Durgamati Trailer: ਬਦਲਾ ਲੈਣ ਆ ਰਹੀ ਹੈ ਦੁਰਗਾਮਤੀ, ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ ਦਾ ਟ੍ਰੇਲਰ

Thursday, Nov 26, 2020 - 12:13 PM (IST)

Durgamati Trailer: ਬਦਲਾ ਲੈਣ ਆ ਰਹੀ ਹੈ ਦੁਰਗਾਮਤੀ, ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ ਦਾ ਟ੍ਰੇਲਰ

ਮੁੰਬਈ– ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ ਦੁਰਗਾਮਤੀ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। 3 ਮਿੰਟ 20 ਸਕਿੰਟਾਂ ਦਾ ਟ੍ਰੇਲਰ ਰੋਮਾਂਚਕ ਅਤੇ ਕਾਫੀ ਡਰਾਵਣਾ ਹੈ। ਹਾਲਾਂਕਿ, ਕਹਾਣੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਪਾਉਂਦੀ। ਫਿਲਮ ’ਚ ਭੂਮੀ ਪੇਡਨੇਕਰ ਬਿਲਕੁਲ ਵੱਖਰੇ ਅੰਦਾਜ਼ ’ਚ ਵਿਖਾਈ ਦੇ ਰਹੀ ਹੈ। 

PunjabKesari

ਉਹ ਫਿਲਮ ’ਚ ਚੰਚਲ ਚੌਹਾਣ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਵਿਚ ਉਹ ਇਕ ਅਪਰਾਧੀ ਹੈ, ਜਿਸ ਨੂੰ ਪੁਲਸ ਪੁੱਛਗਿਛ ਲਈ ਦੁਰਗਾਮਤੀ ਹਵੇਲੀ ਲੈ ਕੇ ਜਾਂਦੀ ਹੈ। ਟ੍ਰੇਲਰ ’ਚ ਤੁਸੀਂ ਵੇਖ ਸਕਦੇ ਹੋ ਕਿ ਹਵੇਲੀ ’ਚ ਪੁਲਸ ਪਿਛਲੇ 6 ਮਹੀਨਿਆਂ ’ਚ ਮੰਦਰ ’ਚੋਂ 12 ਮੂਰਤੀਆਂ ਚੋਰੀ ਹੋਣ ਦੀ ਪੜਤਾਲ ਕਰਦੀ ਹੈ। 

PunjabKesari

ਪੁੱਛਗਿਛ ਦੌਰਾਨ ਚੰਚਲ ਚੌਹਾਣ ਯਾਨੀ ਭੂਮੀ ਇਕ ਆਮ ਲੜਕੀ ਤੋਂ ਵੱਖਰੇ ਕਿਰਦਾਰ ’ਚ ਵਿਖਾਈ ਦੇਣ ਲਗਦੀ ਹੈ। ਉਹ ਰਾਣੀ ਦੁਰਗਾਮਤੀ ਦੇ ਰੂਪ ’ਚ ਕਾਫੀ ਗੁੱਸੇ ਵਾਲੀ ਵਿਖਾਈ ਦਿੰਦੀ ਹੈ। 

PunjabKesari

ਫਿਲਮ ਦੇ ਬਾਕੀ ਕਿਰਦਾਰਾਂ ਦੀ ਗੱਲ ਕਰੀਏ ਤਾਂ ਮਾਹੀ ਗਿੱਲ ਇਕ ਪੁਲਸ ਅਧਿਕਾਰੀ ਦੇ ਰੋਲ ’ਚ ਨਜ਼ਰ ਆ ਰਹੀ ਹੈ, ਜੋ ਇਸ ਮਾਮਲੇ ਦੀ ਪੜਤਾਲ ਕਰਦੀ ਹੈ। ਫਿਲਮ ’ਚ ਅਰਸ਼ਦ ਵਾਰਸੀ ਇਕ ਨੇਤਾ ਦਾ ਕਿਰਦਾਰ ਨਿਭਾ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ’ਚ ਕਈਲੋਕ ਹੜਤਾਲ ਕਰਦੇ ਹੋਏ ਵੀ ਵਿਖਾਈ ਦਿੰਦੇ ਹਨ।

PunjabKesari

ਫਿਲਮ ਦੀ ਗੱਲ ਕਰੀਏ ਤਾਂ ਜੀ ਅਸ਼ੋਕ ਦੇ ਨਿਰਦੇਸ਼ਨ ’ਚ ਬਣੀ ਇਹ ਫਿਲਮ ਤਮਿਲ-ਤੇਲਕੂ ਭਾਸ਼ਾ ਦੀ ਫਿਲਮ ਭਾਗਮਤੀ ਦਾ ਹਿੰਦੀ ਰੀਮੇਕ ਹੈ। ਅਸਲੀ ਫਿਲਮ ਦਾ ਨਿਰਦੇਸ਼ਨ ਵੀ ਜੀ ਅਸ਼ੋਕ ਨੇ ਹੀ ਕੀਤਾ ਸੀ, ਹਾਲਾਂਕਿ ਉਸ ਫਿਲਮ ’ਚ ਅਨੁਸ਼ਕਾ ਸ਼ੇੱਟੀ ਨੇ ਲੀਡ ਰੋਲ ਅਦਾ ਕੀਤਾ ਸੀ। ਫਿਲਮ 11 ਦਸੰਬਰ 2020 ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ ’ਤੇ ਰਿਲੀਜ਼ ਹੋਵੇਗੀ। 

 


author

Rakesh

Content Editor

Related News