‘ਦਿ ਕਪਿਲ ਸ਼ਰਮਾ’ ’ਚ ਹੋਈ ਭੂਰੀ ਦੀ ਐਂਟਰੀ, ਸੈੱਟ ਤੋਂ ਸਾਹਮਣੇ ਆਈ ਤਸਵੀਰ ’ਚ ਸੁਮੋਨਾ ਦੀ ਦਿਖੀ ਅਜਿਹੀ ਲੁੱਕ

Friday, Aug 13, 2021 - 01:08 PM (IST)

‘ਦਿ ਕਪਿਲ ਸ਼ਰਮਾ’ ’ਚ ਹੋਈ ਭੂਰੀ ਦੀ ਐਂਟਰੀ, ਸੈੱਟ ਤੋਂ ਸਾਹਮਣੇ ਆਈ ਤਸਵੀਰ ’ਚ ਸੁਮੋਨਾ ਦੀ ਦਿਖੀ ਅਜਿਹੀ ਲੁੱਕ

ਮੁੰਬਈ: ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਵਾਰ ਫਿਰ ਟੀ.ਵੀ. ’ਤੇ ਵਾਪਸੀ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸ਼ੋਅ ਦਾ ਫਾਰਮੈਂਟ ਥੋੜ੍ਹਾ ਬਦਲ ਗਿਆ ਹੈ। ਹਾਲ ਹੀ ’ਚ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਸ਼ੋਅ ’ਚ ਕਪਿਲ ਸ਼ਰਮਾ, ਕਿਕੂ, ਭਾਰਤੀ ਸਿੰਘ, ਸੁਦੇਸ਼ ਲਹਿਰੀ, ਚੰਦਨ ਅਤੇ ਅਰਚਨਾ ਪੂਰਨ ਸਿੰਘ ਨਜ਼ਰ ਆਉਣ ਵਾਲੇ ਹਨ। ਸ਼ੋਅ ’ਚ ਕਾਮੇਡੀਅਨ ਸੁਦੇਸ਼ ਦੀ ਸ਼ੋਅ ’ਚ ਐਂਟਰੀ ਹੋਈ। ਜਦੋਂਕਿ ਅਜਿਹੀ ਚਰਚਾ ਸੀ ਕਿ ਸੁਮੋਨਾ ਚੱਕਰਵਰਤੀ ਭਾਵ ‘ਭੂਰੀ’ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਰ ਹੁਣ ਸੁਮੋਨਾ ਨੇ ਸ਼ੋਅ ਦਾ ਹਿੱਸਾ ਨਹੀਂ ਹੋਣ ਦੀ ਸਾਰੀਆਂ ਅਟਕਲਾਂ ਦਾ ਖੁਲਾਸਾ ਕੀਤਾ ਹੈ। ਦਰਅਸਲ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੋਅ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। 

PunjabKesari
ਇਸ ਦੇ ਨਾਲ ਹੀ ਉਸ ਨੇ ਇਹ ਐਲਾਨ ਕੀਤਾ ਕਿ ਉਹ ‘ਕੰਮ ’ਤੇ ਵਾਪਸ’ ਆ ਗਈ ਹੈ। ਇਸ ਤਸਵੀਰ ’ਚ ਉਹ ‘ਦਿ ਕਪਿਲ ਸ਼ਰਮਾ’ ਸ਼ੋਅ ਦੀ ਇਕ ਟੀਮ ਦੇ ਮੈਂਬਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 
ਨਵੀਂ ਲੁੱਕ ’ਚ ਦਿਖੇਗੀ ਸੁਮੋਨਾ
ਇਸ ਤੋਂ ਇਲਾਵਾ ਜੱਜ ਅਰਚਨਾ ਪੂਰਨ ਸਿੰਘ ਨੇ ਦੱਸਿਆ ਕਿ ਸੁਮੋਨਾ ਦੀ ਸ਼ੋਅ ’ਚ ਵਾਪਸੀ ਹੋ ਰਹੀ ਹੈ। ਹਾਲਾਂਕਿ ਇਸ ’ਚ ਇਕ ਟਵਿੱਸਟ ਹੋਵੇਗਾ। ਇੰਨਾ ਹੀ ਨਹੀਂ ਸ਼ੋਅ ’ਚ ਅਰਚਨਾ ਦਾ ਅੰਦਾਜ਼ ਵੀ ਬਦਲਿਆ ਹੋਇਆ ਹੋਵੇਗਾ।

Bollywood Tadka
ਦੱਸ ਦੇਈਏ ਕਿ ‘ਦਿ ਕਪਿਲ ਸ਼ਰਮਾ’ ਸ਼ੋਅ ਦੇ ਇਸ ਨਵੇਂ ਸੀਜ਼ਨ ’ਚ ਪਹਿਲਾਂ ਮਹਿਮਾਨ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਫ਼ਿਲਮ ‘ਬੈੱਲ ਬੋਟਮ’ ਦੀ ਟੀਮ ਹੋਵੇਗੀ। ਜਦੋਂ ਕਿ ਅਜੇ ਦੇਵਗਨ, ਨੋਰਾ ਫਤੇਹੀ ਸਮੇਤ ਐਮੀ ਵਿਰਕ ਵੀ ਸ਼ੋਅ ਦੇ ਦੂਜੇ ਐਪੀਸੋਡ ਦੀ ਸ਼ੂਟਿੰਗ ਕਰ ਚੁੱਕੇ ਹਨ। ਇਹ ਤਿੰਨੇ ਆਪਣੀ ਫ਼ਿਲਮ ‘ਭੁਜ’ ਨੂੰ ਪ੍ਰਮੋਟ ਕਰਨ ਲਈ ਪਹੁੰਚੇ ਸਨ। 


author

Aarti dhillon

Content Editor

Related News