''ਭੂਤ ਪੁਲਿਸ'' ਦੀ ਕਾਸਟਿੰਗ ''ਚ ਜੈਕਲੀਨ ਤੇ ਯਾਮੀ ਦੀ ਐਂਟਰੀ, ਬਣੀ ਮਲਟੀ ਸਟਾਰਰ ਫ਼ਿਲਮ

Thursday, Sep 03, 2020 - 04:00 PM (IST)

''ਭੂਤ ਪੁਲਿਸ'' ਦੀ ਕਾਸਟਿੰਗ ''ਚ ਜੈਕਲੀਨ ਤੇ ਯਾਮੀ ਦੀ ਐਂਟਰੀ, ਬਣੀ ਮਲਟੀ ਸਟਾਰਰ ਫ਼ਿਲਮ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਅਤੇ ਯਾਮੀ ਗੌਤਮ ਹੋਰਰ-ਕਾਮੇਡੀ ਫ਼ਿਲਮ 'ਭੂਤ ਪੁਲਿਸ' 'ਚ ਨਜ਼ਰ ਆਉਣਗੀਆਂ। ਇਨ੍ਹਾਂ ਦੋਵਾਂ ਦੀ ਐਂਟਰੀ ਤੋਂ ਬਾਅਦ ਹੁਣ ਇਹ ਫ਼ਿਲਮ ਮਲਟੀ ਸਟਾਰਰ ਬਣ ਗਈ ਹੈ ਕਿਉਂਕਿ ਪਹਿਲਾਂ ਤੋਂ ਹੀ ਫ਼ਿਲਮ 'ਚ ਸੈਫ ਅਲੀ ਖਾਨ, ਅਰਜੁਨ ਕਪੂਰ, ਅਲੀ ਫ਼ਜ਼ਲ ਤੇ ਫਾਤਿਮਾ ਸਨਾ ਸ਼ੇਖ ਵਰਗੇ ਨਾਂ ਸ਼ਾਮਲ ਹਨ। ਨਿਰਦੇਸ਼ਕ ਪਵਨ ਕ੍ਰਿਪਾਲਾਨੀ ਫ਼ਿਲਮ ਦੀ ਕਹਾਣੀ ਲਈ ਕਾਫ਼ੀ ਉਤਸੁਕ ਹਨ।

ਫ਼ਿਲਮ ਦਾ ਕਰਿਊ ਸਾਲ ਦੇ ਅੰਤ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਧਰਮਸ਼ਾਲਾ, ਡਲਹੌਜ਼ੀ ਤੇ ਪਾਲਮਪੁਰ ਵਰਗੇ ਖੂਬਸੂਰਤ ਇਲਾਕਿਆਂ 'ਚ ਫ਼ਿਲਮ ਦੀ ਸ਼ੂਟਿੰਗ ਕੀਤੀ ਜਾਏਗੀ ਤੇ ਅਗਲੇ ਸਾਲ ਤੱਕ ਹੋਰਰ-ਕਾਮੇਡੀ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਤੈਅ ਜ਼ਰੂਰ ਹੋ ਗਿਆ ਹੈ ਕਿ ਭੂਤ ਪੁਲਿਸ ਦੀ ਕਹਾਣੀ ਕਾਫ਼ੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਕਾਸਟਿੰਗ ਦੀ ਲਿਸਟ ਕਾਫ਼ੀ ਲੰਮੀ ਹੋ ਚੁੱਕੀ ਹੈ। ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਫ਼ਿਲਮ 'ਚ ਹੋਰ ਵੀ ਕਿਰਦਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। 


author

sunita

Content Editor

Related News