹੁਤ ਨਜ਼ਦੀਕ ਤੋਂ ਉਨ੍ਹਾਂ ਦੀ ਸੰਘਰਸ਼ ਨਾਲ ਲੜਾਈ ਦੇਖੀ ਹੈ। ਮੈਂ ਉਮੀਦ ਕਰਦੀ ਹਾਂ ਇਸ ਬਾਓਪਿਕ ਦੇ ਮਾਧਿਅਮ ਨਾਲ ਭੂਸ਼ਣ ਜੀ ਉਨ੍ਹਾਂ ਦੀ ਕਹਾਣੀ ਕਰ ਪਾਉਣਗੇ। ਉਨ੍ਹਾਂ ’ਚ ਡਾਂਸ ਨੂੰ ਲੈ ਕੇ ਜਨੂੰਨ ਸੀ। ਉਹ ਸਾਰੇ ਕਲਾਕਾਰਾਂ ਦਾ ਸਨਮਾਨ ਕਰਦੇ ਸਨ।


author

Aarti dhillon

Content Editor

Related News