ਭੂਮੀ, ਅਨਨਿਆ ਤੇ ਕਿਆਰਾ ਨੇ ਪਾਵਰ ਸੂਟ ’ਚ ਮੁਹਾਰਤ ਕੀਤੀ ਹਾਸਲ

Saturday, Jun 10, 2023 - 03:50 PM (IST)

ਭੂਮੀ, ਅਨਨਿਆ ਤੇ ਕਿਆਰਾ ਨੇ ਪਾਵਰ ਸੂਟ ’ਚ ਮੁਹਾਰਤ ਕੀਤੀ ਹਾਸਲ

ਮੁੰਬਈ (ਬਿਊਰੋ)– ਪਾਵਰ ਸੂਟ ਆਤਮ ਵਿਸ਼ਵਾਸ, ਅਧਿਕਾਰ ਤੇ ਵਿਵੇਕ ਨਾਲ ਜੁੜਿਆ ਹੋਇਆ ਹੈ। ਭਾਵੇਂ ਉਹ ਰੈੱਡ ਕਾਰਪੇਟ ਹੋਵੇ, ਕੈਜ਼ੂਅਲ ਆਊਟਿੰਗ ਜਾਂ ਸਿਲਵਰ ਸਕ੍ਰੀਨ, ਪਾਵਰ ਸੂਟ ਬਾਲੀਵੁੱਡ ਦੀ ਸਟਾਈਲ ਨੈਰੇਟਿਵ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ।

ਅਦਾਕਾਰਾ ਭੂਮੀ ਪੇਡਨੇਕਰ, ਕਿਆਰਾ ਅਡਵਾਨੀ ਤੇ ਅਨਨਿਆ ਪਾਂਡੇ ਨੇ ਗਲੈਮਰ ਤੇ ਸਸ਼ਕਤੀਕਰਨ ਦੀਆਂ ਸੀਮਾਵਾਂ ਨੂੰ ਪਰਿਭਾਸ਼ਿਤ ਕਰਦਿਆਂ ਪਾਵਰ ਸੂਟ ’ਚ ਮੁਹਾਰਤ ਹਾਸਲ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਉਦੈਪੁਰ ’ਚ ਹੋ ਸਕਦੈ ਰਾਘਵ-ਪਰਿਣੀਤੀ ਦਾ ਵਿਆਹ! ਵਿਆਹ ਨੂੰ ਲੈ ਕੇ ਸਾਹਮਣੇ ਆਈ ਇਹ ਖ਼ਬਰ

ਭੂਮੀ ਪੇਡਨੇਕਰ ਨੇ ਕ੍ਰਿਸ-ਕ੍ਰਾਸ ਫਰੰਟ ਨਾਲ ਉੱਤਮ ਦਰਜੇ ਦਾ ਸਫੈਦ ਪਾਵਰ ਸੂਟ ਪਹਿਨਿਆ। ਕਿਆਰਾ ਅਡਵਾਨੀ ਵੀ ਪਾਵਰ ਸੂਟ ਟਰੈਂਡ ਨੂੰ ਅਪਣਾਉਂਦੀ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਪਾਵਰ ਸ਼ੋਲਡਰਸ ਨਾਲ ਇਕ ਬੋਲਡਪਫਰਲ ਪੈਂਟ ਸੂਟ ਚੁਣਿਆ।

ਅਨਨਿਆ ਪਾਂਡੇ ਵੀ ਉਨ੍ਹਾਂ ਲੋਕਾਂ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ, ਜਿਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ’ਚ ਸੂਟਿੰਗ ਟਰੈਂਡ ਨੂੰ ਅਪਣਾ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News