ਆਯੁਸ਼ਮਾਨ ਦੇ ਮੋਢਿਆਂ ''ਤੇ ਬੈਠ ਕੇ ਭੂਮੀ ਨੇ ਕੀਤਾ ਇਹ ਕੰਮ : Funny Dubsmash
Tuesday, Mar 01, 2016 - 01:37 PM (IST)
ਮੁੰਬਈ : ਪਹਿਲੀ ਵਾਰ ਬਾਲੀਵੁੱਡ ਦੀ ਕਿਸੇ ਫਿਲਮ ''ਚ ਮੋਟੀ ਅਦਾਕਾਰਾ ਨੇ ਮੁਖ ਹੀਰੋਇਨ ਦਾ ਕਿਰਦਾਰ ਨਿਭਾਇਆ ਸੀ। ਫਿਲਮ ''ਦਮ ਲਗਾ ਕੇ ਹਈਸ਼ਾ'' ਫੇਮ ਭੂਮੀ ਪੇਡਨੇਕਰ ਨੇ ਸਾਲ ਦੇ ਅੰਦਰ ਹੀ ਆਪਣੀ ਕਾਇਆ ਕਲਪ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਉਸ ਦੀ ਫਿੱਗਰ ਕਾਫੀ ਸਲਿਮ ਹੈ। ਖੈਰ ਅੱਜਕਲ ਭੂਮੀ ਚਰਚਾ ''ਚ ਹੈ ਆਪਣੇ ਇਕ ਡਬਸਮੈਸ਼ ਵੀਡੀਓ ਕਾਰਨ, ਜਿਸ ''ਚ ਉਸ ਨਾਲ ''ਦਮ ਲਗਾ ਕੇ ਹਈਸ਼ਾ'' ਦੇ ਅਦਾਕਾਰ ਆਯੁਸ਼ਮਾਨ ਖੁਰਾਣਾ ਨਜ਼ਰ ਆ ਰਹੇ ਹਨ। ਦੋਵੇਂ ਕਾਫੀ ਮਸਤੀ ਦੇ ਮੂਡ ''ਚ ਨਜ਼ਰ ਆ ਰਹੇ ਹਨ।
ਵੀਡੀਓ ਦੇ ਨਾਲ ਹੀ ਭੂਮੀ ਨੇ ਟਵਿਟਰ ''ਤੇ ਲਿਖਿਆ, ''''ਓਹ ਮਾਈ ਗੌਡ! ਇਕ ਸਾਲ ਪੂਰਾ ਹੋ ਚੁੱਕਾ ਹੈ। ਫਿਲਮ ''ਦਮ ਲਗਾ ਕੇ ਹਈਸ਼ਾ'' ਨੇ ਜ਼ਿੰਦਗੀ ਬਦਲ ਦਿੱਤੀ। ਇਹ ਮੇਰੇ ਲਈ ਹਮੇਸ਼ਾ ਖਾਸ ਰਹੇਗੀ।'''' ਵੀਡੀਓ ''ਚ ਭੂਮੀ ਆਯੁਸ਼ਮਾਨ ਦੇ ਮੋਢਿਆਂ ''ਤੇ ਸਵਾਰ ਹੈ ਅਤੇ ਉਹ ਆਪਣੀ ਫਿਲਮ ਦਾ ਹੀ ਗੀਤ ''ਤੂ ਮੇਰੀ ਪ੍ਰੇਮ ਕੀ ਭਾਸ਼ਾ'' ''ਤੇ ਐਕਟਿੰਗ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਆਯੁਸ਼ਮਾਨ ਅਤੇ ਭੂਮੀ ਦੀ ਜੋੜੀ ਇਕ ਵਾਰ ਫਿਰ ਫਿਲਮ ''ਮਨਮਰਜ਼ੀਆਂ'' ਵਿਚ ਨਜ਼ਰ ਆਏਗੀ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।
