‘ਭੂਲ ਭੁਲੱਈਆ 2’ ਦਾ ਬਾਕਸ ਆਫਿਸ ’ਤੇ ਜਲਵਾ, 100 ਕਰੋੜ ਕਮਾਉਣ ਤੋਂ ਬਸ ਇਕ ਕਦਮ ਦੂਰ

05/28/2022 1:38:54 PM

ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ‘ਭੂਲ ਭੁਲੱਈਆ 2’ ਦੀ ਲਗਾਤਾਰ ਕਮਾਈ ਜਾਰੀ ਹੈ। ਕਾਰਤਿਕ ਆਰੀਅਨ ਦੀ ਫ਼ਿਲਮ ਨੇ ਉਮੀਦ ਤੋਂ ਵੱਧ ਕਮਾਈ ਕੀਤੀ ਹੈ। ਓਪਨਿੰਗ ਡੇ ਮੌਕੇ ਜ਼ਬਰਦਸਤ ਕਲੈਕਸ਼ਨ ਕਰਨ ਤੋਂ ਬਾਅਦ ਫ਼ਿਲਮ ਨੇ ਦੂਜੇ ਸ਼ੁੱਕਰਵਾਰ ਨੂੰ ਵੀ ਰਿਕਾਰਡ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ

ਕਾਰਤਿਕ ਆਰੀਅਨ ਸਟਾਰਰ ਫ਼ਿਲਮ ਨੇ ਪਹਿਲੇ ਵੀਕੈਂਡ ਕੁਲ 92.05 ਕਰੋੜ ਰੁਪਏ ਕਮਾਏ। ਪਹਿਲੇ ਹਫ਼ਤੇ ਸ਼ਾਨਦਾਰ ਕਮਾਈ ਕਰਨ ਤੋਂ ਬਾਅਦ ਦੂਜੇ ਹਫ਼ਤੇ ਵੀ ਫ਼ਿਲਮ ਚੰਗੀ ਕਮਾਈ ਕਰਨ ’ਚ ਸਫਲ ਰਹੀ ਹੈ। ਇਸ ਸ਼ੁੱਕਰਵਾਰ ਫ਼ਿਲਮ ਨੇ ਕੁਲ 6.52 ਕਰੋੜ ਰੁਪਏ ਕਮਾਏ। ਇਸ ਤਰ੍ਹਾਂ ਫ਼ਿਲਮ ਨੇ ਹੁਣ ਤਕ 98.57 ਕਰੋੜ ਰੁਪਏ ਕਮਾ ਲਏ ਹਨ।

98.57 ਕਰੋੜ ਦਾ ਅੰਕੜਾ ਛੂਹਣ ਤੋਂ ਬਾਅਦ ਉਹ ਪਲ ਦੂਰ ਨਹੀਂ, ਜਦੋਂ ਫ਼ਿਲਮ 100 ਕਰੋੜ ਕਲੱਬ ’ਚ ਸ਼ਾਮਲ ਹੋ ਜਾਵੇਗੀ। ਹਾਰਰ-ਕਾਮੇਡੀ ਫ਼ਿਲਮ ‘ਭੂਲ ਭੁਲੱਈਆ 2’ ਨੂੰ ਪ੍ਰਸ਼ੰਸਕਾਂ ਵਲੋਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਸਾਰੇ ਸ਼ੋਅਜ਼ ਹਾਊਸਫੱਲ ਜਾ ਰਹੇ ਹਨ। ‘ਭੂਲ ਭੁਲੱਈਆ 2’ ਨੇ ਉਹ ਕਰ ਦਿਖਾਇਆ, ਜਿਸ ਦੀ ਲੋਕਾਂ ਨੇ ਉਮੀਦ ਵੀ ਨਹੀਂ ਕੀਤੀ ਸੀ। ‘ਭੂਲ ਭੁਲੱਈਆ 2’ 2007 ’ਚ ਆਈ ‘ਭੂਲ ਭੁਲੱਈਆ’ ਦਾ ਸੀਕੁਅਲ ਹੈ, ਜਿਸ ’ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ’ਚ ਸਨ।

PunjabKesari

ਅਜਿਹਾ ਘੱਟ ਹੀ ਦੇਖਿਆ ਗਿਆ ਹੈ, ਜਦੋਂ ਕਿਸੇ ਫ਼ਿਲਮ ਦੇ ਸੀਕੁਅਲ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ। ਕਾਰਤਿਕ ਆਰੀਅਨ, ਤੱਬੂ, ਕਿਆਰਾ ਅਡਵਾਨੀ ਤੇ ਰਾਜਪਾਲ ਯਾਦਵ ਸਟਾਰਰ ਫ਼ਿਲਮ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਕਹਾਣੀ ਤੇ ਅਦਾਕਾਰੀ ’ਚ ਦਮ ਹੋਵੇ ਤਾਂ ਲੋਕ ਨਾ ਚਾਹੁੰਦਿਆਂ ਵੀ ਫ਼ਿਲਮ ਦੇਖਣ ਲਈ ਦੌੜੇ ਆਉਂਦੇ ਹਨ। ਇਸ ਫ਼ਿਲਮ ਤੋਂ ਕਾਰਤਿਕ ਨੇ ਇਹ ਵੀ ਦੱਸ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਸੈਲਫ ਮੇਡ ਅਦਾਕਾਰ ਹਨ, ਜੋ ਹੁਣ ਰੁਕਣ ਵਾਲੇ ਨਹੀਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News